ਕਿਲ੍ਹਾ ਮੁਲਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿ਼ਖਾਂ ਦੁਆਰਾ ਮੁਲਤਾਨ ਦੀ ਜਿੱਤ

ਕਿਲ੍ਹਾ ਮੁਲਤਾਨ ਇੱਕ ਥੇਹ ਉੱਤੇ ਬਣਾਇਆ ਗਿਆ ਸੀ ਜੋ ਇਸ ਨੂੰ ਸ਼ਹਿਰ ਤੌ ਪੁਰਾਣੇ ਰਾਵੀ ਦਰਿਆ ਦੇ ਛੱਡੇ ਹੋਏ ਤਲੇ ਦੁਆਰਾ ਵੱਖ ਕਰਦਾ ਸੀ।ਇਸ ਦੇ ਬਨਾਉਣ ਦਿ ਤਿਛੀ ਤਾਂ ਤਹਿ ਨਹੀਂ ਕੀਤੀ ਜਾ ਸਕੀ। ਜਦੌਂ ਬਣਿਆ ਤਾਂ ਇਸ ਦਾ ਘੇਰਾ 6600 ਵਰਗ ਫੁੱਟ ਸੀ। ਇਸ ਦੇ ਚਾਰ ਦਰਵਾਝਿਆਂ ਵਿੱਚੌਂ ਹਰੇਕ ਤੇ ਦੋ ਮੁਨਾਰੇ ਸਨ ਅਤੇ ਕੁਲ 46 ਬੁਰਜੀਆਂ ਸਨ। ਦਰਵਾਜਿਆ ਦੇ ਨਾਂ ਹਨ ਦਿਲੀ ਦਰਵਾਜ਼ਾ,ਖਿਜਰੀ ਦਰਵਾਜ਼ਾ,ਸਿਖੀ ਦਰਵਾਜ਼ਾ ਤੇ ਰੇਹੜੀ ਦਰਵਾਜ਼ਾ। ਅੰਗਰੇਜ਼ਾਂ ਨੇ 1848 ਵਿੱਚ ਇਹ ਕਿਲ੍ਹਾ ਢਹਿ ਢੇਰੀ ਕਰ ਦਿੱਤਾ। ਪਰੰਤੂ ਅਜੇ ਵੀ ਇਸ ਵਿੱਚ ਇੱਕ ਹਿੰਦੂ ਮੰਦਰ, ਹਜ਼ਰਤ ਬਹਾਉੱਦੀਨ ਜ਼ਕਾਰੀਆ ਅਤੇ ਸ਼ਾਹ ਰੁਖੇ ਆਲਮ ਦੀਆਂ ਪਵਿੱਤਰ ਇਮਾਰਤਾਂ ਬਚੀਆਂ ਹੋਈਆਂ ਹਨ। ਮਸ਼ਹੂਰ ਕਾਸਿਮ ਬਾਗ ਤੇ ਸਟੇਡੀਅਮ ਇਸ ਅੰਦਰ ਹੀ ਸਥਿਤ ਹਨ।

ਜ਼ਮਜ਼ਮਾ ਤੋਪ ਜਿਸ ਵਿੱਚ ਇੱਕ ਇੱਕ ਸਿਰ ਦੀ ਕੁਰਬਾਨੀ ਦੇ ਕੇ ਗੋਲੇ ਬਰਸਾਏ ਗਏ,ਇਹ ਤੋਪ ਅਜਕਲ ਲਹੌਰ ਅਜਾਇਬ ਘਰ ਵਿਖੇ ਸੁਸ਼ੋਭਤ ਹੈ।450px

ਮਹਾਰਾਜਾ ਰਣਜੀਤ ਸਿੰਘ[ਸੋਧੋ]

ਮਹਾਰਾਜਾ ਰਣਜੀਤ ਸਿੰਘ[1] ਨੇ ਮੁਲਤਾਨ ਦੇ ਘੇਰੇ ਸਮੇਂ ਕਿਲ੍ਹੇ ਉੱਤੇ ਇਤਿਹਾਸਕ ਜ਼ਮਜ਼ਮਾ ਤੋਪ ਨਾਲ ਬੰਬ ਵਰਸਾ ਕੇ ਕਿਲ੍ਹੇ ਦੀ ਦੀਵਾਰ ਤੋੜ ਕੇ ਭਾਂਵੇ ਫ਼ਤਹ ਹਾਸਲ ਕੀਤੀ ਪਰ ਇਸ ਜੰਗ ਵਿੱਚ ਇਹ ਤੋਪ ਬੁਰੀ ਤਰਾਂ ਵਿਗੜ ਗਈ ਸੀ। ਜਿਸ ਤੌਂ ਜ਼ਾਹਰ ਹੁੰਦਾ ਹੈ ਕਿ ਕਿਲ੍ਹਾ ਕਿਵੇਂ ਮਜ਼ਬੂਤੀ ਨਾਲ ਬਣਾਇਆ ਗਿਆ ਸੀ।

ਹਵਾਲੇ[ਸੋਧੋ]