ਕਿਸਾਨ ਮਜ਼ਦੂਰ
ਦਿੱਖ
ਕਿਸਾਨ ਮਜ਼ਦੂਰ ( Urdu: کسان مزدور, 'ਕਿਸਾਨੀ-ਮਜ਼ਦੂਰ') ਇਕ ਉਰਦੂ ਭਾਸ਼ਾ ਦਾ ਹਫ਼ਤਾਵਾਰੀ ਅਖ਼ਬਾਰ ਹੈ, ਜੋ ਕੋਲਕਾਤਾ ਤੋਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ।[1][2]
ਕਿਸਾਨ ਮਜ਼ਦੂਰ ਦੀ ਸਥਾਪਨਾ ਮਈ 1968 ਵਿਚ ਪ੍ਰਗਤੀਸ਼ੀਲ ਉਰਦੂ ਹਫ਼ਤਾਵਾਰੀ ਵਜੋਂ ਸੀ.ਪੀ.ਆਈ. (ਐਮ) ਦੇ ਨਜ਼ਦੀਕੀ ਲੋਕਾਂ ਦੁਆਰਾ ਕੀਤੀ ਗਈ ਸੀ।[3] 1969 ਤੱਕ ਇਸਦਾ ਸੰਚਾਰ 2000 ਦੇ ਲਗਭਗ ਸੀ। ਸੰਸਦ ਮੈਂਬਰ ਅਤੇ ਪੱਛਮੀ ਬੰਗਾਲ ਦੇ ਟਰਾਂਸਪੋਰਟ ਮੰਤਰੀ, ਮੁਹੰਮਦ ਅਮੀਨ ਨੇ 1968-1986 ਵਿਚ ਕਿਸਾਨ ਮਜ਼ਦੂਰ ਦੇ ਸੰਪਾਦਕ ਵਜੋਂ ਸੇਵਾ ਨਿਭਾਈ ਸੀ।[4]
1983 ਤੱਕ ਕਿਸਾਨ ਮਜ਼ਦੂਰ ਦੇ ਚਾਂਦਨੀ ਚੌਕ ਵਿਖੇ ਦਫ਼ਤਰ ਸਨ, ਪਰ ਬਾਅਦ ਵਿੱਚ ਸੀ.ਪੀ.ਆਈ.(ਐਮ) ਦੇ ਰਾਜ ਹੈੱਡਕੁਆਰਟਰ ਅਲੀਮੂਦੀਨ ਸਟ੍ਰੀਟ ਵਿੱਚ ਤਬਦੀਲ ਹੋ ਗਏ।[1][5]
2014 ਦੇ ਆਸਪਾਸ ਪ੍ਰਕਾਸ਼ਨ ਨੇ 15,940 ਦੇ ਸੰਚਾਰ ਦਾ ਦਾਅਵਾ ਕੀਤਾ ਹੈ।[6]
ਹਵਾਲੇ
[ਸੋਧੋ]- ↑ 1.0 1.1 Registrar of Newspapers for India. Kisan Mazdoor
- ↑ Jyoti Basu (1998). Documents of the Communist Movement in India: 1978-1979. National Book Agency. p. 307. ISBN 978-81-7626-024-4.
- ↑ Communist Party of India (Marxist). Central Committee (1969). Political-organisational report of the Central Committee to the Eighth Congress of the Communist Party of India (Marxist). Communist Party of India (Marxist). p. 310.
- ↑ India. Parliament. Rajya Sabha (1992). Who's who. Rajya Sabha Secretariat. p. 24.
- ↑ West Bengal (India). Fact Finding Committee on Small & Medium Newspapers; Sasanka Sekhar Sanyal (1983). Report of the Fact Finding Committee on Small & Medium Newspapers, 1980. Information & Cultural Affairs Department, Government of West Bengal. p. 187.
- ↑ Registrar of Newspapers for India. APPENDIX I (Dailies & Periodicals) - STATE-WISE LIST OF PUBLICATIONS WHICH FILED ANNUAL STATEMENTS DURING 2014-15 Archived 17 May 2016 at the Wayback Machine.