ਕਿਸਾਨ ਮੇਲਾ
ਕਿਸਾਨ ਮੇਲਾ ਕਿਸਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਤ ਨਵੀਨਤਮ ਤਕਨਾਲੋਜੀ ਤੋਂ ਜਾਣੂ ਕਰਵਾਉਣ ਲਈ ਲਾਇਆ ਜਾਂਦਾ ਹੈ ਜਿਸ ਦਾ ਆਯੋਜਨ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਮਹਿਕਮਾ ਜਾਂ ਪ੍ਰਾਇਵੇਟ ਕੰਪਨੀਆਂ ਕਰਦੀਆਂ ਹਨ।ਕਿਸਾਨ ਮੇਲਿਆਂ ਦਾ ਮੁੱਖ ਮੰਤਵ ਖੇਤੀਬਾੜੀ ਨੂੰ ਸੁਖਾਲਾ ਅਤੇ ਲਾਹੇਵੰਦ ਬਣਾਉਣ ਲਈ ਖੋਜੀਆਂ ਗਈਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਾ ਹੈ। ਮੇਲੇ ਦੌਰਾਨ ਲਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਵਿੱਚ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੰਦੇ ਹਨ। ਇੰਜਨੀਅਰ ਕਾਲਜ ਦੇ ਵੱਖ ਵੱਖ ਵਿਭਾਗਾਂ ਵੱਲੋਂ ਖੇਤੀ ਸਬੰਧੀ ਨਵੀਆਂ ਮਸ਼ੀਨਾਂ ਸਬੰਧੀ ਪ੍ਰਦਰਸ਼ਨੀਆਂ ਲਾ ਕੇ ਇਨ੍ਹਾਂ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਛਿੜਕਾਅ ਸਬੰਧੀ ਤਕਨੀਕਾਂ, ਸਰਬਪੱਖੀ ਤੱਤ ਪ੍ਰਬੰਧਨ, ਸਰਬਪੱਖੀ ਕੀਟ ਪ੍ਰਬੰਧਨ, ਫ਼ਸਲਾਂ ਦੀ ਮਿਆਦ ਅਤੇ ਬਿਜਾਈ ਦੇ ਸਮੇਂ ਅਨੁਸਾਰ ਚੋਣ, ਸੇਂਜੂ ਅਤੇ ਬਰਾਨੀ ਹਾਲਤ ਵਿੱਚ ਫ਼ਸਲਾਂ ਦਾ ਸਿੰਜਾਈ ਪ੍ਰਬੰਧ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ।[1]
ਹਵਾਲੇ
[ਸੋਧੋ]- ↑ "ਅੰਨਦਾਤਿਆਂ ਲਈ ਗਿਆਨ ਦਾ ਸੋਮਾ ਕਿਸਾਨ ਮੇਲੇ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-07. Retrieved 2018-09-07.[permanent dead link]