ਕਿੱਸਾ-ਏ-ਚਾਰ ਦਰਵੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਗ਼-ਓ ਬਹਾਰ - باغ و بہار
ਲੇਖਕਅਮੀਰ ਖੁਸਰੋ
ਮੂਲ ਸਿਰਲੇਖ(Persian: قصه چهار درویش
ਦੇਸ਼ਭਾਰਤ
ਭਾਸ਼ਾ(ਫ਼ਾਰਸੀ) ਮੂਲ ਦਾ ਉਰਦੂ ਅਨੁਵਾਦ
ਵਿਧਾਦਾਸਤਾਨ

ਕਿੱਸਾ-ਏ ਚਾਰ ਦਰਵੇਸ਼ (Persian: قصه چهار درویش ਕਿੱਸਾ-ਏ ਚਹਾਰ ਦਰਵੇਸ਼; ਉਰਦੂ ਵਿੱਚ ਬਾਗ਼-ਓ ਬਹਾਰ - باغ و بہار) ਅਖੀਰ 13ਵੀਂ ਸਦੀ ਵਿੱਚ ਅਮੀਰ ਖੁਸਰੋ ਦੀਆਂ ਲਿਖੀਆਂ ਦਾਸਤਾਨਾਂ ਦਾ ਸੰਗ੍ਰਹਿ ਹੈ। ਕਹਿੰਦੇ ਹਨ ਕਿ ਅਮੀਰ ਖੁਸਰੋ ਦੇ ਗੁਰੂ ਅਤੇ ਸੂਫੀ ਸੰਤ, ਨਿਜਾਮੁੱਦੀਨ ਔਲੀਆ ਬੀਮਾਰ ਹੋ ਗਏ ਸੀ। ਉਹਨਾਂ ਨੂੰ ਖੁਸ਼ ਕਰਨ ਦੇ ਲਈ, ਅਮੀਰ ਖੁਸਰੋ ਨੇ ਉਹਨਾਂ ਨੂੰ ਅਲਿਫ਼ ਲੈਲਾ (ਇੱਕ ਹਜ਼ਾਰ ਇੱਕ ਰਾਤਾਂ) ਦੀ ਸ਼ੈਲੀ ਵਿੱਚ ਕਹਾਣੀਆਂ ਦੀ ਇੱਕ ਲੜੀ ਸੁਣਾਉਣੀ ਸ਼ੁਰੂ ਕਰ ਦਿੱਤੀ। ਕਹਾਣੀ-ਲੜੀ ਦੇ ਮੁੱਕਣ ਤੱਕ, ਨਿਜਾਮੁੱਦੀਨ ਔਲੀਆ ਸਹੀ ਸਲਾਮਤ ਹੋ ਗਏ ਸੀ, ਅਤੇ ਉਹਨਾਂ ਅਰਦਾਸ ਕੀਤੀ ਸੀ ਕਿ ਜੋ ਕੋਈ ਵੀ ਇਨ੍ਹਾਂ ਕਹਾਣੀਆਂ ਨੂੰ ਸੁਣੇਗਾ ਉਹ ਵੀ ਠੀਕ ਹੋ ਜਾਵੇ।

ਉਰਦੂ ਅਨੁਵਾਦ[ਸੋਧੋ]

ਬਾਕੌਲ ਸਯਦ ਮੁਹੰਮਦ, ਮੀਰ ਅਮਨ ਨੇ ਉਰਦੂ ਅਨੁਵਾਦ ਕਰਦਿਆਂ ਬਾਗ਼-ਓ ਬਹਾਰ ਵਿੱਚ ਅਜਿਹੀ ਆਮ ਉਰਦੂ ਜ਼ਬਾਨ ਦੀ ਵਰਤੋਂ ਕੀਤੀ ਹੈ ਕਿ ਜਦੋਂ ਤੱਕ ਉਰਦੂ ਜ਼ਬਾਨ ਜ਼ਿੰਦਾ ਹੈ ਮਕਬੂਲ ਰਹੇਗੀ ਅਤੇ ਉਸ ਦੀ ਕਦਰ-ਕ਼ੀਮਤ ਵਿੱਚ ਵਕਤ ਬੀਤਣ ਦੇ ਨਾਲ ਕੋਈ ਕਮੀ ਨਾ ਹੋਵੇਗੀ।

ਬਾਕੌਲ ਸਯਦ ਵਕਾਰ ਅਜ਼ੀਮ: ਇਨ੍ਹਾਂ ਦਾਸਤਾਨਾਂ ਵਿੱਚ ਜੋ ਕਬੂਲ ਆਮ ਬਾਗ਼-ਓ ਬਹਾਰ ਦੇ ਹਿੱਸੇ ਵਿੱਚ ਆਇਆ ਹੈ ਉਹ ਉਰਦੂ ਦੀ ਕਿਸੇ ਹੋਰ ਦਾਸਤਾਨ ਨੂੰ ਨਸੀਬ ਨਹੀਂ ਹੋਇਆ। ਬਾਗ਼-ਓ ਬਹਾਰ ਫੋਰਟ ਵਿਲੀਅਮ ਕਾਲਜ ਦੀ ਦੇਣ ਹੈ ਜੋ ਅੰਗਰੇਜ਼ਾਂ ਨੂੰ ਮੁਕਾਮੀ ਜ਼ਬਾਨਾਂ ਤੋਂ ਜਾਣੂ ਕਰਾਉਣ ਲਈ ਕਾਇਮ ਕੀਤਾ ਗਿਆ ਸੀ। ਕਾਲਜ ਦੇ ਇੱਕ ਅਧਿਕਾਰੀ ਜਾਨ ਗਿਲਕਰਾਈਸਟ ਦੀ ਫਰਮਾਇਸ਼ ਉੱਤੇ ਮੀਰ ਅਮਨ ਨੇ ਇਸ ਦਾ ਫ਼ਾਰਸੀ ਤੋਂ ਨਵਾਂ ਉਰਦੂ ਅਨੁਵਾਦ ਕੀਤਾ। ਉਸ ਤੋਂ ਪਹਿਲਾਂ ਨੌਂ ਤਰਜ ਮੁਰੱਸਾ ਨਾਂ ਤੇ ਮੀਰ ਹੁਸੈਨ ਮਿਹਰਬਾਨੀ ਤਹਸੀਨ ਦਾ ਕੀਤਾ ਅਨੁਵਾਦ ਕੁਝ ਵਧੇਰੇ ਹੀ ਪੰਡਤਾਊ ਸੀ ਅਤੇ ਆਮ ਲੋਕਾਂ ਦੀ ਸਮਝ ਤੋਂ ਪਾਰ ਸੀ। ਇਹ ਦਾਸਤਾਨ ਉਰਦੂ ਨਸਰ ਵਿੱਚ ਇੱਕ ਮੀਲ ਪੱਥਰ ਦੀ ਹੈਸੀਅਤ ਰੱਖਦੀ ਹੈ। ਇਸ ਲਈ ਕਿ ਉਰਦੂ ਨਸਰ ਵਿੱਚ ਪਹਿਲੀ ਮਰਤਬਾ ਸਰਲ ਅਤੇ ਆਸਾਨ ਇਬਾਰਤ ਦਾ ਰਿਵਾਜ ਹੋਇਆ। ਇਸੇ ਲਈ ਤਾਂ ਮੌਲਵੀ ਅਬਦੁਲਹਕ ਦਾ ਕਹਿਣਾ ਹੈ ਕਿ ਉਰਦੂ ਨਸਰ ਦੀਆਂ ਉਹਨਾਂ ਕੁਝ ਕਿਤਾਬਾਂ ਵਿੱਚ ਬਾਗ਼-ਓ ਬਹਾਰ ਨੂੰ ਸ਼ੁਮਾਰ ਕੀਤਾ ਜਾਂਦਾ ਹੈ ਜੋ ਹਮੇਸ਼ਾ ਜ਼ਿੰਦਾ ਰਹਿਣ ਵਾਲੀਆਂ ਹਨ ਅਤੇ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨ।

ਸ਼ੈਲੀ[ਸੋਧੋ]

ਦਾਸਤਾਨਾਂ ਵਿੱਚ ਜੋ ਮਕਬੂਲੀਅਤ ਬਾਗ਼-ਓ ਬਹਾਰ ਦੇ ਹਿੱਸੇ ਵਿੱਚ ਆਈ ਹੈ, ਉਹ ਉਰਦੂ ਦੀ ਕਿਸੇ ਹੋਰ ਦਾਸਤਾਨ ਨੂੰ ਨਸੀਬ ਨਹੀਂ ਹੋਈ। ਇਹ ਦਾਸਤਾਨ ਅੱਜ ਵੀ ਓਨੀ ਹੀ ਮਕਬੂਲ ਹੈ ਜਿੰਨੀ ਅੱਜ ਤੋਂ ਪੌਣੇ ਦੋ ਸੌ ਸਾਲ ਪਹਿਲਾਂ ਸੀ। ਇਸ ਦੀ ਗ਼ੈਰਮਾਮੂਲੀ ਮਕਬੂਲੀਅਤ ਦੀ ਸਭ ਤੋਂ ਵੱਡੀ ਵਜ੍ਹਾ ਇਸ ਦਾ ਦਿਲਕਸ਼ ਅਤੇ ਦਿਲਨਸ਼ੀਨ ਅੰਦਾਜ਼ੇ ਬਿਆਨ ਹੈ, ਜੋ ਇਸਨੂੰ ਉਰਦੂ ਜ਼ਬਾਨ ਵਿੱਚ ਮੁਮਤਾਜ਼ ਮੁਕਾਮ ਪ੍ਰਦਾਨ ਕਰਦਾ ਹੈ। ਬਾਗ਼-ਓ ਬਹਾਰ ਦੇ ਅਨੁਵਾਦਕ ਮੀਰ ਅਮਨ ਦੇਹਲਵੀ ਹਾਲਾਂਕਿ ਫੋਰਟ ਵਿਲੀਅਮ ਕਾਲਜ ਨਾਲ ਮੁਤਾੱਲਿਕ ਸਨ, ਇਸ ਲਈ ਉਸ ਦੀਆਂ ਲਿਖਤਾਂ ਵੀ ਕਾਲਜ ਦੀਆਂ ਮਿਥੀਆਂ ਯੋਜਨਾਵਾਂ ਦੇ ਤਹਿਤ ਲਿਖੀਆਂ ਗਈਆਂ ਅਤੇ ਇਸ ਵਿੱਚ ਉਹ ਤਕਾਜ਼ੇ ਮੁੱਖ ਰਹੇ ਜਿਹਨਾਂ ਦੀ ਨਿਸ਼ਾਨਦੇਹੀ ਡਾਕਟਰ ਜਾਨ ਗਿਲਕਰਾਇਸਟ ਨੇ ਕੀਤੀ ਸੀ। ਫੋਰਟ ਵਿਲੀਅਮ ਕਾਲਜ ਲਈ ਜਿੰਨੀਆਂ ਕਿਤਾਬਾਂ ਤਾਲੀਫ਼ ਹੋਈਆਂ ਉਹਨਾਂ ਵਿੱਚ ਲਿਖਣ ਵਾਲਿਆਂ ਨੇ ਸਭ ਤੋਂ ਜ਼ਿਆਦਾ ਧਿਆਨ ਇਸ ਗੱਲ ਉੱਤੇ ਦਿੱਤਾ ਕਿ ਕਿਤਾਬ ਦੀ ਜ਼ਬਾਨ ਸਰਲ ਅਤੇ ਸਾਦਾ ਹੋਵੇ ਅਤੇ ਬੋਲ ਚਾਲ ਦੀ ਜ਼ਬਾਨ ਅਤੇ ਰੋਜਮੱਰਾ ਦੇ ਮੁਹਾਵਰੇ ਦਾ ਖਿਆਲ ਰੱਖਿਆ ਜਾਵੇ। ਹਾਲਾਂਕਿ ਇਸ ਦਾ ਮਕਸਦ ਅੰਗਰੇਜ਼ ਨੌਵਾਰਿਦਾਂ ਨੂੰ ਮੁਕਾਮੀ ਬੋਲੀ ਅਤੇ ਸੱਭਿਆਚਾਰ ਤੋਂ ਜਾਣੂ ਕਰਾਉਣਾ ਸੀ।