ਸਮੱਗਰੀ 'ਤੇ ਜਾਓ

ਫੋਰਟ ਵਿਲੀਅਮ ਕਾਲਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੋਰਟ ਵਿਲੀਅਮ ਕਾਲਜ (Fort William College) ਕੋਲਕਾਤਾ ਵਿੱਚ ਸਥਿਤ ਪੂਰਬ ਦੇ ਗਿਆਨ ਅਤੇ ਭਾਸ਼ਾਵਾਂ ਦੇ ਅਧਿਐਨਾਂ ਦਾ ਕੇਂਦਰ ਹੈ। ਇਸ ਦੀ ਸਥਾਪਨਾ 10 ਜੁਲਾਈ 1800 ਨੂੰ ਤਤਕਾਲੀਨ ਗਵਰਨਰ ਜਨਰਲ ਲਾਰਡ ਵੈਲਜਲੀ ਨੇ ਕੀਤੀ ਸੀ। ਇਹ ਸੰਸਥਾ ਸੰਸਕ੍ਰਿਤ, ਅਰਬੀ, ਫ਼ਾਰਸੀ, ਬੰਗਲਾ, ਹਿੰਦੀ, ਉਰਦੂ ਆਦਿ ਦੀਆਂ ਹਜ਼ਾਰਾਂ ਕਿਤਾਬਾਂ ਦਾ ਅਨੁਵਾਦ ਕਰਵਾ ਚੁੱਕੀ ਹੈ। ਕੁੱਝ ਲੋਕ ਇਸ ਸੰਸਥਾਨ ਨੂੰ ਭਾਰਤ ਵਿੱਚ ਭਾਸ਼ਾ ਦੇ ਆਧਾਰ ਉੱਤੇ ਭਾਰਤ ਦੇ ਲੋਕਾਂ ਨੂੰ ਵੰਡਣ ਦਾ ਖੇਲ ਖੇਡਣ ਦਾ ਅੱਡਾ ਮੰਨਦੇ ਹਨ। ਫੋਰਟ ਵਿਲੀਅਮ ਕਾਲਜ ਭਾਰਤ ਵਿੱਚ ਆਉਣ ਵਾਲੇ ਨਵੇਂ ਬਰਤਾਨਵੀ ਕਾਡਰ ਨੂੰ ਭਾਰਤ ਦੀ ਗਿਆਨ ਮੀਮਾਂਸ਼ਾ, ਵਿਆਕਰਨ, ਸੰਸਕ੍ਰਿਤੀ ਗਿਆਨ, ਧਾਰਮਿਕ ਅਤੇ ਪ੍ਰਬੰਧਕੀ ਗਿਆਨ ਤੋਂ ਵਾਕਫ਼ ਕਰਵਾਉਣ ਦਾ ਇੱਕ ਵੱਡਾ ਕੇਂਦਰ ਸੀ। ਇਸ ਦੌਰਾਨ ਇਸਨੇ ਹਿੰਦੀ ਤੇ ਬੰਗਾਲੀ ਵਰਗੀਆਂ ਭਾਸ਼ਾਵਾਂ ਨੂੰ ਉਭਾਰਿਆ।[1] ਇਸ ਕਾਲਜ ਨੇ ਹਿੰਦੀ ਸਾਹਿਤ, ਬ੍ਰਜ ਭਾਸ਼ਾ ਸਾਹਿਤ, ਸੰਸਕ੍ਰਿਤ ਸਾਹਿਤ ਦੇ ਅਧਿਐਨ ਦੀ ਆਧਾਰ ਭੂਮੀ ਤਿਆਰ ਕੀਤੀ। ਫੋਰਟ ਵਿਲੀਅਮ ਕਾਲਜ ਵਿੱਚ ਹਿੰਦੁਸਤਾਨੀ ਭਾਸ਼ਾਵਾਂ ਦਾ ਅਧਿਐਨ ਜਾਨ ਬੋਰਥਵਿਕ ਗਿਲਕਰਿਸਟ (1759 - 1841) ਦੇ ਨਿਰਦੇਸ਼ਨ ਵਿੱਚ ਸੁਚਾਰੂ ਤੌਰ 'ਤੇ ਚੱਲਿਆ। ਉਹ ਉਰਦੂ, ਅਰਬੀ ਅਤੇ ਸੰਸਕ੍ਰਿਤ ਦਾ ਵੀ ਵਿਦਵਾਨ ਸੀ। ਉਸਨੇ ਕਈ ਮਹੱਤਵਪੂਰਨ ਕਿਤਾਬਾਂ ਲਿਖੀਆਂ ਜਿਵੇਂ ਇੰਗਲਿਸ਼-ਹਿੰਦੁਸਤਾਨੀ ਡਿਕਸਨਰੀ, 'ਹਿੰਦੁਸਤਾਨੀ ਗਰੈਮਰ,, 'ਦ ਓਰੀਐਂਟਲ ਲਿੰਗੁਇਸਟ' ਨਾਮਕ ਦੋ ਗਰੰਥ 1796 ਅਤੇ 1798 ਵਿੱਚ ਪ੍ਰਕਾਸ਼ਿਤ ਕਰਵਾਏ।

ਹਵਾਲੇ

[ਸੋਧੋ]
  1. Sarkar, Nikhil, Printing and the Spirit of Calcutta, in Calcutta, the Living City, Vol. I, edited by Sukanta Chaudhuri, pp. 130–2, Oxford University Press, ISBN 0-19-563696-1.