ਸਮੱਗਰੀ 'ਤੇ ਜਾਓ

ਕੀਮੀਆ ਅਲੀਜ਼ਾਦੇਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੀਮੀਆ ਅਲੀਜ਼ਾਦੇਹ
ਨਿੱਜੀ ਜਾਣਕਾਰੀ
ਮੂਲ ਨਾਮکیمیا علیزاده زنوزی
ਰਾਸ਼ਟਰੀਅਤਾਈਰਾਨੀ
ਜਨਮ (1998-07-10) 10 ਜੁਲਾਈ 1998 (ਉਮਰ 28)
ਕਰਜ, ਈਰਾਨ
ਕੱਦ1.85 m (6 ft 1 in)
ਭਾਰ57 kg (137 lb)
ਵੈੱਬਸਾਈਟਵੈੱਬਸਾਈਟ
ਖੇਡ
ਦੇਸ਼ਈਰਾਨ
ਖੇਡਟਾਈਕਵਾਂਡੋ
ਇਵੈਂਟਫੈਦਰਵੇਟ (–57 kg)
ਮੈਡਲ ਰਿਕਾਰਡ
Event 1st 2nd 3rd
ਓਲੰਪਿਕ ਖੇਡਾਂ 1
ਵਿਸ਼ਵ ਚੈਂਪੀਅਨਸ਼ਿਪ 1
ਵਿਸ਼ਵ ਗਰੈਂਡ ਪਰਿਕਸ 1
ਯੂਥ ਓਲੰਪਿਕ 1
ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 1
ਓਲੰਪਿਕ ਖੇਡਾਂ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ2016 ਰੀਓ ਡੇ ਜੇਨੇਰੋ57 ਕਿਲੋਗ੍ਰਾਮ
ਵਿਸ਼ਵ ਚੈਂਪੀਅਨਸ਼ਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ2015 Chelyabinsk57 ਕਿਲੋਗ੍ਰਾਮ

ਕੀਮੀਆ ਅਲੀਜ਼ਾਦੇਹ ਜ਼ਨੂਰੀਨ (ਫ਼ਾਰਸੀ: کیمیا علیزاده زنورین; ਜਨਮ 10 ਜੁਲਾਈ 1998) ਇੱਕ ਈਰਾਨੀ ਟਾਈਕਵਾਂਡੋ ਖਿਡਾਰੀ ਹੈ। ਇਸਨੇ ਸਵੀਡਿਸ਼ ਖਿਡਾਰੀ ਨਿਕਿਤਾ ਗਲਾਸਨੋਵਿਚ ਨੂੰ ਹਰਾਕੇ 2016 ਰੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਨਾਲ ਇਹ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਈਰਾਨੀ ਔਰਤ ਬਣੀ।[1] ਇਸਨੇ ਨਾਂਜਿੰਗ 2014 ਯੂਥ ਓਲੰਪਿਕ ਖੇਡਾਂ ਵਿੱਚ ਔਰਤਾਂ ਦੀ 63-ਕਿਲੋਗ੍ਰਾਮ ਸ਼੍ਰੇਣੀ ਵਿੱਚ ਸੁਨਹਿਰੀ ਤਮਗਾ ਜਿੱਤਿਆ ਸੀ।[2][3] ਇਸਨੇ 2015 ਵਿਸ਼ਵ ਚੈਂਪੀਅਨਸ਼ਿਪ ਵਿੱਚ ਲੰਡਨ 2012 ਓਲੰਪਿਕ ਦੀ ਸੁਨਹਿਰੀ ਤਮਗਾ ਜਿੱਤਣ ਵਾਲੀ ਜੇਡ ਜੋਨਜ਼ ਨੂੰ ਹਰਾਇਆ ਸੀ।[4]

ਅਰੰਭ ਦਾ ਜੀਵਨ

[ਸੋਧੋ]

ਕਿਮੀਆ ਦਾ ਜਨਮ ਕਰਜ ਵਿੱਚ ਹੋਇਆ ਸੀ। ਉਸਦਾ ਪਰਿਵਾਰ ਅਜ਼ਰਬਾਈਜਾਨੀ ਮੂਲ ਦਾ ਈਰਾਨੀ ਹੈ। ਉਸਦਾ ਪਿਤਾ ਤਬਰੀਜ਼ ਦੇ ਨੇੜੇ ਜ਼ੋਨਜ਼ ਤੋਂ ਹੈ ਅਤੇ ਉਸਦੀ ਮਾਂ ਅਰਦਾਬਿਲ ਤੋਂ ਹੈ। 2016 ਓਲੰਪਿਕ ਤੋਂ ਬਾਅਦ, ਉਸਦਾ ਆਖਰੀ ਨਾਮ ਗਲਤ ਤਰੀਕੇ ਨਾਲ ਜ਼ੈਨੂਰਿਨ ਵਜੋਂ ਦਰਜ ਕੀਤਾ ਗਿਆ ਸੀ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]