ਸਮੱਗਰੀ 'ਤੇ ਜਾਓ

ਕੀ ਦਮਿਤ ਬੋਲ ਸਕਦਾ ਹੈ?

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੀ ਦਮਿਤ ਬੋਲ ਸਕਦਾ ਹੈ?

ਇਹ ਲੇਖ ਜਾਂ ਨਿਬੰਧ ਗਾਇਤਰੀ ਚੱਕਰਵਰਤੀ ਸਪੀਵਾਕ ਦਾ ਹੈ। ਸਪੀਵਾਕ ਦਾ ਜਨਮ 24ਫਰਵਰੀ 1942 ਨੂੰ ਭਾਰਤ ਦੇ ਮਹਾਂਨਗਰ ਕਲਕੱਤੇ ਵਿੱਚ ਹੋਇਆ।ਸਪੀਵਾਕ ਦਾ ਮੱਧਵਰਗੀ ਹਿੰਦੂ ਬ੍ਰਾਹਮਣ ਪਰਿਵਾਰ ਖਿਆਲਾਂ ਪੱਖੋ ਆਜ਼ਾਦ, ਧਰਮ ਨਿਰਪੱਖ ਅਤੇ ਔਰਤ -ਪੱਖੀ ਸੋਚ ਦਾ ਧਾਰਨੀ ਸੀ। 1984 ਵਿੱਚ ਸਪੀਵਾਕ ਦਾ ਨਾਤਾ ਰਨਜੀਤ ਗੁਹਾ ਅਤੇ ਉਸਦੇ ਸਾਥੀ ਚਿੰਤਕਾਂ (subaltern studies group ) ਦੇ ਚਿੰਤਨ ਨਾਲ ਜੁੜਦਾ ਹੈ ਇਹੀ ਨਾਤਾ ਫਿਰ ਬਾਅਦ ਵਿੱਚ ਲੇਖ 'Can the subaltern speak ' ਜਾਂ ਕੀ ਦਮਿਤ ਬੋਲ ਸਕਦਾ ਹੈ ? ਅਤੇ ਪੁਸਤਕ 'In other words: Essays in cultural politics ਦਾ ਆਧਾਰ ਬਣਦਾ ਹੈ। ਇਸ ਲੇਖ ਵਿੱਚ ਸਪੀਵਾਕ ਨੇ ਦਮਿਤ ਲੋਕਾ ਜਾਂ ਦੱਬੇ ਕੁੱਚਲੇ ਬਾਰੇ ਗਲ ਕੀਤੀ ਹੈ।

ਮੁੱਖ ਵਿਸ਼ਾ:

ਇਸ ਲੇਖ ਦਾ ਮੁੱਖ ਵਿਸ਼ਾ ਹਾਸ਼ੀਆਗਤ ਜਾਂ ਦਮਿਤ ਲੋਕਾ ਬਾਰੇ ਗਲ ਕਰਨੀ ਹੈ ਕਿ ਕਿਸ ਤਰਾਂ ਉਹਨਾਂ ਹਾਸ਼ੀਆਗਤ ਜਾਂ ਦਮਿਤ ਧਿਰਾਂ ਨੂੰ ਕਿਸ ਤਰਾਂ ਦਬਾਇਆ ਜਾਂਦਾ ਹੈ ਜਿਵੇਂ ਕਿ ਕਈ ਔਰਤਾਂ ਨੂੰ ਵੀ ਦਮਿਤ ਸ੍ਰੇਣੀ ਵਿੱਚ ਹੀ ਰੱਖਿਆ ਜਾਂਦਾ ਹੈ। ਜਿਨਾਂ ਔਰਤਾਂ ਨਾਲ ਪਿਤਾ ਪੁੱਰਖੀ ਪ੍ਰਧਾਨ ਸਮਾਜ ਵਿੱਚ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਸਪੀਵਾਕ ਨੇ ਇਹਨਾਂ ਔਰਤਾਂ ਦੇ ਹੱਕ ਵਿੱਚ ਆਵਾਜ਼ ਉੱਠਾਈ ਤੇ ਦਮਿਤ ਔਰਤਾਂ ਨੂੰ ਵੀ ਆਪਣੇ ਹੱਕਾ ਲਈ ਬੋਲਣ ਦੀ ਪ੍ਰੇਰਣਾ ਦਿੱਤੀ ਤੇ ਔਰਤਾ ਲਈ ਬਣਾਈ ਸਤੀ ਵਾਲੀ ਰੀਤ ਦਾ ਵੀ ਵਿਰੋਧ ਕੀਤਾ। ਅਤੇ ਦੱਬੇ ਕੁੱਚਲੇ ਲੋਕਾਂ ਦੇ ਹੱਕ ਵਿੱਚ ਵੀ ਆਵਾਜ਼ ਉਠਾਈ।[1]

ਦਮਿਤ ਜਾਂ ਹਾਸ਼ੀਆਗਤ ਲੋਕਾ ਬਾਰੇ:

ਸਪੀਵਾਕ ਹਾਸ਼ੀਆਗਤ ਨੂੰ ਕਿਸੇ ਇੱਕ ਇਕਹਿਰੇ ਸੰਗਠਿਤ ਰੂਪ ਨਾਲ ਜੋੜਨ ਤੋ ਇਨਕਾਰੀ ਹੈ। ਉਸ ਅਨੁਸਾਰ ਕਿਸੇ ਖਾਸ ਜਮਾਤ ਜਾਂ ਰਾਸ਼ਟਰ ਨਾਲ ਸੰਬੰਧਿਤ ਹੋਣ ਕਾਰਨ ਹੀ ਕੋਈ ਹਾਸ਼ੀਆਗਤ ਨਹੀਂ ਹੋ ਜਾਂਦਾ ਹੈ। ਹਾਸ਼ੀਆਗਤ ਹੋਣਾ ਜਾਂ ਦਮਿਤ ਹੋਣਾ ਸੰਦਰਭ ਵਿਸ਼ੇਸ਼ ਨਾਲ ਸੰਬੰਧਿਤ ਬਣਤਰ ਹੈ ਇਸ ਨੂੰ ਹਰ ਜਗ੍ਹਾ ਅਤੇ ਹਰ ਕਿਸੇ ਉੱਤੇ ਆਇਦ ਨਹੀਂ ਕੀਤਾ ਜਾ ਸਕਦਾ। ਮਿਸਾਲ ਵਜੋਂ ਔਰਤ ਇੱਕ ਸੰਗਠਿਤ ਤੇ ਇਕਹਿਰੀ ਇਕਾਈ ਵਜੋਂ ਹਾਸ਼ੀਆਗਤ ਨਹੀਂ ਹੈ। ਸਪੀਵਾਕ ਅਨੁਸਾਰ ਜਿਹੜੀ ਔਰਤ ਸੱਤਾ ਅਤੇ ਸਥਾਪਿਤ ਪ੍ਰਵਚਨਕਾਰੀ ਦਾ ਹਿੱਸਾ ਹੈ। ਉਸ ਨੂੰ ਕਿਸੇ ਵੀ ਰੂਪ ਵਿੱਚ ਹਾਸ਼ਿਆਗਤ ਧਿਰ ਨਹੀਂ ਮੰਨਿਆ ਜਾ ਸਕਦਾ।

ਦਮਿਤ ਜਾਂ ਹਾਸ਼ੀਆਗਤ ਕੌਣ ਹਨ?

ਇਸ ਲੇਖ ਅਨੁਸਾਰ ਕੀ ਹਾਸ਼ੀਆਗਤ ਕਿਸੇ ਜਾਤ,ਜਮਾਤ ਜਾਂ ਰਾਸ਼ਟਰ ਨਾਲ ਸੰਬੰਧਿਤ ਹੋਣਾ ਹੈ, ਕੀ ਹਾਸ਼ੀਆਗਤ ਦੀ ਪਛਾਣ ਦੇ ਕੋਈ ਸਪਸ਼ਟ ਲੱਛਣ ਹੁੰਦੇ ਹਨ? ਸਪੀਵਾਕ ਅਨੁਸਾਰ ਹਾਸ਼ੀਆਗਤ ਅਸਲ ਵਿੱਚ ਉਹ ਹੈ ਜਿਸ ਨੂੰ ਸਮਾਜਿਕ ਗਤੀਸ਼ੀਲਤਾ ਦੇ ਤਮਾਮ ਕਾਰ ਵਿਹਾਰ ਵਿੱਚੋ ਬਾਹਰ ਕਰ ਦਿੱਤਾ ਗਿਆ ਹੈ ਸਪੀਵਾਕ ਅਨੁਸਾਰ ਹਾਸ਼ੀਆਗਤ ਇੱਕ ਵਿਸ਼ੇਸ਼ ਸਥਿਤੀ ਹੈ ਅਤੇ ਇਹ ਸਮੂਹਿਕਤਾ ਨੂੰ ਚਿੰਨ੍ਹਤ ਨਹੀਂ ਕਰਦੀ।

ਕੀ ਦਮਿਤ ਜਾਂ ਹਾਸ਼ੀਆਗਤ ਧਿਰ ਬੋਲ ਸਕਦੀ ਹੈ ?

ਸਪੀਵਾਕ ਦਮਿਤ ਜਾਂ ਹਾਸ਼ੀਆਗਤ ਦੇ ਬੋਲ ਦੇ ਵਾਪਰਨ ਦੀ ਸੰਭਾਵਨਾ ਤੋ ਇਨਕਾਰ ਕਰਦੀ ਹੈ। ਇਥੇ ਬੋਲ ਦੇ ਨਾ ਵਾਪਰਨ ਤੋ ਭਾਵ ਇਹ ਨਹੀਂ ਕਿ ਉਹ(ਦਮਿਤ ) ਜ਼ੁਬਾਨੋਂ ਨਹੀਂ ਬੋਲ ਸਕਦਾ ਜਾਂ ਜ਼ੁਬਾਨੋ ਬੋਲਦਾ ਹੀ ਨਹੀਂ। ਬੇਸ਼ੱਕ ਉਹ ਬੋਲ ਸਕਦਾ ਹੈ ਅਤੇ ਬੋਲਦਾ ਵੀ ਹੈ, ਪਰ ਮਸਲਾ ਇਹ ਹੈ ਕਿ ਉਹ ਜੋ ਬੋਲਦਾ ਹੈ,ਉਹ ਸੁਣਿਆ ਹੀ ਨਹੀਂ ਜਾਂਦਾ। ਸੁਣਿਆ ਇਸ ਕਾਰਨ ਨਹੀਂ ਜਾਂਦਾ ਕਿਉ ਜੋ ਬੋਲ ਦੇ ਸੁਣੇ ਜਾਣ ਲਈ ਲੋੜੀਂਦਾ ਰਾਜਨੀਤਿਕ ਅਤੇ ਸਮਾਜ ਸਭਿਆਚਾਰਕ ਤਾਣਾ ਬਾਣਾ ਮੌਜੂਦ ਨਹੀਂ ਹੈ। ਲੋੜੀਦੇ ਸਦੰਰਭ ਅਤੇ ਉਚਿਤ ਤਾਣੇ ਬਾਣੇ ਦੀ ਗੈਰ ਹਾਜ਼ਰੀ ਵਿੱਚ ਹਾਸ਼ੀਆਗਤ ਧਿਰ ਦੇ ਬੋਲ ਦਾ ਪਛਾਣਿਆ ਜਾਣਾ ਅਸੰਭਵ ਹੁੰਦਾ ਹੈ। ਇਸ ਕੇਦਰੀ ਧਾਰਨਾ ਦੇ ਆਰ ਪਾਰ ਇਹ ਲੇਖ ਉਨ੍ਹਾ ਪਰਸਥਿਤੀਆਂ ਦੀ ਪਛਾਣ ਕਰਦਾ ਹੈ, ਜਿਸ ਕਾਰਨ ਹਾਸ਼ੀਆਗਤ ਔਰਤ ਦਾ ਬੋਲ ' ਖਾਮੋਸ਼ '

ਰਹਿੰਦਾ ਹੈ,ਜਿਨ੍ਹਾਂ ਦੇ ਕਾਰਨ ਉਸ ਦਾ ਬੋਲ ਉਨ੍ਹਾ ਧਿਰਾ ਲਈ ਨਾ ਪੜ੍ਹਿਆ /ਨਾ ਸੁਣਿਆ ਜਾਣ ਵਾਲਾ ਰਹਿੰਦਾ ਹੈ ਜਿਹੜੀਆਂ ਪਿਤਾ-ਪੁਰਖੀ ਕਦਰਾਂ ਅਤੇ ਵਿਸ਼ਵੀਕ੍ਰਿਤ ਪੂੰਜੀ ਸੱਤਾ ਦੀ ਪ੍ਰਵਚਨਕਾਰੀ ਉੱਤੇ ਕਾਬਜ ਹਨ। ਬੋਲ ਦੇ ਸੰਭਵ ਨਾ ਹੋਣ ਦੀ ਧਾਰਨਾ ਇਸ ਪਾਸੇ ਵੀ ਸੰਕੇਤ ਕਰਦੀ ਹੈ ਕਿ ਜੋ ਨਜ਼ਰਾਂ ਨੂੰ ਵਾਪਰਦਾ ਨਜ਼ਰ ਆਉਦਾ ਹੈ ਉਹ ਜਰੂਰੀ ਨਹੀਂ ਅਸਲ ਵਿੱਚ ਵੀ ਵਾਪਰਦਾ ਹੋਵੇ।ਬੋਲ ਵਾਪਰਦਾ ਤਾਂ ਨਜ਼ਰ ਆ ਸਕਦਾ ਹੈ,ਪਰ ਇਹ ਜਰੂਰੀ ਨਹੀਂ ਕਿ ਉਹ ਸੁਣਿਆ ਵੀ ਗਿਆ ਹੈ।[2]

ਮਜ਼ਦੂਰ ਵਰਗ ਨੂੰ ਵੀ ਦਬਾਇਆ ਜਾਂਦਾ ਹੈ:

ਗਾਇਤਰੀ ਸਪੀਵਾਕ ਨੇ ਮਜ਼ਦੂਰਾਂ ਦੀ ਭਾਵਨਾਵਾ ਨੂੰ ਵੀ ਸਮਝਿਆਂ ਹੈ ਕਿ ਕਿਸ ਤਰਾਂ ਉਹਨਾਂ ਨੂੰ ਵੀ ਹਾਸ਼ੀਏ ਵਿੱਚ ਰੱਖਿਆ ਜਾਂਦਾ ਹੈ।ਡੇਲਿਊਜ਼ ਦਾ ਮਜ਼ਦੂਰਾਂ ਦੇ ਸੰਘਰਸ਼ ਦਾ ਹਵਾਲਾ ਵੀ ਏਨਾ ਹੀ ਸਮੱਸਿਆਗ੍ਰਸਤ ਹੈ। ਜਾਹਿਰ ਹੈ ਕਿ ਇਹ ਕਿਸੇ ਦੀ ਦੀ ਗੋਦੀ ਵਿੱਚ ਬੈਠਣ ਵਾਂਗ ਹੈ, ਜਿਵੇ, "ਅਸੀ ਇਸ ਫੈਲਦੇ ਹੋਏ ਤਰਲ ਦਾ ਆਪਣੇ ਆਪ ਸਾਹਮਣਾ ਕੀਤੇ ਬਿਨਾਂ ਇਸਦੀ ਵਰਤੋ ਕਿਸੇ ਵੀ ਨੁਕਤੇ ਨੂੰ ਛੂਹਣ ਤੋ ਅਸਮਰੱਥ ਹਾਂ ਇਸ ਲਈ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਇੱਛਾ ਕਰਦੇ ਹਾਂ ਇਸ ਤਰ੍ਹਾਂ ਹਰੇਕ ਅੰਸ਼ਿਕ ਕ੍ਰਾਂਤੀਕਾਰੀ ਹਮਲਾ ਜਾਂ ਬਚਾਅ ਮਜ਼ਦੂਰ ਦੇ ਸੰਘਰਸ਼ ਨਾਲ ਜੁੜਿਆ ਹੈ। ਮਜਦੂਰਾਂ ਦੇ ਸੰਘਰਸ਼ ਦੀ ਚਾਹਨਾ ਮਾਸੂਮ ਢੰਗ ਨਾਲ ਡਰਾਵਨੀ ਹੈ।ਇਹ ਗਲੋਬਲ ਪੂੰਜੀਵਾਦ ਨਾਲ ਨਿਪਟਨ ਲਈ ਅਸਮਰੱਥ ਹੈ ਜਿਵੇਂ ਰਾਸ਼ਟਰੀ ਰਾਜ ਵਿਚਾਰ ਧਾਰਾ ਦੇ ਅੰਦਰ ਮਜ਼ਦੂਰਾਂ ਅਤੇ ਬੇਰੁਜ਼ਗਾਰਾ ਦਾ ਆਤਮ ਉਤਪਾਦਨ ਇਸ ਦੇ ਕੇਂਦਰ ਵਿੱਚ ਹੈ,ਵਾਧੂ ਮੁੱਲ ਦੀ ਪ੍ਰਾਪਤੀ ਤੋ ਮਜ਼ਦੂਰ ਜਮਾਤ ਦੀ ਵਧਦੀ ਹੋਈ ਕਟੌਤੀ ਤੱਕ ਅਤੇ ਫਿਰ ਉਪਭੋਗਤਾਵਾਦ ਵਿੱਚ ਮਾਨਵਵਾਦੀ ਸਿਖਲਾਈ ਹਾਸ਼ੀਏ ਉੱਤੇ ਹਨ।

ਮਜ਼ਦੂਰ ਦੇ ਸੰਘਰਸ਼ ਦੀ ਕੜੀ ਆਪਣੀ ਵਰਤੋ ਆਪਣੀ ਵਰਤੋ 'ਤੇ ਕਿਸੇ ਨੁਕਤੇ 'ਤੇ ਵੀ, ਸੱਤਾ ਨੂੰ ਖਤਮ ਕਰਨ ਦੀ ਇੱਛਾ ਵਿੱਚ ਸਥਿਤ ਹੈ। ਇਹ ਅੰਤਰਦ੍ਰਿਸ਼ਟੀ ਪ੍ਰਤੱਖ ਤੌਰ ਤੇ ਕਿਸੇ ਵੀ ਸੱਤਾ ਨੂੰ ਤਬਾਹ ਕਰਨ ਦੀ ਇੱਛਾ ਦੇ ਸਧਾਰਨ ਪ੍ਰਗਟਾਅ 'ਤੇ ਅਧਾਰਿਤ ਹੈ। ਵਾਲਟਰਬੈਂਜਾਮਿਨ, ਬੌਦਰੀਲਾ ਦੀ ਤੁਲਨਾਤਮਕ ਰਾਜਨੀਤੀ ਉੱਤੇ ਮਾਰਕਸ ਦੇ ਇਸ ਤਰ੍ਹਾਂ ਟਿੱਪਣੀ ਕਰਦਾ ਹੈ :

ਮਾਰਕਸ ਦੀ ਸ਼ਾਜਿਸ਼ੀ ਪੇਸ਼ੇ ਬਾਰੇ ਵਿਚਾਰ:

"ਮੌਜੂਦਾ ਸਰਕਾਰ ਨੂੰ ਉਖਾੜ ਸੁੱਟਣ ਤੋ ਇਲਾਵਾ ਉਹਨਾ ਦਾ ਕੋਈ ਹੋਰ ਤੱਤਕਾਲੀ ਉਦੇਸ਼ ਨਹੀਂ ਹੈ ਅਤੇ ਉਹ ਮਜ਼ਦੂਰਾਂ ਵਿੱਚ ਉਹਨਾਂ ਦੇ ਵਰਗ ਹਿੱਤਾ ਦੇ ਰੂਪ ਵਿੱਚ ਵਧੇਰੇ ਸਿਧਾਂਤਕ ਗਿਆਨ ਦਾ ਗਹਿਰਾਈ ਨਾਲ ਤ੍ਰਿਸਕਾਰ ਕਰਦੇ ਹਨ। ਇਸ ਤਰ੍ਹਾਂ ਪ੍ਰੋਲੇਤਾਰੀਆਂ ਦੀ ਥਾਂ ਆਮ ਲੋਕਾਂ ਨੂੰ ਕਾਲੇ ਕੋਟਧਾਰੀਆਂ ਉੱਤੇ ਗੁੱਸਾ ਹੈ,ਇਹ ਗੁੱਸਾ ਘੱਟ ਜਾਂ ਵੱਧ ਪੜ੍ਹੇ -ਲਿਖੇ ਉਨ੍ਹਾਂ ਲੋਕਾ ਉੱਤੇ ਹੈ ਜਿਹੜੇ ਅੰਦੋਲਨ ਦੇ ਪੱਖ ਦੀ ਪ੍ਰਤਿਨਿਧਤਾ ਕਰਦੇ ਹਨ ਅਤੇ ਜਿਨ੍ਹਾਂ ਤੋ ਆਮ ਲੋਕ ਕਦੇ ਵੀ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੋ ਸਕਦੇ ਕਿਉਂਕਿ ਉਹ ਪਾਰਟੀ ਦੇ ਕਾਨੂੰਨੀਪ੍ਰਤਿਨਿਧ ਨਹੀਂ ਹੋ ਸਕਦੇ।" ਇਸ ਤਰ੍ਹਾਂ ਬੌਦਰੀਲਾ ਦੀ ਰਾਜਨੀਤਿਕ ਦ੍ਰਿਸ਼ਟੀ ਬੁਨਿਆਦੀ ਤੌਰ ਉਤੇ ਇਹਨਾਂ ਪੇਸ਼ਾਵਰ ਸ਼ਾਜਿਸਕਾਰਾਂ ਦੀਆਂ ਦ੍ਰਿਸ਼ਟੀਆਂ ਤੌ ਪਾਰ ਨਹੀਂ ਜਾਂਦੀ ...ਉਹ ਸ਼ਾਇਦ ਫਲੋਬੇਅਰ ਦੇ ਬਿਆਨ ਨੂੰ ਆਪਣੇ ਬਿਆਨ ਨੂੰ ਆਪਣੇ ਬਿਆਨ ਦੇ ਤੌਰ ਤੇ ਦਰਜ ਕਰ ਸਕਿਆ ਹੈ ਕਿ ਸਾਰੀਆਂ ਰਾਜਨੀਤੀਆਂ ਵਿੱਚ ਮੈ ਇੱਕੋ ਗੱਲ ਸਮਝਦਾ ਹਾਂ:ਉਹ ਹੈ ਵਿਦਰੋਹ। [3][4]

ਦਮਿਤ ਵਰਗ ਬਾਰੇ ਵਿਚਾਰ

ਕਈ ਸਮਝਦਾਰ ਇਤਿਹਾਸਕਾਰ ਜਦੋਂ ਇਸ ਸਵਾਲ ਨਾਲ ਕਿ ਕੀ ਦਮਿਤ ਬੋਲ ਸਕਦਾ ਹੈ ਨਾਲ ਦੋ ਚਾਰ ਹੁੰਦੇ ਹਨ ਤਾਂ ਇਹ ਸਥਿਤੀਜਨਕ ਅਨਿਸ਼ਚਿਤਤਾ ਦਾ ਪੂਰਵ ਅਨੁਮਾਨ ਲਗਾ ਲੈਦੇ ਹਨ ਆਪਣੀ ਬਣਤਰ ਪੱਖੋ ਵਿਖਮ ਇਸ ਪ੍ਰਵਰਗ ਨੂੰ ਸਮੁੱਚਿਤ ਤੇ ਅਮੂਰਤ ਰੂਪ ਵਿੱਚ ਲੈਦਿਆਂ,ਖੇਤਰ ਦਰ ਖੇਤਰ। ਭ ਖਣ ਵਾਲੇ ਖੇਤਰੀ ਆਰਥਿਕ ਤੇ ਸਮਾਜਿਕ ਵਿਕਾਸਾਂ ਦੇ ਅਪੱਧਰੇ /ਅਸਮਾਨ ਸਰੂਪ ਦਾ ਧੰਨਵਾਦ ਕਰਨਾ ਬਣਦਾ ਹੈ ਇਹ ਵਿਚਾਰਾ ਅਤੇ ਸਮਝੋਤਿਆ,ਖਾਸ ਕਰਕੇ ਪੇਂਡੂ ਕੁਲੀਨ ਵਰਗ ਦੀ ਹੇਠਲੀ ਜਮਾਤ,ਕੰਗਾਲ ਜਿੰਮੀਦਾਰਾਂ,ਅਮੀਰ ਕਿਸਾਨਾਂ,ਅਤੇ ਕਿਸਾਨੀ ਦੀ ਉਪਰਲੀ ਮੱਧ ਜਮਾਤ ਜਿਨ੍ਹਾਂ ਸਾਰਿਆਂ ਨੂੰ ਅਸੀਂ ਆਦਰਸ਼ਕ ਤੌਰ ਤੇ ਲੋਕਾਂ ਜਾਂ ਦਮਿਤ ਦੀਆਂ ਜਮਾਤਾਂ ਵਿੱਚ ਰੱਖਦੇ ਹਾਂ। ਫੂਕੋ ਇਹ ਸਲਾਹ ਦਿੰਦਾ ਹੈ ਕਿ "ਆਦ੍ਰਿਸ਼ ਨੂੰ ਦ੍ਰਸ਼ ਕਰਨ ਦਾ ਅਰਥ,ਪੱਧਰ ਦਾ ਬਦਲਾਅ ਵੀ ਹੋ ਸਕਦਾ ਹੈ ਇਹ ਕਿਸੇ ਦਾ ਸਮੱਗਰੀ ਦੀ ਅਜਿਹੀ ਪਰਤ ਨੂੰ ਸੰਬੋਧਿਤ ਹੋਣਾ ਹੈ ਜਿਸ ਦੀ ਇਤਿਹਾਸ ਨਾਲ ਹੁਣ ਤੱਕ ਕੋਈ ਪ੍ਰਸੰਗਿਕਤਿ ਨਹੀਂ ਰਹੀ ਅਤੇ ਜਿਸ ਨੂੰ ਕਿਸੇ ਵੀ ਨੈਤਿਕ,ਸੁਹਜਾਤਮਕ ਜਾਂ ਇਤਿਹਾਸਕ ਮੁੱਲ ਦੇ ਰੂਪ ਵਿੱਚ ਮਾਨਤਾ ਜਾਂ ਪਹਿਚਾਣ ਨਹੀਂ ਮਿਲੀ।"[5]

ਕਈ ਔਰਤਾਂ ਵੀ ਦਮਿਤ ਹਨ ਜਾਂ ਹਾਸ਼ੀਆਗਤ ਹਨ:

ਕਈ ਔਰਤਾਂ ਵੀ ਦਮਿਤ ਹੁੰਦੀਆਂ ਹਨ ਉਹਨਾ ਨੂੰ ਪਿਤਾ ਪੁਰਖੀ ਪ੍ਰਧਾਨ ਵਿੱਚ ਦਬਾਇਆ ਜਾਂਦਾ ਹੈ ਜਾਂ ਪੈਰ ਦੀ ਜੁੱਤੀ ਵੀ ਸਮਝਿਆ ਜਾਂਦਾ ਹੈ।ਔਰਤਾਂ ਲਈ ਵੱਖ ਵੱਖ ਤਰਾਂ ਦੀ ਰੀਤਾਂ ਬਣਾਈਆ ਗਈਆਂ ਸਨ ਜਿਨਾ ਨਾਲ ਔਰਤ ਨੂੰ ਬਹੁਤ ਹੀ ਕਸ਼ਟ ਸਹਿਣੇ ਪੈਦੇ ਸਨ। ਸਪੀਵਾਕ ਨੇ ਇਹਨਾਂ ਔਰਤਾਂ ਨੂੰ ਵੀ ਆਪਣੇ ਹੱਕਾਂ ਲਈ ਜਾਗਰੂਕ ਕੀਤਾ। ਔਰਤਾ ਲਈ ਬਣਾਈ ਸਤੀ ਪ੍ਰਥਾ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਰੀਤ ਵਿੱਚ ਵੀ ਔਰਤ ਨੂੰ ਮਰਦ ਦੀ ਗੁਲਾਮ ਸਮਝਿਆ ਗਿਆ ਹੈ ਤੇ ਜੇਕਰ ਔਰਤ ਦਾ ਪਤੀ ਔਰਤ ਤੋ ਪਹਿਲਾ ਮਰਜੇ ਤਾਂ ਔਰਤ ਨੂੰ ਵੀ ਜਿਊਦੀ ਨੂੰ ਹੀ ਮਾਰ ਦਿੱਤਾ ਜਾਂਦਾ ਸੀ ਤੇ ਔਰਤ ਦੇ ਬੋਲ ਸੁਣੇ ਨਹੀਂ ਜਾਦੇ ਔਰਤ ਨੂੰ ਸੁਰੂ ਤੋ ਹੀ ਦਬਾਇਆ ਜਾਂਦਾ ਹੈ। ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋ ਔਰਤ ਨੂੰ ਦਲਿਤ ਵਰਗ ਵਿੱਚ ਹੀ ਰੱਖਿਆ ਜਾਂਦਾ ਰਿਹਾ।ਔਰਤ ਨੂੰ ਹਮੇਸ਼ਾ ਗਲਤ ਹੀ ਸਮਝਿਆਂ ਜਾਂਦਾ ਹੈ ਸਪੀਵਾਕ ਸਤੀ ਪ੍ਰਥਾ ਬਾਰੇ ਪੇਸ਼ ਕਰਦੀ ਹੈ ਕਿ ਭਾਰਤੀ ਪੁਰਸ਼ਵਾਦੀ ਤੰਤਰ ਨੇ ਇਹ ਸਥਾਪਿਤ ਕੀਤਾ ਹੋਇਆ ਸੀ ਕਿ ਸਤੀ ਅਸਲ ਵਿੱਚ ਖੁੱਦ ਇੱਛਾ ਨਾਲ ਮਰਨਾ ਹੈ ਅਤੇ ਇਹ ਥੋਪੀ ਹੋਈ ਪ੍ਰਵਚਨਕਾਰੀ ਨਹੀਂ ਹੈ।ਇਸ ਤਰਾਂ ਦੋਵੇ ਧਿਰਾਂ ਇੱਕ ਪਾਸੇ ਬਸਤੀਵਾਦੀ ਸਾਮਰਾਜ ਵਾਦ ਅਤੇ ਦੂਸਰੇ ਪਾਸੇ ਭਾਰਤੀ ਹਿੰਦੂ ਪੁਰਸ਼ ਤੰਤਰ ਕਿਤੇ ਇਹ ਸਪੇਸ ਨਹੀਂ ਛੱਡਦੇ, ਜਿਸ ਵਿੱਚ ਸਤੀ ਆਪਣੀ ਚੇਤਨਾ,ਆਪਣੇ ਬੋਲ ਪ੍ਰਗਟ ਕਰ ਸਕੇ ਦੋਵਾਂ ਨੇ ਆਪਣੇ ਤਰੀਕੇ ਨਾਲ ਸਤੀ ਦੇ ਰੂਪ ਵਿੱਚ ਹਾਸ਼ੀਆਗਤ ਔਰਤ ਦਾ ਦਮਨ ਕੀਤਾ ਹੈ ਸਪੀਵਾਕ ਦਾ ਇਹ ਲੇਖ ਬਸਤੀਵਾਦੀ ਨਿਜ਼ਾਮ ਦੀ ਪ੍ਰਵਚਨਕਾਰੀ ਦੇ ਸਮਾਨਾਂਤਰ ਉਸ ਹਿੰਦੂ ਤੰਤਰ ਦਾ ਵਿਰੋਧ ਹੈ ਜਿਸ ਦੇ ਕਾਰਨ ਹਿੰਦੂ ਔਰਤ ਸਤੀ ਵਰਗੀ ਰੀਤ ਦਾ ਸ਼ਿਕਾਰ ਹੁੰਦੀ ਹੈ।[6]

ਉਦਾਹਰਣ ਸਤੀ ਦੇ ਪ੍ਰਸੰਗ ਵਿੱਚ ਸਪੀਵਾਕ ਇੱਕ ਸੋਲਾ ਸਾਲ ਦੀ ਇੱਕ ਕੁੜੀ ਭੁਬਨੇਸਵਰੀ ਦੇਵੀ ਦਾ ਪ੍ਰਸੰਗ ਦਰਜ ਕਰਦੀ ਹੈ ਭੁਬਨੇਸ਼ਵਰੀ ਨੇ 1926 ਵਿੱਚ ਕਲਕੱਤੇ ਆਪਣੇ ਪਿਤਾ ਦੇ ਘਰ ਵਿੱਚ ਛੱਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਇਹ ਆਤਮ ਹੱਤਿਆ ਇਸ ਲਈ ਇੱਕ ਅਜੀਬ ਘਟਨਾ ਬਣ ਗਈ। ਆਤਮ ਹੱਤਿਆ ਦੇ ਵਕਤ ਉਸ ਨੂੰ ਮਹਾਵਾਰੀ ਆਈ ਹੋਈ ਸੀ ਭੁਬਨੇਸ਼ਵਰੀ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਲੜਾਈ ਲੜ ਰਹੇ ਇੱਕ ਸਮੂਹ ਦੀ ਮੈਬਰ ਸੀ।ਸਮੂਹ ਨੇ ਉਸ ਨੂੰ ਇੱਕ ਰਾਜਨੀਤਕ ਹੱਤਿਆ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਇਸ ਜ਼ਿੰਮੇਵਾਰੀ ਨੂੰ ਨਿਭਾਅ ਨਾ ਸਕਣ ਕਾਰਣ ਉਹ ਆਪਣੇ ਆਪ ਨੂੰ ਖਤਮ ਕਰ ਲੈਂਦੀ ਹੈ।ਭੁਬਨੇਸਵਰੀ ਨੂੰ ਇਸ ਗਲ ਦਾ ਅੰਦਾਜ਼ਾ ਸੀ ਕਿ ਉਸ ਦੀ ਮੌਤ ਨੂੰ ਅਵੈਧ ਜਾਂ ਅਵੈਧ ਜਾਂ ਨਜਾਇਜ ਗਰਭ ਨਾਲ ਜੋੜਿਆ ਜਾਵੇਗਾ ਇਸ ਲਈ ਉਸ ਨੇ ਆਪਣੇ ਆਪ ਨੂੰ ਇਸ ਗਰਭ ਦੇ ਝੂਠੇ ਇਲਜਾਮ ਤੌ ਬਚਾਉਣ ਲਈ ਮਹਾਵਾਰੀ ਆਉਣ ਦਾ ਇੰਤਜ਼ਾਰ ਕੀਤਾ,ਉਹ ਆਪਣੀ ਦੇਹ ਦੇ ਰਾਹੀ ਬੇਹੱਦ ਜ਼ੋਰਦਾਰ ਤਰੀਕੇ ਨਾਲ ਸਥਾਪਿਤ ਰੂਪਾਂਤਰਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਇਸ ਦੇ ਬਾਵਜੂਦ ਭੁਬਨੇਸ਼ਵਰੀ ਦਾ ਪਰਿਵਾਰ ਤੇ ਆਲਾ ਦੁਆਲਾ ਉਸ ਦੀ ਮੌਤ ਨੂੰ ਅਵੈਧ ਸੰਬੰਧਾਂ ਨਾਲ ਹੀ ਜੋੜਦਾ ਹੈ ਫਿਰ ਜਦ ਉਸਦੀ ਭੈਣ ਨੂੰ ਉਸਦਾ ਇੱਕ ਖਤ ਮਿਲਦਾ ਹੈ ਜਿਸ ਵਿੱਚ ਸੱਚਾਈ ਪਤਾ ਚਲ ਜਾਦੀ ਹੈ ਤਾਂ ਵੀ ਉਸਦੀ ਮੌਤ ਨੂੰ ਬੇਹੂਦਾ ਬਣਾ ਦਿੱਤਾ ਜਾਂਦਾ ਹੈ ਪਵਿਤਰਤਾ ਦੀ ਥਾਂ ਕਾਲਖ ਦਾ ਮਸਲਾ ਬਣ ਜਾਂਦਾ ਹੈ ਕਿਉਂਕਿ ਮਹਾਵਾਰੀ ਦਾ ਇੰਤਜ਼ਾਰ ਕਰਨਾ ਪਹਿਲਾ ਤੋ ਉਲਟ ਹੈ ਜਦ ਵਿਧਵਾਵਾਂ ਨੂੰ ਆਪਣੇ ਆਤਮ ਦੇਹ ਲਈ ਮਹਾਮਾਰੀ ਦੇ ਸਮੇਂ ਵਿੱਚ ਨਾ ਹੋਣਾ ਜਰੂਰੀ ਹੁੰਦਾ ਹੈ ਮਹਾਵਾਰੀ ਕਰਕੇ ਅਸ਼ੁੱਧ ਵਿਧਵਾ ਨੂੰ ਇਸ ਦੇ ਚੌਥੇ ਦਿਨ ਭਾਵ ਮਹਾਵਾਰੀ ਪੂਰੀ ਤਰ੍ਹਾਂ ਸਾਫ ਹੋਣ ਤੱਕ ਦਾ ਇੰਤਜਾਰ ਕੀਤਾ ਜਾਂਦਾ ਸੀ ਅਤੇ ਜਦੋਂ ਉਸ ਮਹਾਵਾਰੀ ਖ਼ਤਮ ਹੋ ਜਾਵੇ ਤਾਂ ਜਨਤਕ ਰੂਪ ਇਸ਼ਨਾਨ ਕਰਕੇ ਸਫਾਈ ਕਰਨੀ ਲਾਜ਼ਮੀ ਸੀ। [7]

ਇਸ ਤਰਾਂ ਦਮਿਤ ਭਾਵੇਂ ਔਰਤ ਹੋਵੇ ਜਾ ਕੋਈ ਦੱਬੇ ਕੁੱਚਲੇ ਵਰਗ ਦੇ ਮਰਦ ਜਾਂ ਮਜ਼ਦੂਰ ਵਰਗ ਹੋਵੇ ਉਹ ਬੋਲ ਤਾਂ ਸਕਦੇ ਹਨ ਪਰ ਉਹਨਾਂ ਦੇ ਬੋਲ ਨੂੰ ਦਬਾਇਆ ਜਾਂਦਾ ਹੈ।

ਦਮਿਤਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ: ਅੱਜ ਦੇ ਪੂੰਜੀਵਾਦੀ ਯੁੱਗ ਵਿੱਚ ਨੀਵੇ ਦੱਬੇ ਕੁੱਚਲੇ ਦਮਿਤ ਲੋਕਾਂ ਦੀ ਆਵਾਜ਼ ਨੂੰ ਸੁਣਿਆ ਨਹੀਂ ਜਾਂਦਾ ਅਤੇ ਉਹਨਾਂ ਦੇ ਬੋਲ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ। ਸਪੀਵਾਕ ਨੇ ਆਪਣੇ ਇਸ ਲੇਖ ਵਿੱਚ ਦੱਸਿਆ ਹੈ। ਕਿ ਆਪਣੇ ਹੱਕਾ ਬਾਰੇ ਅਗਿਆਨਤਾ ਨਾਲ ਬੰਦੇ ਨੂੰ ਬਹੁਤ ਘਾਟਾ ਪੈਂਦਾ ਹੈ। ਬੰਦੇ ਨੂੰ ਆਪਣੀਆਂ ਸੀਮਾਵਾਂ ਤੋ ਪਾਰ ਜਾਣਾ ਚਾਹੀਦਾ ਹੈ। ਆਪਣੀਆਂ ਤਰਫ਼ਦਾਰੀਆਂ,ਕਲਪਨਾਵਾਂ ਅਤੇ ਵਿਸ਼ਵਾਸਾਂ ਬਾਰੇ ਆਲੋਚਨਾਤਮਕ ਦ੍ਰਿਸ਼ਟੀ ਤੋ ਵਾਚਕੇ ਸਿੱਖਣਾ ਚਾਹੀਦਾ ਹੈ ਕਿ ਕਿਵੇ ਉਹ ਪੈਦਾ ਹੁੰਦੀਆਂ ਹਨ ਅਤੇ ਕਿਵੇ ਸ਼ਾਤ ਹੋ ਜਾਂਦੀਆਂ ਹਨ, ਚੌਧਰ ਕਰਨ ਵਾਲਿਆਂ ਨੂੰ ਚੌਧਰ ਛੱਡਣੀ ਚਾਹੀਦੀ ਹੈ। ਅੰਗਰੇਜ਼ਾਂ ਨੂੰ ਕਾਲਿਆਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ।ਤੇ ਹਾਸ਼ੀਆਗਤ ਤੇ ਦਮਿਤ ਲੋਕਾ ਨੂੰ ਆਪਣੇ ਹੱਕਾ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।[8]

[9][10][11][12][13]

  1. ਵਾਤਿਸ਼, ਡਾ.ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. ਅਜ਼ੀਜ਼ ਬੁੱਕ ਹਾਊਸ. p. 90. ISBN 978-1-989310-56-4.
  2. ਵਾਤਿਸ਼, ਡਾ.ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. ਅਜ਼ੀਜ਼ ਬੁੱਕ ਹਾਊਸ. ISBN 978-1-989310-56-4.
  3. Marx, Karl (1974). ਉਧਰਿਤSurveys from Exile,trans.David Fernbach. New york ',vintage books. p. 239.
  4. ਉਧਰਿਤ karl marx,Capital:A Critical of political Economy,vol1,trans.Ben Fowker(New York:vantage Books,1977page 254
  5. Guha, Ranjit (1982). ਉਧਰਿਤ Subaltren studies l:Writing on south Asian History and society. Delhi,oxford university press,.{{cite book}}: CS1 maint: extra punctuation (link)
  6. ਉਧਰਿਤ Elizabeth Fox-Genovese, "'placing women's History in History",New Left Review,133 (May -june1982),p.21
  7. ਉਧਰਿਤGail omvedt's we will smash This prison! Indian women in struggle (London:zed press,1980)
  8. ਵਾਤਿਸ਼, ਡਾ.ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. ਅਜ਼ੀਜ਼ ਬੁੱਕ ਹਾਊਸ. p. 93. ISBN 978-1-989310-56-4.
  9. ਵਾਤਿਸ਼, ਡਾ.ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. ਅਜ਼ੀਜ਼ ਬੁੱਕ ਹਾਊਸ. pp. 90, 91. ISBN 978-1-989310-56-4.
  10. ਵਾਤਿਸ਼, ਡਾ.ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. ਅਜ਼ੀਜ਼ ਬੁੱਕ ਹਾਊਸ. p. 92.
  11. ਵਾਤਿਸ਼, ਡਾ.ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. ਅਜ਼ੀਜ਼ ਬੁੱਕ ਹਾਊਸ. p. 94. ISBN 978-1-989310-56-4.
  12. ਉਧਰਿਤ,Sena,Brhat-Banga,ll,913-14
  13. Lingat, Robert (1973). ਉਧਰਿਤ The classic Law of India, trans J.D.M.Derrett. University of Calfornia Press. pp. 46.