ਕੁਆਂਟਮ ਸਿਸਟਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੱਕ ਕੁਆਂਟਮ ਸਿਸਟਮ ਸੰਪੂਰਣ ਬ੍ਰਹਿਮੰਡ (ਵਾਤਾਵਰਨ ਜਾਂ ਭੌਤਿਕੀ ਸੰਸਾਰ) ਦਾ ਇੱਕ ਹਿੱਸਾ ਹੁੰਦਾ ਹੈ ਜੋ ਓਸ ਸਿਸਟਮ ਵਿੱਚ ਤਰੰਗ-ਕਣ ਦੋਹਰਾਪਣ ਸਬੰਧੀ ਕੁਆਂਟਮ ਮਕੈਨਿਕਸ ਲਈ ਵਿਸ਼ਲੇਸ਼ਣ ਜਾਂ ਅਧਿਐਨ ਲਈ ਵਿਚਾਰ-ਅਧੀਨ ਲਿਆ ਜਾਂਦਾ ਹੈ ਅਤੇ ਇਸ ਸਿਸਟਮ ਤੋਂ ਬਾਹਰ ਦੀ ਹਰੇਕ ਚੀਜ਼ (ਯਾਨਿ ਕਿ, ਵਾਤਾਵਰਣ) ਦਾ ਅਧਿਐਨ ਸਿਸਟਮ ਉੱਤੇ ਇਸਦੇ ਪ੍ਰਭਾਵਾਂ ਨੂੰ ਪਰਖਣ ਲਈ ਕੀਤਾ ਜਾਂਦਾ ਹੈ। ਇੱਕ ਕੁਆਂਟਮ ਸਿਸਟਮ ਵਿੱਚ ਵੇਵ ਫੰਕਸ਼ਨ ਅਤੇ ਇਸਦੇ ਰਚਣ=ਹਾਰੇ ਸ਼ਾਮਿਲ ਹੁੰਦੇ ਹਨ, ਜਿਵੇਂ ਵੇਵ ਫੰਕਸ਼ਨ ਨੂੰ ਜਿਸ ਤਰੰਗ ਰਾਹੀਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਉਸਦਾ ਮੋਮੈਂਟਮ ਅਤੇ ਵੇਵਲੈਂਥ

ਕਲਾਸੀਕਲ ਭੌਤਿਕ ਵਿਗਿਆਨ, ਕੁਆਂਟਮ ਮਕੈਨਿਕਸ ਦੇ ਆਗਮਨ ਤੋਂ ਪਹਿਲਾਂ ਮੌਜੂਦ ਥਿਊਰੀਆਂ ਦਾ ਸੰਗ੍ਰਹਿ, ਕੁਦਰਤ ਦੇ ਬਹੁਤ ਸਾਰੇ ਪਹਿਲੂਆਂ ਨੂੰ ਇੱਕ ਸਧਾਰਨ (ਮੈਕਰੋਸਕੋਪਿਕ) ਪੈਮਾਨੇ 'ਤੇ ਵਰਣਨ ਕਰਦਾ ਹੈ, ਪਰ ਉਹਨਾਂ ਨੂੰ ਛੋਟੇ (ਪਰਮਾਣੂ ਅਤੇ ਉਪ-ਪ੍ਰਮਾਣੂ) ਸਕੇਲਾਂ 'ਤੇ ਵਰਣਨ ਕਰਨ ਲਈ ਕਾਫੀ ਨਹੀਂ ਹੈ। ਕਲਾਸੀਕਲ ਭੌਤਿਕ ਵਿਗਿਆਨ ਵਿੱਚ ਜ਼ਿਆਦਾਤਰ ਥਿਊਰੀਆਂ ਕੁਆਂਟਮ ਮਕੈਨਿਕਸ ਤੋਂ ਵੱਡੇ (ਮੈਕਰੋਸਕੋਪਿਕ) ਪੈਮਾਨੇ 'ਤੇ ਵੈਧ ਅਨੁਮਾਨ ਵਜੋਂ ਲਿਆ ਜਾ ਸਕਦਾ ਹੈ।