ਸਮੱਗਰੀ 'ਤੇ ਜਾਓ

ਕੁਆਰੀ ਰੋਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਆਰੀ ਰੋਟੀ ਉਸ ਰੋਟੀ ਨੂੰ ਕਿਹਾ ਜਾਂਦਾ ਸੀ ਜੋ ਪੁਰਾਣੇ ਸਮੇਂ ਵਿਆਹ ਵੇਲੇ ਜੰਨ ਨੂੰ ਲਾਵਾਂ/ਫੇਰਿਆਂ ਤੋਂ ਪਹਿਲਾਂ ਖਵਾਈ ਜਾਂਦੀ ਸੀ। ਇਹ ਮੰਨਿਆ ਜਾਂਦਾ ਹੈ ਕਿ ਲਾਵਾਂ/ ਫੇਰਿਆਂ ਤੋਂ ਪਹਿਲਾਂ ਰਿਸ਼ਤਾ ਕੱਚਾ ਹੁੰਦਾ ਹੈ ਕਿਉਂਕਿ ਲਾਵਾਂ/ਫੇਰਿਆਂ ਦੀ ਰਸਮ ਤੋਂ ਬਾਅਦ ਹੀ ਵਿਆਹ ਸੰਪੂਰਨ ਮੰਨਿਆ ਜਾਂਦਾ ਹੈ। ਇਸਨੂੰ ਕਈ ਇਲਾਕਿਆਂ ਵਿਚ ਹਲਕੀ ਰੋਟੀ ਵੀ ਕਿਹਾ ਜਾਂਦਾ ਹੈ।ਇਸੇ ਤਰਾਂ ਕੁਆਰਾ ਰਿਸ਼ਤਾ ਹੋਣ ਕਰਕੇ ਖਵਾਈ ਜਾਣ ਵਾਲੀ ਰੋਟੀ ਨੂੰ ਕੁਆਰੀ ਰੋੋਟੀ ਕਿਹਾ ਜਾਂਦਾ ਹੈ। ਇਸ ਨੂੰ ਕੱਚੀ ਰੋਟੀ ਵੀ ਕਿਹਾ ਜਾਂਦਾ ਸੀ। ਇਹ ਰੋਟੀ ਕਈ ਵਾਰ ਕੁੜੀ ਦੇ ਤਾਏ- ਚਾਚੇ ਵੀ ਕਰ ਦਿੰਦੇ ਸਨ। ਕੁਆਰੀ ਰੋਟੀ ਚੌਲ ਤੇ ਸ਼ੱਕਰ ਦੀ ਹੁੰਦੀ ਸੀ। ਕੁਆਰੀ ਰੋਟੀ ਵਿੱਚ ਲੂਣ -ਮਿਰਚ ਨਹੀਂ ਵਰਤਦੇ ਸਨ।।[1][2]

ਹਵਾਲੇ

[ਸੋਧੋ]
  1. ਪੁਸਤਕ- ਵਿਆਹ,ਰਸਮਾਂ ਅਤੇ ਲੋਕ ਗੀਤ,ਲੇਖਕ ਡਾ.ਰੁਪਿੰਦਰਜੀਤ ਗਿੱਲ,ਪ੍ਰਕਾਸ਼ਕ - ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ,ਸੰਨ -2013,ਪੰਨਾ ਨੰ.64-65
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.