ਰੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Baking Chapatis.jpg

ਰੋਟੀ ਜਾਂ ਫੁਲਕਾ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ, ਮਲੇਸ਼ੀਆ ਆਦਿ ਦੱਖਣ ਏਸ਼ੀਆਈ ਦੇਸ਼ਾਂ ਵਿੱਚ ਆਮ ਖਾਣੇ ਲਈ ਪਕਾ ਕੇ ਖਾਧੇ ਜਾਣ ਵਾਲੀ ਗੋਲ ਚਪਟੀ ਖਾਣ ਵਾਲੀ ਚੀਜ਼ ਹੈ। ਇਹ ਅਨਾਜ (ਆਮ ਤੌਰ ਤੇ ਕਣਕ) ਦੇ ਗੁੰਨ੍ਹੇ ਹੋਏ ਆਟੇ ਦਾ ਛੋਟੀ ਗੇਂਦ ਕੁ ਜਿੱਡਾ ਪੇੜਾ ਬਣਾ ਉਸ ਦੀ ਗੰਨੀ ਭੰਨ ਕੇ ਫਿਰ ਚਕਲੇ ਵੇਲਣੇ ਦੀ ਮਦਦ ਨਾਲ ਗੋਲ ਚਪਟੀ ਕਰਨ ਤੋਂ ਅੱਗ ਉੱਤੇ ਰੱਖੇ ਤਵੇ ਉੱਤੇ ਸੇਕ ਕੇ ਬਣਾਈ ਜਾਂਦੀ ਹੈ। ਰੋਟੀ ਬਣਾਉਣ ਲਈ ਆਮ ਤੌਰ ਉੱਤੇ ਕਣਕ ਦਾ ਆਟਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮਕਾਮੀ ਅਨਾਜ ਜਿਵੇਂ ਮੱਕਾ, ਜੌਂ, ਛੋਲੇ, ਬਾਜਰਾ ਆਦਿ ਵੀ ਰੋਟੀ ਬਣਾਉਣ ਲਈ ਵਰਤੋਂ ਵਿੱਚ ਆਉਂਦੇ ਹਨ।[1][2]

ਸ਼ਬਦ ਨਿਰੁਕਤੀ[ਸੋਧੋ]

ਸ਼ਬਦ ਰੋਟੀ ਸੰਸਕ੍ਰਿਤ ਸ਼ਬਦ ਰੋਟਿਕਾ (roṭikā), ਜਿਸਦਾ ਅਰਥ ਬਰੈੱਡ ਹੈ, ਤੋਂ ਆਇਆ ਹੈ। ਦੂਜਿਆਂ ਭਾਸ਼ਾਵਾਂ ਵਿੱਚ: ਹਿੰਦੀ रोटी; ਨੇਪਾਲੀ: रोटी; ਬੰਗਾਲੀ: রুটি; ਮਰਾਠੀ: पोळी; ਉੜੀਆ: ରୁଟି; ਮਲਿਆਲਮ: റൊട്ടി; ਕੰਨੜ: ರೊಟ್ಟಿ; ਤੇਲਗੂ: రొట్టి; ਤਮਿਲ: ரொட்டி; ਉਰਦੂ: روٹی‎; ਧਿਵੇਹੀ: ރޮށި; ਥਾਈ: โรตี; ਗੁਜਰਾਤੀ: ਰੋਟਲੀ, ਅਤੇ ਸਿੰਧੀ ਵਿੱਚ ਮੰਨੀ ਵੀ ਕਹਿੰਦੇ ਹਨ।

ਕਿਸਮਾਂ[ਸੋਧੋ]

ਪੰਜਾਬੀ ਵਿੱਚ ਇਸ ਦੀਆਂ ਵੱਖ ਵੱਖ ਕਿਸਮਾਂ ਲਈ ਵੱਖ ਸ਼ਬਦ ਪ੍ਰਚਲਿਤ ਹਨ। ਆਮ ਪ੍ਰਚਲਿਤ ਕਿਸਮ ਫੁਲਕਾ ਹੈ। ਵੱਡੇ ਵੱਡੇ ਫੁਲਕਿਆਂ ਨੂੰ ਪੋਲੀਆਂ ਜਾਂ ਮੰਡੇ ਵੀ ਕਿਹਾ ਜਾਂਦਾ ਹੈ। ਹਾਜਰੀ ਵਕਤ ਲਈ ਘਿਉ ਲਾ ਕੇ ਬਣਾਈ ਜਾਣ ਵਾਲੀ ਰੋਟੀ ਨੂੰ ਪਰੌਂਠਾ ਕਿਹਾ ਜਾਂਦਾ ਹੈ।

ਰੋਟ[ਸੋਧੋ]

ਧਰਤੀ ਤੇ ਸਾਫ ਮਿੱਟੀ ਦਾ ਪੋਚਾ ਫੇਰ ਕੇ ਉਸ ਉੱਪਰ ਅੱਗ ਬਾਲੀ ਦਿੱਤੀ ਜਾਂਦੀ ਹੈ ਅਤੇ ਜਦੋਂ ਮਿੱਟੀ ਗਰਮ ਹੋ ਜਾਵੇ ਤਾਂ ਉਸ ਉੱਪਰ ਆਟਾ ਵਿਛਾ ਕੇ ਵੱਡਾ ਸਾਰਾ ਰੋਟ ਪਕਾਇਆ ਜਾਂਦਾ। ਇਹ ਅਕਸਰ ਪੀਰਾਂ ਦੀ ਮੰਨਤ ਲਈ ਪਕਾਇਆ ਜਾਂਦਾ ਅਤੇ ਇਹਨੂੰ ਰੋਟ ਲਾਉਣਾ ਕਹਿੰਦੇ ਨੇ। ਫੇਰ ਇਹਦੇ ਟੁਕੜੇ ਕਰ ਕੇ ਲੋਕਾਂ ਲੋਕਾਂ ਵਿੱਚ ਵੰਡਿਆ ਜਾਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]