ਕੁਏਰਨਵਾਕਾ
ਦਿੱਖ
ਕੁਏਰਨਵਾਕਾ (ਅੰਗਰੇਜ਼ੀ: Cuernavaca) ਮੈਕਸੀਕੋ ਦੇ ਮੋਰੇਲੋਸ ਸੂਬੇ ਦੀ ਹਰੀ-ਭਰੀ ਰਾਜਧਾਨੀ ਹੈ, ਜੋ ਮੈਕਸੀਕੋ ਸਿਟੀ ਦੇ ਦੱਖਣ ਵਿਚ ਟੇਪੋਸਟੇਕੋ ਪਹਾੜ ਉੱਤੇ ਵੱਸੀ ਹੋਈ ਹੈ। 16ਵੀਂ ਸਦੀ ਦੇ ਸਮੇਂ ਇਸ ਬਸਤੀਵਾਦੀ ਸ਼ਹਿਰ ਦੇ ਕੇਂਦਰ ਵਿਚ ਪੈਲੇਸ ਆਫ਼ ਕੋਰਟੀਸ ਸੀ, ਜੋ ਸਪੇਨ ਦੇ ਜੇਤੂ ਹਰਨੇਨ ਕੋਰਟੀਸ ਦਾ ਪੁਰਾਣਾ ਘਰ ਹੁੰਦਾ ਸੀ ਪਰ ਹੁਣ ਇਹ ਮੈਕਸੀਕਨ ਕਲਾਕਾਰ ਡਿਏਗੋ ਰਿਵੇਰਾ ਵੱਲੋਂ ਬਣਾਇਆ ਗਿਆ ਇਤਿਹਾਸਿਕ ਅਜਾਇਬ ਘਰ ਹੈ। ਬਿਲਕੁਲ ਦੱਖਣ ਪੱਛਮ ਵਿੱਚ ਕੁਏਰਨਵਾਕਾ ਗਿਰਜਾਘਰ ਹੈ, ਜਿਸ ਦੀ 16ਵੀਂ ਸਦੀ ਦੀ ਕੰਧ ਉੱਤੇ ਮੈਕਸੀਕੋ ਦੇ ਪਹਿਲੇ ਇਸਾਈ ਸੰਤ ਨੂੰ ਦਰਸਾਉਂਦਾ ਇੱਕ ਕੰਧ-ਚਿੱਤਰ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |