ਕੁਫ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਫ਼ਰ ਨਾਵਲ ਪਾਕਿਸਤਾਨੀ ਨਾਵਲਕਾਰ ਤਹਿਮੀਨਾ ਦੁਰਾਨੀ ਦੁਆਰਾ ਲਿਖੇ ਗਏ ਨਾਵਲ 'ਬਲੇਸਫੇਮੀ' ਦਾ ਪੰਜਾਬੀ ਅਨੁਵਾਦ ਹੈ। ਇਸ ਨਾਵਲ ਦਾ ਪੰਜਾਬੀ ਵਿੱਚ ਅਨੁਵਾਦ ਰਬਿੰਦਰ ਸਿੰਘ ਬਾਠ ਦੁਆਰਾ ਕੀਤਾ ਗਿਆ ਹੈ। ਇਹ ਨਾਵਲ ਪਹਿਲੀ ਵਾਰ 2020 ਵਿੱਚ ਲੋਕਗੀਤ ਪ੍ਰਕਾਸ਼ਨ ਵੱਲੋ ਪ੍ਰਕਾਸ਼ਿਤ ਕੀਤਾ ਗਿਆ।[1]

ਪਾਤਰ[ਸੋਧੋ]

ਹੀਰ, ਪੀਰ ਸਾਈ ਜੀ, ਰਾਂਝਾ, ਰਾਜਾ ਜੀ, ਅੰਮਾ ਸਾਈ, ਛਿੱਟਕੀ, ਨਨ੍ਹੀ , ਚੀਲ, ਕਾਲੀ, ਤੋਤੀ, ਗੁੱਪੀ, ਯਤੀਮੜੀ, ਛੋਟਾ ਸਾਈ, ਸਖੀ ਬਾਬਾ, ਸਖੀ ਬੀਬੀ,

ਪਲਾਟ[ਸੋਧੋ]

ਤਹਿਮੀਨਾ ਦੁਰਾਨੀ ਦੁਆਰਾ ਲਿਖਿਆ ਗਿਆ ਇਹ ਨਾਵਲ ਇੱਕ ਸੱਚੀ ਕਹਾਣੀ ਉੱਪਰ ਅਧਾਰਿਤ ਹੈ ਜੋ ਸਮਾਜ ਵਿੱਚ ਔਰਤਾਂ ਦੀ ਹਾਲਤ ਨੂੰ ਬਿਆਨ ਕਰਦਾ ਹੈ। ਇਸ ਨਾਵਲ ਵਿੱਚ ਦੁਰਾਨੀ ਨੇ ਧਾਰਮਿਕ ਅੰਧ-ਵਿਸ਼ਵਾਸ਼ ਅਤੇ ਧਰਮ ਦੇ ਨਾਮ ਤੇ ਔਰਤਾਂ ਦੇ ਸੋਸ਼ਣ ਨੂੰ ਬਿਆਨ ਕੀਤਾ ਹੈ। ਇਸ ਨਾਵਲ ਵਿੱਚ ਨਾਵਲ ਦੀ ਅਸਲ ਨਾਇਕਾ ਦੀ ਪਛਾਣ ਨੂੰ ਗੁਪਤ ਰੱਖਣ ਲਈ ਪਾਤਰਾਂ ਦੇ ਨਾਵਾਂ ਨੂੰ ਬਦਲ ਦਿੱਤਾ ਗਿਆ ਹੈ। ਇਹ ਨਾਵਲ ਦੱਖਣੀ ਪਾਕਿਸਤਾਨ ਦੇ ਪਿਛੋਕੜ ਦੀ ਅਸਲ ਕਹਾਣੀ ਹੈ। ਇਸ ਵਿੱਚ ਧਾਰਮਿਕ ਆਗੂਆਂ ਦੇ ਵਿਗੜੇ ਨਕਸ਼-ਕਦਮਾਂ ਉੱਪਰ ਝਾਤ ਪਾਈ ਗਈ ਹੈ।[2]

ਅਧਿਆਈ ਵੰਡ[ਸੋਧੋ]

ਇਸ ਨਾਵਲ ਨੂੰ ਵਰਗ ਵੰਡ ਦੇਣ ਲਈ 14 ਕਾਂਡਾਂ ਵਿੱਚ ਵੰਡਿਆ ਗਿਆ ਹੈ। ਜਿਨ੍ਹਾਂ ਦੇ ਨਾਮ ਹਨ।

  • ਨਿਜਾਤ
  • ਵਿਦਾਇਗੀ
  • ਅੰਦਰ ਦਾਖਲ ਹੋਣਾ
  • ਜਹੰਨਮ
  • ਬੰਧਨਮੁਕਤ
  • ਘੁਮਣਘੇਰੀ
  • ਮਸੂਮੀਅਤ
  • ਛੋਟਾ ਸਾਈ
  • ਕਾਤਲ ਲਹਿਰਾਂ
  • ਸੂਰਮੇ
  • ਅੱਲਾ ਦੇ ਨਾਂ ਤੇ
  • ਪਰਦਾ ਫਾਸ਼
  • ਤਿੜਕਦੀ ਮਿਥ
  • ਅੰਤਿਕਾ

ਹਵਾਲੇ[ਸੋਧੋ]

  1. ਦੁਰਾਨੀ, ਤਹਿਮੀਨਾ (2020). ਕੁਫ਼ਰ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ. ISBN 81-7142-469-4.
  2. ਦੁਰਾਨੀ, ਤਹਿਮੀਨਾ (2020). ਕੁਫ਼ਰ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ,ਚੰਡੀਗੜ੍ਹ. ISBN 81-7142-469-4.