ਤਹਿਮੀਨਾ ਦੁਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1994 ਵਿੱਚ ਤਹਿਮੀਨਾ ਦੁਰਾਨੀ

ਤਹਿਮੀਨਾ ਦੁਰਾਨੀ (ਉਰਦੂ: تہمینہ درانی‎; ਜਨਮ 18 ਫ਼ਰਵਰੀ 1953) ਇੱਕ ਪਾਕਿਸਤਾਨੀ ਲੇਖਿਕਾ ਹੈ। 1991 ਵਿੱਚ ਇਸ ਦੀ ਪਹਿਲੀ ਪੁਸਤਕ "ਮਾਈ ਫ਼ਿਊਡਲ ਲਾਰਡ" ਪ੍ਰਕਾਸ਼ਿਤ ਹੋਈ ਜਿਸ ਵਿੱਚ ਇਸਨੇ ਆਪਣੇ ਦੂਜੇ ਪਤੀ ਗ਼ੁਲਾਮ ਮੁਸਤਫ਼ਾ ਖਰ ਨਾਲ ਅਪਮਾਨਜਨਕ ਅਤੇ ਦੁਖਦਾਈ ਵਿਆਹ ਦਾ ਵਰਣਨ ਕੀਤਾ ਹੈ। ਇਸ ਦਾ ਪਿਤਾ ਸ਼ਾਕਿਰ ਉੱਲਾਹ ਦੁਰਾਨੀ ਸਟੇਟ ਬੈਂਕ ਪਾਕਿਸਤਾਨ ਦਾ ਸਾਬਕਾ ਗਵਰਨਰ ਸੀ।

ਰਚਨਾਵਾਂ[ਸੋਧੋ]

ਇਸ ਦੀ ਪਹਿਲੀ ਪੁਸਤਕ "ਮਾਈ ਫ਼ਿਊਡਲ ਲਾਰਡ" (1991) 39 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ ਅਤੇ ਇਸ ਕਿਤਾਬ ਲਈ ਇਸਨੂੰ ਕਈ ਸਨਮਾਨ ਮਿਲੇ।[1]

1996 ਵਿੱਚ ਇਸਨੇ ਆਪਣੀ ਦੂਜੀ ਕਿਤਾਬ ਪਾਕਿਸਤਾਨ ਦੇ ਮਸ਼ਹੂਰ ਸਮਾਜ ਸੇਵੀ ਅਬਦੁਲ ਸਤਾਰ ਈਧੀ ਦੀ ਜੀਵਨੀ "ਅ ਮਿਰਰ ਟੂ ਦ ਬਲਾਈਂਡ" ਲਿਖੀ।[2]

1998 ਵਿੱਚ ਇਸ ਦੀ ਤੀਜੀ ਕਿਤਾਬ "ਬਲਾਸਫੇਮੀ" ਪ੍ਰਕਾਸ਼ਿਤ ਹੋਈ।[3]

ਹਵਾਲੇ[ਸੋਧੋ]