ਸਮੱਗਰੀ 'ਤੇ ਜਾਓ

ਕੁਲਜੀਤ ਭਮਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਲਜੀਤ ਭਮਰਾ ਐਮ ਬੀ ਈ ਔਨਰਸ ਡੀਐਮਯੂਐਸ (ਜਨਮ 1959) ਇੱਕ ਬ੍ਰਿਟਿਸ਼ ਸੰਗੀਤਕਾਰ, ਰਿਕਾਰਡ ਨਿਰਮਾਤਾ ਅਤੇ ਉਹ ਸੰਗੀਤਕਾਰ ਹੈ ਜਿਸ ਦਾ ਮੁੱਖ ਸੰਗੀਤ ਸਾਜ਼ ਤਬਲਾ ਹੈ। ਉਹ ਆਪਣੇ ਬ੍ਰਿਟਿਸ਼ ਭੰਗੜਾ ਸੰਗੀਤ ਦੇ ਰਿਕਾਰਡ ਨਿਰਮਾਤਾ ਦੇ ਤੋਰ ਤੇ ਪ੍ਰਸਿਧ ਹਨ। ਇਸ ਤੋ ਇਲਾਵਾ ਉਹਨਾਂ ਨੂੰ ਦੂਸਰੇ ਮਹਾਦੀਪਾ ਦੇ ਸੰਗੀਤ ਅਤੇ ਅਲਗ ਅਲਗ ਜੋਨਰ ਦੇ ਸੰਗੀਤਕਾਰਾ ਨਾਲ ਮਿਲ ਕੇ ਬਣਾਏ ਸੰਗੀਤ ਵਾਸਤੇ ਜਾਣਿਆ ਜਾਂਦਾ ਹੈ। ਉਹਨਾਂ ਦੀ ਏਮ ਬੀ ਈ ਉਹਨਾਂ ਨੂੰ ਮਹਾਰਾਨੀ ਦੇ ਜਨਮ ਦਿਨ ਤੇ ਸਤਿਕਾਰ ਦੀ ਸੂਚੀ ਤੇ ਭਗੜਾ ਅਤੇ ਬ੍ਰਿਟਿਸ਼ ਏਸ਼ੀਅਨ ਸੰਗੀਤ ਵਿੱਚ ਉਹਨਾਂ ਦੀਆ ਸੇਵਾਵਾ ਕਰ ਕੇ ਦਿਤੀ ਗਈ ਸੀ. ਜੁਲਾਈ 2010 ਵਿੱਚ ਉਹਨਾਂ ਨੂੰ ਯੂਨੀਵਰਸਿਟੀ ਆਫ ਏਕ੍ਸੇਟਰ ਦਵਾਰਾ ਆਨਰੇਰੀ ਡਾਕਟਰੇਟ ਦੀ ਉਪਾਦੀ ਦਿਤੀ ਗਈ.

ਸ਼ੁਰੂਆਤੀ ਜਿੰਦਗੀ ਅਤੇ ਪ੍ਰਭਾਵ

[ਸੋਧੋ]

ਉਹਨਾਂ ਦਾ ਜਨਮ 1959 ਵਿੱਚ ਕੀਨਿਆ ਵਿੱਚ ਹੋਇਆ.ਉਹਨਾਂ ਦੇ ਦਾਦਾ ਜੀ ਨੂੰ ਬ੍ਰਿਟਿਸ਼ ਰਾਜ ਵਿੱਚ ਭਾਰਤੀ ਦਸਤਕਾਰ ਦੇ ਰੂਪ ਵਿੱਚ ਕੀਨਿਆ ਵਿੱਚ ਭੇਜਿਆ ਗਿਆ ਸੀ. ਜਦ ਬ੍ਮ੍ਬਰਾ ਇੱਕ ਸਾਲ ਦੇ ਸਨ ਤਾ ਉਹ ਪੋਲਿਓ ਦੇ ਪਕੜ ਵਿੱਚ ਆ ਗਏ ਸੀ ਜੋ ਜਿਸ ਦਾ ਅਸਰ ਉਹਨਾਂ ਦੀ ਖਬੀ ਲੱਤ ਤੇ ਹੋਇਆ. ਇਸ ਅਪੰਗਤਾ ਦੇ ਕਾਰਣ ਹੀ ਉਹਨਾਂ ਨੇ ਬੇਠ ਕੇ ਤਬਲਾ (ਇੱਕ ਡ੍ਰਮਰ ਵਾੰਗੂ ਜੋ ਬੇਠ ਕੇ ਡ੍ਰਮ ਕਿਟ ਬਜਾਉਂਦਾ ਹੈ) ਬਜਾਉਂਦੇ ਸਨ ਨਾ ਕੀ ਆਮ ਤੋਰ ਤੇ ਤਬਲਾ ਵਾਦਕ ਵਾਗੂ ਜਮੀਨ ਤੇ ਬੇਠ ਕੇ.

ਬ੍ਮ੍ਬਰਾ ਦੇ ਪਿਤਾ ਜੀ ਇੰਗਲੈਂਡ ਸਿਵਿਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਸਤੇ ਗਏ ਸੀ ਅਤੇ 1961 ਵਿੱਚ ਕੁਲਜੀਤ ਅਤੇ ਉਹਨਾਂ ਦੀ ਮਾਤਾ ਵੀ ਉਹਨਾਂ ਕੋਲ ਓਥੇ ਹੀ ਆ ਗਏ. 1968 ਵਿੱਚ ਉਹ ਸਾਉਥ ਹਾਲ ਵਿੱਚ ਆ ਕੇ ਬਸ ਗਏ ਜੋ ਹੁਣ ਵੀ ਬ੍ਮ੍ਬਰਾ ਦਾ ਘਰ ਹੈ।

ਬ੍ਮ੍ਬਰਾ ਨੇ ਛੇ ਸਾਲ ਦੀ ਉਮਰ ਵਿੱਚ ਤਬਲਾ ਬਜਾਉਣ ਸਿਖ ਲੀਤਾ ਸੀ ਅਤੇ ਉਹ ਆਪਣੀ ਮਾਤਾ ਮਹਿੰਦਰ ਕੋਰ ਬ੍ਮ੍ਬਰਾ ਦੇ ਨਾਲ ਤਬਲਾ ਬਜਾਉਂਦੇ ਸਨ ਜੋ ਕਿ ਉਸ ਸਮੇਂ ਵਿਆਹਾ ਅਤੇ ਲੋਕ ਮੰਚਾ ਤੇ ਗਾਣੇ ਗਾਉਦੀ ਸੀ. ਬਾਦ ਵਿੱਚ ਬ੍ਮ੍ਬਰਾ ਆਪਣੇ ਦੋ ਭਰਾਵਾ (ਜੋ ਕੀ ਅਕੋਡਿਅਨ ਅਤੇ ਮੇਂਡੋਲੀਨ ਵਾਜੁਂਦੇ ਸਨ), ਦੇ ਨਾਲ ਮਿਲ ਕੇ ਆਪਣੀ ਮਾ ਦੇ ਕਈ ਗਾਣੇਆ ਦੇ ਐਲਬਮ ਰਿਕਾਰਡ ਕੀਤੇ. ਇਸ ਵਿੱਚ ਉਹਨਾਂ ਨੂੰ ਬਹੁਤ ਸਫਲਤਾ ਪ੍ਰਾਪਤ ਹੋਈ. ਇਹਨਾਂ ਐਲਬਮਾ ਦੀ ਵਿਕਰੀ ਛੋਟਿਆ ਦੁਕਾਨਾ ਦੇ ਨੈੱਟਵਰਕ ਨਾਲ ਕੀਤੀ ਗਈ ਜੋ ਕਿ ਏਸ਼ੀਅਨ ਭਾਈਚਾਰੇ ਵਿੱਚ ਮੋਜੂਦ ਸਨ. ਆਪਣੇ ਪਿਤਾ ਦੇ ਕਹਿਣ ਤੇ, ਬ੍ਮ੍ਬਰਾ ਨੇ ਮਿਡਲਸੇਕਸ ਯੂਨੀਵਰਸਿਟੀ ਵਿੱਚੋਂ ਸਿਵਿਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਕੁਝ ਸਮੇਂ ਵਾਸਤੇ ਰਿਚਮੋਡ ਕੌਸਲ ਵਿੱਚ ਵੀ ਕਮ ਕੀਤਾ[1][2][3][4]

ਕੇਰੀਅਰ

[ਸੋਧੋ]

1983 ਵਿੱਚ ਕੁਲਜੀਤ ਨੇ ਪ੍ਰੇਮੀ ਨਾਮ ਦੇ ਸਾਉਥ ਹਾਲ ਦੇ ਇੱਕ ਸਿੰਗਰ ਦੇ ਐਲਬਮ ਦਾ ਨਿਰਮਾਣ ਕੀਤਾ ਜਿਸ ਨੇ ਬ੍ਮ੍ਬਰਾ ਨੂੰ ਇੱਕ ਨਵੇਂ ਬੇਂਡ ਹੀਰਾ ਦੇ ਨਾਲ ਮਿਲਵਾਇਆ. ਇਸ ਬੈੰਡ ਦੇ ਪਹਲੀ ਏਲਬਮ ਦਾ ਨਿਰਮਾਣ ਵੀ ਬ੍ਮ੍ਬਰਾ ਨੇ ਕੀਤਾ. ਇਸ ਏਲਬਮ ਨੂੰ ਇੱਕ ਏਸ਼ੀਅਨ ਰਡਿਓ ਸਟੇਸ਼ਨ (ਹੁਣ ਸਨਰਾਇਜ ਰੇਡਿਓ) ਤੇ 24 ਘੰਟੇ ਚਾਲਿਇਆ ਜਾਂਦਾ ਸੀ. ਮਲਟੀ ਟ੍ਰੇਕ ਰਿਕਾਰਡਿੰਗ ਤਕਨੀਕ ਦੀ ਮਦਦ ਨਾਲ ਭਾਰਤੀ ਪਰਕਸ਼ਨ, ਪਛਮੀ ਵਾਦਾ ਅਤੇ ਸਿੱਧੇ ਔਰਕੇਸਟਾ ਵੋਲਨ ਨਾਲ ਬ੍ਮ੍ਬਰਾ ਨੇ ਭੂਤ ਸਾਰੇ ਬ੍ਰਿਟਿਸ਼ ਅਤੇ ਭਾਰਤੀ ਕਲਾਕਾਰ ਦੇ ਐਲਬਮ ਰਿਕਾਰਡ ਕੀਤੇ. ਉਹਨਾਂ ਦੇ ਰਿਕਾਰਡ ਕੀਤੇ ਕੁਛ ਐਲਬਮ ਅੰਤਰ ਰਾਸ਼ਟ੍ਰੀ ਪਧਰ ਤੇ ਬਹੁਤ ਹੀ ਮਸ਼ਹੂਰ ਹੋ ਗਏ. ਰੇਲ ਗੱਡੀ (ਚਿਰਾਗ ਪਹਿਚਾਣ), ਪਿਆਰ ਦਾ ਹੈ ਬੇਰੀ (ਸੰਗੀਤਾ), ਗਿਧਾ ਪਾਓ ਹਾਣ ਦਿਓ (ਮਹਿੰਦਰ ਕੋਰ ਬ੍ਮ੍ਬਰਾ), ਪੀੜ ਤੇਰੇ ਜਾਨ ਦੀ (ਗੁਰਦਾਸ ਮਾਨ), ਅੱਜ ਤੇਨੂੰ ਨੱਚਣਾ ਪਉ (ਮਹਿੰਦਰ ਕਪੂਰ), ਪਟੇਲ ਰੈਪ (ਬਾਲੀ), ਨਚਦੀ ਦੀ ਗੁਤ ਖੁਲ ਗਈ (ਪ੍ਰੇਮੀ) ਅਤੇ ਜਗ ਵਾਲਾ ਮੇਲਾ (ਹੀਰਾ) ਉਹਨਾਂ ਦੀਆ ਅੰਤਰ ਰਾਸ਼ਟਰੀ ਪਧਰ ਦੇ ਕੁਛ ਬਹੁਤ ਹੀ ਮਸ਼ਹੂਰ ਗਾਣੇ ਹਨ

ਹਵਾਲੇ

[ਸੋਧੋ]
  1. The London Asian Guardian – 13 October 1995 p6
  2. Asian Times – Week ending Saturday 22 April 1995 p5
  3. Classical Music – 2 February 2008 p20
  4. Disability Now – March 2008 p34