ਕੁਲਦੀਪ ਸਿੰਘ ਦੀਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਲਦੀਪ ਸਿੰਘ ਦੀਪ ਚੌਥੀ ਪੀੜੀ ਦੇ ਯੁਵਕ ਨਾਟਕਾਰ ਅਤੇ ਰੰਗਕਰਮੀ ਵਜੋਂ ਉੱਭਰ ਕੇ ਸਾਹਮਣੇ ਆਈ ਅਜਿਹੀ ਸਖ਼ਸ਼ੀਅਤ ਹਨ ਜਿਹਨਾਂ ਨਾਟ ਲੇਖਣ, ਨਿਰਦੇਸ਼ਨ ਨਿਬੰਧਕਾਰੀ ਤੇ ਆਲੋਚਨਾ ਦੇ ਖੇਤਰ ਵਿੱਚ ਇੱਕ ਸਮਾਨ ਕੰਮ ਕੀਤਾ। ਡਾ.ਕੁਲਦੀਪ ਸਿੰਘ ਦਾ ਜਨਮ 4 ਮਈ 1968 ਵਿੱਚ ਮਾਤਾ ਬਲਵੀਰ ਕੌਰ ਤੇ ਪਿਤਾ ਜੰਗ ਸਿੰਘ ਦੇ ਘਰ ਹਰਿਆਣੇ ਤੇ ਪੰਜਾਬ ਦੇ ਬਾਰਡਰ ਤੇ ਪੈਂਦੇ ਪਿੰਡ ਰੋਝਾਂਵਾਲੀ (ਤਹਿਸੀਲ ਰਤੀਆਂ ਜਿਲ੍ਹਾ ਫਤਿਆਬਾਦ ਹਰਿਆਣਾ) ਵਿੱਚ ਹੋਇਆ। ਡਾ.ਦੀਪ ਆਪਣੇ ਪਿੰਡ ਵਿਚੋਂ ਯੂਨੀਵਿਰਸਟੀ ਤੱਕ ਜਾਣ ਵਾਲੇ, ਗ੍ਰੇਜੂਏਸ਼ਨ, ਪੋਸਟ ਗ੍ਰੇਜੂਏਸ਼ਨ ਤੇ ਫਿਰ ਮੁਲਾਜਮ (ਅਧਿਆਪਕ) ਲੱਗਣ ਵਾਲੇ ਪਹਿਲੇ ਵਿਅਕਤੀ ਹਨ। ਇਹਨਾਂ ਦਾ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਨਾਲ ਸੰਬੰਧਿਤ ਹੈ। ਇਹ ਆਪਣੀ ਮਿਹਨਤ ਸਦਕਾ ਮੂਲੋਂ ਅਨਪੜ੍ਹ ਪਰਿਵਾਰ ਵਿੱਚੋਂ ਪੀ.ਐੱਚ.ਡੀ. ਦੀ ਪੜ੍ਹਾਈ ਤੱਕ ਪਹੁੰਚੇ। ਪੰਜਾਬੀ 'ਉਪੇਰਾ ਸਰਵੇਖਣ ਤੇ ਮੁਲਾਂਕਣ' ਵਿਸ਼ੇ ਤੇ 2005 ਵਿੱਚ ਆਪਣਾ ਖੋਜ ਕਾਰਜ ਪੂਰਾ ਕੀਤਾ।[1] ਤੇ ਹੁਣ ਪਟਿਆਲਾ ਜਿਲ੍ਹੇ ਦੇ ਸਰਕਾਰੀ ਸਕੂਲ ਵਿਚ ਬਤੌਰ ਅੰਗਰੇਜੀ ਲੈਕਚਰਾਰ ਦੀ ਸੇਵਾ ਨਿਭਾ ਰਹੇ ਹਨ।

ਡਾ. ਦੀਪ ਨੇ ਲਗਪਗ 30 ਨਾਟਕ ਲਿਖੇ। ਜਿਨ੍ਹਾਂ ਵਿੱਚ ਚਾਰ ਪ੍ਰਕਾਸ਼ਿਤ ਹੋ ਚੁੱਕੇ ਹਨ।

ਰਚਨਾਵਾਂ[ਸੋਧੋ]

ਪ੍ਰਕਾਸ਼ਿਤ ਨਾਟਕ[ਸੋਧੋ]

 • ਇਹ ਜੰਗ ਕੌਣ ਲੜੇ (ਉਪੇਰਾ ਸੰਗ੍ਰਹਿ) 2002
 • ਖੁਦਕੁਸ਼ੀ ਦੇ ਮੌੜ ਤੇ (ਪੂਰਾ ਨਾਟਕ) 2005
 • ਤੂੰ ਮੇਰਾ ਕੀ ਲਗਦੇ 2016
 • ਭੁੱਬਲ ਦੀ ਅੱਗ 2016

ਅਪ੍ਰਕਾਸ਼ਿਤ ਨਾਟਕ[ਸੋਧੋ]

 • ਮੈਂ ਅਜੇ ਜਿੰਦਾ ਹਾਂ
 • ਖੁੱਲ੍ਹਾ ਦਰਬਾਰ
 • ਸੂਰਾ ਸੋ ਪਹਿਚਾਨੀਐ
 • ਜੀ ਜਨਾਬ
 • ਅਪ੍ਰੇਸ਼ਨ ਟੈਗ
 • ਵਰਦੀ ਫੰਡ
 • ਸ਼ਿਕਾਰੀ
 • ਕੁਝ ਕਿਹਾਤਾਂ ।

ਸਾਇੰਸ ਨਾਟਕ[ਸੋਧੋ]

 • ਫਤਵਾ
 • ਸੱਚ ਤਾਂ ਇਹ ਹੈ
 • ਕੋਸ਼ਿਸ ਨੰਬਰ ਦਾਸ ਹਜ਼ਾਰ ਇੱਕ

ਬਾਲ ਨਾਟਕ[ਸੋਧੋ]

 • ਪਿੰਜਰਾ
 • ਸਾਡੀ ਵੀ ਸੁਣੋ
 • ਇਨਸਾਫ
 • ਪਸ਼ੂ ਪੰਛੀ
 • ਇਕ ਸੀ ਪਰੀ(ਬਾਲ ਤੇ ਸਾਇੰਸ ਨਾਟਕ)
 • ਚੱਲ ਮੇਲੇ ਨੂੰ ਚੱਲੀਏ।

ਸੰਗੀਤ ਨਾਟਕ[ਸੋਧੋ]

 • ਗਿਰਚਾ
 • ਮੇਰੇ ਹਿੱਸੇ ਦਾ ਅੰਬਰ

ਕਾਵਿ ਨਾਟਕ[ਸੋਧੋ]

 • ਦਹਿਲੀਜ ਤੋਂ ਪਾਰ

ਪੰਜਾਬੀ ਨਾਟਕ ਅਤੇ ਰੰਗਮੰਚੀ ਸੰਬੰਧੀ ਆਲੋਚਨਾ ਦੀਆਂ ਪੁਸਤਕਾਂ[ਸੋਧੋ]

 • ਵਿਸ਼ਵ ਉਪੇਰਾ ਸਿਧਾਂਤ, ਸਰੂਪ ਅਤੇ ਸਰੋਕਾਰ
 • ਮੱਲ ਸਿੰਘ ਰਾਮਪੁਰੀ ਦੇ ਉਪੇਰੇ, ਪਾਠ ਪਰਿਪੇਖ ਅਤੇ ਪੜਚੋਲ
 • ਮੱਲ ਸਿੰਘ ਰਾਮਪੁਰੀ ਦਾ ਕਾਵਿ ਸੰਗ੍ਰਹਿ- ਜੇਲ੍ਹਾ ਜਾਈ-ਪਾਠ ਪਰਿਪੇਖ ਅਤੇ ਪੜਚੋਲ
 • ਭਾਰਤ ਦੀ ਸੰਗੀਤ ਨਾਟਕੀ ਪਰੰਪਰਾ 2006(ਖੋਜ ਤੇ ਅਲੋਚਨਾਂ)

ਪੁਰਸਕਾਰ[ਸੋਧੋ]

 • ਭਾਸ਼ਾ ਵਿਭਾਗ ਪੰਜਾਬ ਦਾ ਰਾਜ ਪੱਧਰੀ ਆਈ.ਸੀ. ਨੰਦਾ ਨਾਟ ਪੁਰਸਕਾਰ 2003 (ਇਹ ਜੰਗ ਕੋਣ ਲੜੇ)
 • ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ 2004-05 ਦੀ ਸਰਵੋਤਮ ਨਾਟ ਪੁਸਤਕ ਐਵਾਰਡ ਪ੍ਰਾਪਤ ਹੋ ਚੁੱਕੇ ਹਨ।[2]

ਡਾ. ਦੀਪ ਆਪਣੇ ਨਾਟਕਾਂ ਰਾਹੀਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਸਾਹਮਣੇ ਲਿਆਉਂਦੇ ਹਨ ਉਹਨਾਂ ਦਾ ਹੱਲ ਲੋਕਾਂ ਦੇ ਇੱਕ ਮੁੱਠ ਹੋਮ ਵਿਚ ਕੀਤਾ ਹੈ। ਉਹਨਾਂਂ ਹਰ ਬੁਰਾਈ ਦਾ ਜ਼ਿਕਰ ਆਪਣੇ ਨਾਟਕਾਂ ਵਿੱਚ ਕੀਤਾ ਹੈ।ਇਹ ਜੰਗ ਕੌਣ ਲੜੇਡਾ.ਦੀਪ ਦਾ ਪਲੇਠਾ ਨਾਟ ਸੰਗ੍ਰਹਿ ਹੈ ਉਹਨਾਂਂ ਦਾ ਇਹ ਨਾਟਕ ਪੰਜਾਬੀ ਨਾਟ ਪਰੰਪਰਾਂ ਦੀ ਲੋਪ ਹੁੰਦੀ ਜਾ ਰਹੀ ਵਿਧਾ ਉਪੇਰਾ ਨਾਲ ਜੁੜਿਆ ਹੈ।[3] ਪੰਜਾਬੀ ਸਮਾਜ ਨੂੰ ਅੱਜ ਨਸ਼ੇ ਘੁਣ ਵਾਂਗ ਖਾਈ ਜਾ ਰਹੇ ਹਨ। ਅਗਿਆਨਤਾ ਕਾਰਨ ਲੋਕ ਨਸ਼ਿਆਂ ਦ ਵਰਤੋਂ ਦੇ ਦੁਰਗਾਮੀ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਅਣਜਾਣ ਹਨ। ਇੱਕ ਚੰਗੇ ਭਲੇ ਇਨਸਾਨ ਦਾ ਨਸ਼ਿਆ ਦਾ ਆਦੀ ਹੋ ਜਾਣ ਕਰਕੇ ਘਰ ਦੀ ਜੋ ਆਰਥਿਕ ਮੰਦਹਾਲੀ ਹੁੰਦੀ ਹੈ,ਉਸ ਕਾਰਨ ਘਰ ਵਿਚਲੇ ਬੱਚਿਆ ਦੀਆਂ ਰੋਜ਼ ਮਰਾ ਦੀਆਂ ਲੋੜਾ ਦੀ ਪੂਰਤੀ ਲਈ ਤਰਸੇਵੇਂ ਦਾ ਵਰਣਨ ਇਹ ਉਪੇਰਾ ਕਰਦਾ ਹੈ। ਇਸ ਉਪੇਰੇ ਦਾ ਅੰਤਿਮ ਸੁਨੇਹੇ ਵਿੱਚ ਨਸ਼ਿਆਂ ਦੇ ਪ੍ਰਕੋਪ ਤੋਂ ਬਚਣ ਲਈ ਲੋਕਾਈ ਨੂੰ ਜਾਗਰੂਕ ਕਰਨ ਲਈ ਤਹੱਈਆਂ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਖੁਦਕੁਸ਼ੀ ਦੇ ਮੋੜ ਤੇ ਨਾਟਕ ਜੋ ਮੂਲ ਰੂਪ ਵਿਚ ਯਥਾਰਵਾਦੀ ਸ਼ੈਲੀ ਦਾ ਨਾਟਕ ਹੈ। ਇਸ ਵਿਚ ਨਿਮਨ ਕਿਸਾਨੀ ਦੀ ਮਾੜੀ ਆਰਥਿਕਤਾ ਦੇ ਕਾਰਨ ਆਉਣ ਵਾਲੀਆਂ ਮੁਸ਼ਕਿਲਾਂ ਤੇ ਕਿਸਾਨਾਂ ਦਾ ਖੁਦਕੁਸ਼ੀਆਂ ਕਰਨ ਦੇ ਮੂਲ ਕਾਰਨ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਖੁਦਕੁਸ਼ੀ ਦੇ ਮੋੜ ਤੇ ਨਾਟਕ ਛੋਟੀ ਪੇਂਡੂ ਕਿਸਨੀ ਦੇ ਦਲਿਤ ਕਿਰਤੀ ਜਮਾਤ ਪੇਸ਼ ਕਰਦਾ ਹੈ ਕਿ ਪੰਜਾਬ ਦੀ ਛੋਟੀ ਕਿਸਾਨੀ ਆਪਣੀ ਹੋਂਦ ਬਚਾਈ ਰੱਖਣ ਦੀ ਲੜਾਈ ਲੜਦੀ ਹੈ ਤੇ ਇਹ ਲੜਾਈ ਅੰਤਮ ਦੋਰ ਵਿੱਚ ਪਹੁੰਚ ਗਈ ਹੈ।<ref>ਕਿਸਾਨੀ ਸੰਕਟ ਦਾ ਵਿਸਫੋਕਟ ਬਿੰਦੂ ਨਾਟਕ-ਖੁਦਕੁਸ਼ੀ ਦੇ ਮੋੜ ਤੇ ਨਿਰੰਜਣ ਬੋਹਾ-ਦੇਸ਼ ਸੇਵਕ 11-12-2005/ref> ਖੁੱਲ੍ਹਾ ਦਰਬਾਰ, ਅਪ੍ਰੇਸ਼ਨ ਟੈਗਸ, ਵਰਦੀ ਫੰਡ, ਦੀ ਜਨਾਬ ਆਦਿ ਹਾਸ ਵਿਅੰਗ ਰਾਹੀ ਸਮਾਜਿਕ ਬੁਰਾਈਆਂ ਨੂੰ ਪੇਸ਼ ਕਰਦੇ ਹਨ। ਉਥੇ ਗਿਰਝਾਂ (ਸੰਗੀਤ ਨਾਟਕ) ਵੀ ਗੰਭੀਰ ਸਮਾਜਿਕ ਬੁਰਾਈਆਂ ਨੂੰ ਪੇਸ਼ ਕਰਦਾ ਹੈ। ਸਾਇੰਸ ਨਾਟਕਾਂ ਰਾਹੀਂ ਸਾਇੰਸ ਦੀਆਂ ਕਾਂਢਾਂ, ਵਾਤਾਵਰਣ ਵਿੱਚ ਇਹਨਾਂ ਦੇ ਪੈਂਦੇ ਬੁਰੇ ਪ੍ਰਭਾਵ ਆਦਿ ਵਿਸ਼ੇ ਦੇ ਰੂਪ ਵਿਚ ਉਜਾਗਰ ਕੀਤਾ ਹੈ। ਬਾਲ ਨਾਟਕਾਂ ਰਾਹੀਂ ਬਾਲ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਇਹਨਾਂ ਸਾਰੇ ਨਾਟਕਾਂ ਨੂੰ ਰੰਗਮੰਚ ਉੱਪਰ ਸਫ਼ਲਤਾ ਨਾਲ ਖੇਡਿਆ ਗਿਆ ਹੈ। ਡਾ.ਦੀਪ ਨੇ ਆਪਣੇ ਇਹਨਾਂ ਨਾਟਕਾਂ ਨੂੰ ਆਪਣੇ ਹੀ ਥੀਏਟਰ ਗਰੁੱਪ ਜਿਹੜਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ, ਚਿੰਤਨ ਅਤੇ ਚੇਤਨਾ ਅਧਾਰਤ ਫਿਲਾਸਫੀ ਤੇ ਅਧਾਰਤ ਬਣਾਇਆ ਗਿਆ 'ਸ਼ਹੀਦ ਭਗਤ ਸਿੰਘ ਕਾਲ ਮੰਚ ਬੋਹਾ(ਮਾਨਸਾ)' ਰਾਹੀ 19 ਸਾਲਾਂ ਤੋਂ ਸਰਗਰਮੀ ਨਾਲ ਇਹਨਾਂ ਨਾਟਕਾਂ ਦੀ ਪੰਜਾਬ ਹਰਿਆਣਾਂ ਦਿੱਲੀ ਵਿਚ ਪੇਸ਼ਕਾਰੀਆਂ ਕਰ ਰਿਹਾ ਹੈ।

ਹਵਾਲੇ[ਸੋਧੋ]

 1. ਖੱਬੇ ਪੱਖੀ ਵਿਚਾਰਧਾਰਾ ਦਾ ਹਾਮੀ ਹਾਂ-ਡਾ ਕੁਲਦੀਪ ਸਿੰਘ- ਪ੍ਰਵਾਜ ਮੁਲਾਕਾਤੀ ਜਗਦੀਸ ਰਾਏ ਕੁਲਰੀਆਂ(ਨਵਾ ਜਮਾਨਾ(ਜਲੰਧਰ) 13 ਅਗਸਤ 2006
 2. ਵਿਸ਼ਵ ਉਪੇਰਾ ਸਿਧਾਂਤ ਸਰੂਪ ਅਤੇ ਸਰੋਕਾਰ (ਆਲੋਚਨਾ) ਕਲਦੀਪ ਸਿੰਘ ਦੀਪ(ਡਾ.) ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ 2008
 3. ਇਹ ਜੰਗ ਕੋਣ ਲੜੇ (ਕੁਲਦੀਪ ਸਿੰਘ ਦੀਪ) ਦਵਿੰਦਰ ਸਿੰਘ, ਸਿਰਜਣ 126 ਅਪ੍ਰੈਲ-ਜੂਨ 2003 ਪੰਨਾ ਨੰ.89