ਕੁਲਵਿੰਦਰ ਖਹਿਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਲਵਿੰਦਰ ਖਹਿਰਾ (ਜਨਮ 11 ਅਗਸਤ 1964) ਇੱਕ ਬਹੁਤ ਹੀ ਪ੍ਰਸਿੱਧ ਅਤੇ ਮਸ਼ਹੂਰ ਪੰਜਾਬੀ ਲੇਖਕ ਹੈ | ਕੁਲਵਿੰਦਰ ਖੈਹਰਾ ਬਹੁਤ ਕਵਿਤਾਵਾਂ, ਗ਼ਜ਼ਲਾਂ ਅਤੇ ਨਾਟਕਾਂ ਦਾ ਲੇਖਕ ਹੈ | ਉਹ "ਕਲਮਾਂ ਦਾ ਕਾਫਲਾ, ਟਾਰਾਂਟੋ" ਦਾ ਮੋਢੀ ਮੈਂਬਰ ਹੈ ਅਤੇ ਇਸ ਸਮੇਂ ਉਸ ਦਾ ਮੁੱਖ ਕੋਆਰਡੀਨੇਟਰ ਵੀ ਹੈ |

ਜੀਵਨ[ਸੋਧੋ]

ਕੁਲਵਿੰਦਰ ਖਹਿਰਾ

ਕੁਲਵਿੰਦਰ ਖਹਿਰਾ ਦਾ ਜਨਮ ਪੰਜਾਬ ਦੇ ਪਿੰਡ ਢੱਡਾ ਵਿੱਚ ਹੋਇਆ ਸੀ | ਉਹਨਾਂ ਨੇ ਆਪਣਾ ਬਚਪਨ, ਆਪਣੀ ਜਵਾਨੀ  ਦੇ ਸਾਲ, ਅਤੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਕਾਲਾ ਸੰਘਿਆਂ ਦੇ ਨੇੜੇ ਪੈਂਦੇ ਪਿੰਡ ਉੱਗੀ ਵਿੱਚ ਕੀਤੀ ਸੀ | ਉਹਨਾਂ ਨੇ ਦਸਮੀ ਜਮਾਤ ਪੂਰੀ ਕਰਕੇ, ਸਨ 1981  ਵਿੱਚ ਉਹ ਕੈਨੇਡਾ ਆ ਗਏ | ਉਹਨਾਂ ਦੀ ਉਮਰ 17 ਸਾਲ ਦੀ ਸੀ |

ਸਨ 1987  ਵਿੱਚ ਉਹਨਾਂ ਦਾ ਵਿਆਹ ਹੋ ਗਿਆ | ਉਹਨਾਂ ਦੇ ਦੋ ਬਚੇ ਹਨ |

ਕੁਲਵਿੰਦਰ ਖਹਿਰਾ ਨੂੰ ਕਿਤਾਬਾਂ ਪੜ੍ਹਣ ਦਾ ਸ਼ੋਂਕ ਜਵਾਨੀ ਵਿੱਚ ਹੀ ਪੈ ਗਿਆ | ਕੈਨੇਡਾ ਰਹਿੰਦਿਆਂ ਉਹ ਲਾਇਬ੍ਰੇਰੀ ਵਿਚੋਂ ਲੈ ਕਿ ਸਾਹਿਤਿਕ ਕਿਤਾਬਾਂ ਪੜ੍ਹਦੇ ਰਹਿੰਦੇ ਸਨ | ਸਨ 1991 ਵਿੱਚ ਉਹਨਾਂ ਨੇ ਕੈਨੇਡਾ ਵਿੱਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਦਾ ਮਨ ਬਣਾਇਆ | ਉਸ ਸਮੇਂ ਉਹਨਾਂ ਦੀ ਉਮਰ 27 ਸੀ ਅਤੇ ਇਸ ਸਮੇਂ ਤੇ ਉਹਨਾਂ ਦਾ ਇੱਕ ਦੋ ਸਾਲ ਦਾ ਬੇਟਾ ਸੀ | ਉਹਨਾਂ ਨਾਲ ਪੜ੍ਹਣ ਵਾਲੇ ਵਿਦਿਆਰਥੀ ਉਹਨਾਂ ਤੋਂ ਉਮਰ ਵਿੱਚ ਕਾਫੀ ਛੋਟੇ ਸਨ ਜਿਸ ਕਾਰਨ ਉਹਨਾਂ ਨੂੰ ਸਕੂਲ ਜਾਣਾ ਥੋੜ੍ਹਾ ਜਿਹਾ ਅਜੀਬ ਮਹਿਸੂਸ ਹੁੰਦਾ ਸੀ | ਪਰ ਇਸ ਗੱਲ ਨੂੰ ਉਹਨਾਂ ਨੇ ਆਪਣੀ ਪੜ੍ਹਾਈ  ਵਿੱਚ ਰੁਕਾਵਟ ਨਹੀਂ ਬਣਨ ਦਿੱਤਾ | ਉਸ ਸਮੇਂ ਉਹ ਯੌਰਕ ਯੂਨੀਵਰਸਟੀ ਦੇ ਨੇੜੇ ਇੱਕ ਪਲਾਂਟ ਵਿੱਚ ਸੁਪਰਵਾਈਜ਼ਰ  ਸਨ, ਜਿਥੇ ਸ਼ਾਮ ਦੇ ਚਾਰ ਵਜੇ ਤੋਂ ਲੈ ਕੇ ਸਵੇਰ ਦੇ ਦੋ ਵਜੇ ਤੱਕ ਦਸ ਘੰਟਿਆਂ ਦੀ ਸ਼ਿਫਟ ਵਿੱਚ ਕੰਮ ਕਰਦੇ ਸਨ | ਇਸ ਤਰਾਂ ਦੀਆਂ ਹਾਲਤਾਂ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ |

1997 ਵਿੱਚ ਉਹਨਾਂ ਨੇ ਕੰਪਿਊਟਿੰਗ ਪ੍ਰੋਗਰਾਮਿੰਗ ਦਾ ਡਿਪਲੋਮਾ ਕੀਤਾ ਅਤੇ ਸਨ 2013 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਟਰੋਂਟੋ ਤੋਂ ਸੋਸਿਓਲੋਜੀ ਵਿੱਚ ਬੀ ਏ ਪੂਰੀ ਕੀਤੀ | ਉਹ ਹੁਣ ਸਿਟੀ ਓਫ ਬਰੈਂਪਟਨ ਨਾਲ ਇੱਕ ਟਰਾਂਜਿਟ ਬੱਸ ਡ੍ਰਾਈਵਰ ਦੇ ਤੌਰ 'ਤੇ ਕਾਮ ਕਰਦੇ ਹਨ, ਅਤੇ ਉਹ ਆਪਣੇ ਪਰਵਾਰ ਨਾਲ ਬਰੈਂਪਟਨ, ਉਨਟਾਰੀਓ, ਕੈਨੇਡਾ ਵਿੱਚ ਰਹਿੰਦੇ ਹਨ |

ਸਾਹਿਤਕ ਜੀਵਨ[ਸੋਧੋ]

ਕੁਲਵਿੰਦਰ ਖਹਿਰਾ ਇੱਕ ਕਵੀ ਅਤੇ ਨਾਟਕਕਾਰ ਹਨ | ਉਹਨਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ "ਪੀੜ ਦੀ ਪਰਵਾਜ਼" ਸੰਨ 2001 ਵਿੱਚ ਪ੍ਰਕਾਸ਼ਤ ਹੋਈ | ਸੰਨ 2007 ਵਿੱਚ ਉਹਨਾਂ ਦੀ ਦੂਜੀ ਕਿਤਾਬ "ਅੰਨੀਆਂ ਗੱਲੀਆਂ" ਛਾਪੀ | "ਅੰਨੀਆਂ ਗੱਲੀਆਂ" ਇੱਕ ਨਾਟਕ ਹੈ ਜਿਸ ਵਿੱਚ ਖਹਿਰਾ ਨੇ ਪੰਜਾਬੀ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਨਸ਼ਿਆਂ ਦੇ ਵਪਾਰ ਬਾਰੇ ਗੱਲ ਕੀਤੀ ਹੈ |

ਕਵਿਤਾ ਅਤੇ ਨਾਟਕ ਲਿਖਣ ਤੋਂ ਬਿਨਾਂ ਖਹਿਰਾ ਸਮੇਂ ਸਮੇਂ ਅਖਬਾਰਾਂ ਵਿੱਚ ਪੰਜਾਬੀ ਕਮਿਊਨਟੀ ਦੇ ਮਸਲਿਆਂ ਬਾਰੇ ਲੇਖ ਲਿਖਦੇ ਰਹਿੰਦੇ ਹਨ |

ਸੰਵਾਦ (ਕੈਨੇਡੀਅਨ-ਪੰਜਾਬੀ ਜਰਨਲ) ਦਾ ਸੰਪਾਦਕ ਅਤੇ ਸਮੀਖਿਅਕ ਸੁਖਿੰਦਰ ਸਿੰਘ, ਕੁਲਵਿੰਦਰ ਖਹਿਰਾ ਅਤੇ ਉਹਨਾਂ ਦੇ ਕੰਮ ਦੇ ਵਾਰੇ ਗੱਲਾਂ ਕਰਦਾ |

ਉਹ ਕਹਿੰਦਾ ਹੈ ਕਿ ਜਦੋਂ ਕੁਲਵਿੰਦਰ ਖਹਿਰਾ ਗ਼ਜ਼ਲ ਲਿਖਦਾ ਹੈ, ਉਹ ਅਜਿਹੀ ਕਿਸਮ ਦੀ ਕਵਿਤਾ ਲਿਖਣ ਵਿੱਚ ਦਿਲਚਸਪੀ ਨਹੀਂ ਲੈਂਦਾ ਜਿਸ ਨਾਲ ਉਸ ਦੇ ਪਾਠਕ ਦੀ ਚੇਤਨਾ 'ਤੇ ਕੋਈ ਅਸਰ ਨਹੀਂ ਪੈਂਦਾ |

ਕੁਲਵਿੰਦਰ ਖਹਿਰਾ ਸੱਚ ਬੋਲਣ ਤੋਂ ਝਿਜਕਦਾ ਨਹੀਂ ਹੈ - ਭਾਵੇਂ ਉਹ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ, ਧਾਰਮਿਕ ਜਾਂ ਦਾਰਸ਼ਨਿਕ ਪ੍ਰਵਿਰਤੀ ਦੇ ਗੰਭੀਰ ਮੁੱਦਿਆਂ ਨੂੰ ਹੱਲ ਕਰ ਰਿਹਾ ਹੋਵੇ, ਉਸਨੇ ਸੱਚ ਦੀ ਗੱਲ ਹੀ ਕਰਨੀ ਆ |

ਹਵਾਲੇ[ਸੋਧੋ]

  1. https://www.youtube.com/watch?v=dpyBWUW7JE8
  2. https://www.youtube.com/watch?v=f85f__rsc3Q
  3. Chilana, Rajwant Singh. “Kulwinder Khehra .” South Asian Writers in Canada: a Bio-Bibliographical Study, Asian Publications, 2017.
  4. http://sukhinder.blogspot.ca/2009/01/from-dull-present-to-moment-of-hope.html