ਸਮੱਗਰੀ 'ਤੇ ਜਾਓ

ਕੁੰਭ ਵਿਆਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁੰਭ ਮਿੱਟੀ ਦੇ ਘੜੇ ਨੂੰ ਕਹਿੰਦੇ ਹਨ। ਜਿਹੜਾ ਵਿਆਹ ਕੁੰਭ ਨਾਲ ਰਚਾਇਆ ਜਾਂਦਾ ਹੈ, ਉਸ ਵਿਆਹ ਨੂੰ ਕੁੰਭ ਵਿਆਹ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਵਿਦਿਆ ਪੜ੍ਹਣ ਤੇ ਪੜ੍ਹਾਉਣ ਤੇ ਬ੍ਰਾਹਮਣਾਂ/ਪੰਡਤਾਂ ਦਾ ਏਕਾਧਿਕਾਰ ਹੋਣ ਕਰਕੇ ਉਨ੍ਹਾਂ ਨੇ ਆਪਣੀ ਨਿਜੀ ਲਾਭ ਲਈ ਸਮਾਜ ਵਿਚ ਬਹੁਤ ਸਾਰੇ ਵਹਿਮ, ਭਰਮ, ਅੰਧ ਵਿਸ਼ਵਾਸ ਪੈਦਾ ਕੀਤੇ ਹੋਏ ਸਨ, ਜਿਨ੍ਹਾਂ ਵਿਚੋਂ ਕੁੰਭ ਵਿਆਹ ਵੀ ਇਕ ਸੀ/ ਹੈ। ਪਹਿਲਾਂ ਸਾਰੇ ਵਿਆਹ ਹੀ ਪੰਡਤਾਂ ਨੂੰ ਕੁੰਡਲੀ ਵਿਖਾ ਕੇ ਰੱਖੇ ਜਾਂਦੇ ਸਨ। ਜਿਸ ਲੜਕੀ ਲਈ ਭਾਲੇ ਲੜਕੇ ਦੀ ਕੁੰਡਲੀ ਵਿਚ ਦੋ ਵਿਆਹ ਲਿਖੇ ਹੁੰਦੇ ਸਨ ਤਾਂ ਉਸ ਲੜਕੇ ਦਾ ਪਹਿਲਾ ਵਿਆਹ ਕੁੰਭ ਨਾਲ ਕੀਤਾ ਜਾਂਦਾ ਸੀ। ਕੁੰਭ ਨਾਲ ਵਿਆਹ ਕਰਨ ਤੋਂ ਪਿੱਛੋਂ ਫੇਰ ਲੜਕੀ ਦੀ ਮੰਗਣੀ ਉਸ ਭਾਲੇ ਲੜਕੇ ਨਾਲ ਕੀਤੀ ਜਾਂਦੀ ਸੀ।

ਹੁਣ ਵਿਦਿਆ ਨੇ ਲੋਕਾਂ ਵਿਚ ਜਾਗਰਤੀ ਲਿਆਂਦੀ ਹੈ। ਲੋਕ ਤਰਕਸ਼ੀਲ ਹੋ ਗਏ ਹਨ। ਇਸ ਲਈ ਹੁਣ ਕੁੰਭ ਵਿਆਹ ਦੀ ਇਹ ਫਜੂਲ ਰਸਮ ਖ਼ਤਮ ਹੋ ਗਈ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.