ਕੂੜ ਕੜਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੂੜ ਕੜਾਵਾਂ ਪੰਜਾਬ ਵਿੱਚ ਪ੍ਰਚੱਲਿਤ ਇੱਕ ਵਿਸ਼ੇਸ਼ ਸੱਦਾ ਪੱਤਰ ਹੈ। ਉਂਝ ਹੁਣ ਇਹਨਾਂ ਦਾ ਰਿਵਾਜ ਖਤਮ ਹੋ ਗਿਆ ਹੈ। ਪੁਰਾਣੇ ਸਮਿਆਂ ਵਿੱਚ ਵਿਆਹਾਂ, ਚੱਠਾਂ ਅਤੇ ਮਰਨਿਆਂ ਉੱਤੇ ਅੱਜ-ਕੱਲ੍ਹ ਵਾਂਗ ਕਾਰਡ ਨਹੀਂ ਸਨ ਛਪਦੇ। ਸੱਦੇ ਜ਼ੁਬਾਨੀ ਅਤੇ ਸੁਨੇਹਿਆਂ ਰਾਹੀਂ ਹੀ ਪਹੁੰਚਦੇ ਸਨ। ਕੂੜ ਕੜਾਵਾਂ ਅਸਲ ਵਿੱਚ ਇੱਕ ਕਪੜ੍ਹੇ ਉੱਪਰ ਲਿਖਿਆ ਸੁਨੇਹਾ ਹੁੰਦਾ ਸੀ। ਸੁਨੇਹੇ ਨੂੰ ਮੋਹਾਂ ਭਰਿਆ ਬਣਾਉਣ ਲਈ ਉਸ ਉੱਪਰ ਕਢਾਈ ਕਰਦਿਆਂ ਹੋਇਆਂ ਲਿਖਿਆ ਜਾਂਦਾ ਸੀ। ਸ਼ਗਨਾਂ ਤੇ ਚਾਵਾਂ ਦੇ ਅਵਸਰ ਉੱਤੇ ਭੇਜੇ ਸੱਦੇ ਦਾ ਸੁਖਾਵਾਂ ਅਤੇ ਖ਼ੁਸ਼ੀਆਂ ਭਰਿਆ ਭਾਵ ਉਜਾਗਰ ਕਰਨ ਲਈ ਕਾਰਡ ਉੱਤੇ ਕੇਸਰ, ਹਲਦੀ ਜਾਂ ਸੂਹੇ ਰੰਗ ਦਾ ਛਿੱਟਾ ਦੇ ਦਿੱਤਾ ਜਾਂਦਾ ਸੀ। ਅਜਿਹਾ ਇਸ ਲਈ ਕੀਤਾ ਜਾਂਦਾ ਸੀ ਤਾਂਕਿ ਸਾਰੇ ਲੋਕ ਅਨਪੜ੍ਹਤਾ ਕਾਰਨ ਬਹੁਤ ਸਾਰੇ ਲੋਕ ਪੋਸਟ ਕਾਰਡ ਪੜ੍ਹ ਨਹੀਂ ਸਨ ਸਕਦੇ। ਉਹ ਸੁਨੇਹੇ ਦੀ ਪਛਾਣ ਕੜਾਵੇਂ ਦਾ ਰੰਗ ਦੇਖ ਕੇ ਕਰਦੇ ਸਨ। ਖੁਸ਼ੀ ਦੇ ਸੁਨੇਹੇ ਲਈ ਕੜਾਵੇਂ ਦਾ ਰੰਗ ਲਾਲ ਹੁੰਦਾ ਸੀ। ਮਰਗ ਦੀ ਖ਼ਬਰ ਵਾਲੇ ਕਾਰਡ ਨੂੰ ਅੱਧ ਵਿੱਚੋਂ ਥੋੜ੍ਹਾ ਜਿਹਾ ਪਾੜ ਦਿੱਤਾ ਜਾਂਦਾ ਸੀ। ਪਾਟਿਆ ਹੋਇਆ ਕਾਰਡ ਪਹੁੰਚਣ ਉੱਤੇ ਘਰ ਵਿਚ ਸੱਥਰ ਵਿਛ ਜਾਂਦਾ ਸੀ। ਤੀਵੀਆਂ ਵੈਣ ਪਾਉਣ ਲੱਗ ਪੈਂਦੀਆਂ ਸਨ। ਆਂਢ-ਗੁਆਂਢ ਵਾਲੇ ਵੀ ਮਾਤਮ ਲਈ ਪਹੁੰਚ ਜਾਂਦੇ ਸਨ। ਸੁੱਖ-ਸਾਂਦ ਦੀ ਖ਼ਬਰ ਵਾਲਾ ਕਾਰਡ ਜੇ ਕਿਸੇ ਅਣਗਹਿਲੀ ਨਾਲ ਰਾਹ ਵਿੱਚ ਪਾਟ ਜਾਂਦਾ ਤਾਂ ਸਥਿਤੀ ਹਾਸੋਹੀਣੀ ਹੋ ਜਾਂਦੀ ਸੀ। ਜਦੋਂ ਕੋਈ ਪੜ੍ਹਿਆ-ਲਿਖਿਆ ਕਾਰਡ ਪੜ੍ਹ ਕੇ ਅਸਲੀ ਤੱਥ ਦੱਸਦਾ ਸੀ ਤਾਂ ਲੋਕ ਰੋਂਦੇ ਰੋਂਦੇ ਹੱਸਣ ਲੱਗ ਪੈਂਦੇ ਸਨ।[1]

ਹਵਾਲੇ[ਸੋਧੋ]

  1. "ਕੂਡ਼ ਕਡ਼ਾਵਾਂ ਅਤੇ ਬੁਲਾਵਿਆਂ ਦਾ ਸਾਹਿਤ". Retrieved 23 ਮਾਰਚ 2016.  Check date values in: |access-date= (help)