ਕੇਦਾਰ ਨਾਥ ਮੰਦਰ
ਕੇਦਾਰ ਨਾਥ ਮੰਦਰ | |
---|---|
ਧਰਮ | |
ਮਾਨਤਾ | ਹਿੰਦੂ |
ਟਿਕਾਣਾ | |
ਟਿਕਾਣਾ | ਕੇਦਾਰ ਨਾਥ |
ਰਾਜ | ਉਤਰਾਖੰਡ |
ਦੇਸ਼ | ਭਾਰਤ |
ਕੇਦਰ ਨਾਥ ਮੰਦਰ ਭਗਵਾਨ ਸ਼ਿਵਜੀ[1] ਦੀ ਅਰਾਮਗਾਹ ਵਜੋਂ ਜਾਣਿਆਂ ਜਾਂਦਾ ਹੈ। ਰਾਜਾ ਹਿਮਾਲਾ ਨੇ ਸ਼ਿਵ ਅਤੇ ਪਾਰਵਤੀ ਦੇ ਵਿਆਹ ਤੋਂ ਬਾਅਦ ਜੰਗਮ ਆਚਾਰੀਆ ਨੂੰ ਹੀ ਆਪਣਾ ਰਾਜ ਗੁਰੂ ਅਤੇ ਪ੍ਰੋਹਿਤ ਬਣਾਇਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹਿਮਵਤ ਕੇਦਾਰ ਖੇਤਰ ਵਿੱਚ ਜੰਗਮਾਂ ਨੂੰ ਹੀ ਰਾਜਗੁਰੂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਸਤਯੁੱਗ ਵਿੱਚ ਕੇਦਾਰ ਪੀਠ ਜਗਦ ਗੁਰੂ ਤ੍ਰਯਸ਼ਕ ਸ਼ਿਵਾਚਾਰੀਯ ਜੰਗਮ ਤੋਂ ਸੂਰਯਵੰਸ਼ੀ ਮਹਾਰਾਜਾ ਮਾਂਧਾਤਾ ਨੇ ਸ਼ਿਵ ਤੱਤ ਦਾ ਉਪਦੇਸ਼ ਪ੍ਰਾਪਤ ਕਰਕੇ ਆਪਣਾ ਸਾਰਾ ਜੀਵਨ ਇਸ ਪੀਠ ਦੀ ਸੇਵਾ ਕਰਦੇ ਹੋਏ ਬਿਤਾਇਆ। ਪ੍ਰਤੀਕ ਸਵਰੂਪ ਉਨ੍ਹਾਂ ਦੀ ਇੱਕ ਸ਼ਿਲਾਮੂਰਤੀ ਅੱਜ ਵੀ ਕੇਦਾਰ ਪੀਠ ਵਿੱਚ ਵਿਦਮਾਨ ਹੈ। ਇਹ ਇਤਿਹਾਸਕ ਮੰਦਰ ਹਿਮਾਲਿਆ ਦੀ ਗੜਵਾਲ ਰੇਂਜ 'ਚ ਕੇਦਰ ਨਾਥ 'ਚ ਮੰਦਾਕਣੀ ਦਰਿਆ ਤੇ ਉਤਰਾਖੰਡ ਵਿੱਚ ਸਥਿਤ ਹੈ। ਮੌਸਮ ਦੇ ਕਾਰਨ ਇਹ ਇਤਿਹਾਸਕ ਮੰਦਰ ਸਿਰਫ ਅਪਰੈਲ ਦੇ ਅੰਤਿਮ ਤੋਂ ਸ਼ੁਰੂ ਹੋ ਕਿ ਨਵੰਬਰ ਮਤਲਵ ਕਾਰਤਿਕ ਪੁਰਨਮਾ ਤੱਕ ਹੀ ਦਰਸ਼ਨਾ ਲਈ ਖੁਲਦਾ ਹੈ। ਠੰਦ ਦੇ ਮੌਸ਼ਮ 'ਵ ਪੁਜਾਰੀ ਮੰਦਰ ਦੀਆਂ ਪਵਿਤਰ ਮੂਰਤੀਆਂ ਨੂੰ ਉਖੀਮੰਠ 'ਚ ਲਿਆ ਕੇ ਪੂਜਾ ਕਰਦੇ ਹਨ।
ਵਰਤਮਾਨ 326ਵੇਂ ਰਾਵਲ ਸ੍ਰੀ ਭੀਮਾਸੁੰਦਰਲਿੰਗ ਜੰਗਮ ਨੇ 16 ਤੇ 17 ਜੂਨ ਨੂੰ ਤ੍ਰਾਸਦੀ ਨੂੰ ਮਨੁੱਖ ਦੁਆਰਾ ਪ੍ਰਾਕਿਰਤੀ ਨਾਲ ਛੇੜ-ਛਾੜ ਦਾ ਪਰਿਣਾਮ ਕਿਹਾ ਹੈ ਜੋ ਕਾਫੀ ਹੱਦ ਤਕ ਸੱਚ ਸਾਬਤ ਹੁੰਦਾ ਹੈ। ਜਗਦ ਗੁਰੂ ਰਾਵਲ ਦੇ ਇਸ ਉਪਦੇਸ਼ ਨੂੰ ਮੰਨਦਿਆਂ ਹੋਇਆ ਪ੍ਰਕਿਰਤੀ ਨਾਲ ਛੇੜਛਾੜ ਨਾ ਕਰਨ ਦੀ ਸਹੁੰ ਚੁੱਕਣਾ ਹੀ ਇਸ ਕਹਿਰ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਗੜ੍ਹਵਾਲ ਜ਼ਿਲ੍ਹੇ ਵਿੱਚ ਇੱਕ ਪ੍ਰਸਿੱਧ ਤੀਰਥ-ਅਸਥਾਨ ਹੈ ਜੋ ਮਹਾਂਪੰਥ ਨਾਮੀ ਬਰਫ਼ੀਲੀ ਚੋਟੀ ਤੋਂ ਇੱਕ ਦਮ ਹੇਠਾਂ, ਸਮੁੰਦਰੀ ਤਲ ਤੋਂ ਲਗਭਗ 3,582 ਮੀ. ਦੀ ਉਚਾਈ ਤੇ ਸਥਿਤ ਹੈ। ਪਵਿੱਤਰਤਾ ਅਤੇ ਮਹਾਤਮ ਦੀ ਦ੍ਰਿਸ਼ਟੀ ਤੋਂ ਇਸ ਦਾ ਨਾਂ ਬਦਰੀ ਨਾਥ ਤੋਂ ਪਿੱਛੋਂ ਆਉਂਦਾ ਹੈ। ਦੰਦ-ਕਥਾ ਅਨੁਸਾਰ ਇਹ ਉਹ ਸਥਾਨ ਹੈ ਜਿਥੇ ਸਦਾਸ਼ਿਵ (ਸ਼ਿਵ ਦਾ ਇੱਕ ਰੂਪ) ਆਪਣੇ ਦੁਸ਼ਮਣ ਪਾਂਡਵਾਂ ਤੋਂ ਬਚਣ ਲਈ ਧਰਤੀ ਵਿੱਚ ਸਮਾ ਗਏ ਸਨ ਪਰ ਉਨ੍ਹਾਂ ਦੇ ਸਰੀਰ ਦਾ ਹੇਠਲਾ ਭਾਗ ਇਸ ਪਵਿੱਤਰ ਚਟਾਨ ਦੇ ਰੂਪ ਵਿੱਚ ਹੀ ਉਪਰ ਰਹਿ ਗਿਆ। ਮੰਦਰ ਦੇ ਨੇੜੇ ਹੀ ਭੈਰਵ ਝੰਪ ਨਾਮੀ ਇੱਕ ਸਥਾਨ ਹੈ ਜਿਥੋਂ ਪਹਿਲਾਂ ਸ਼ਰਧਾਲੂ ਛਾਲ ਮਾਰ ਕੇ ਆਤਮਹੱਤਿਆ ਕਰਦੇ ਸਨ। ਕਲਪੇਸ਼ਵਰ, ਭਾਂਦਰਮਹੇਸ਼ਵਰ, ਤੁੰਗਨਾਥ ਅਤੇ ਰੁਦਰਨਾਥ ਇਥੋਂ ਦੇ ਹੋਰ ਮੰਦਰ ਹਨ। ਸੰਮਿਲਿਤ ਰੂਪ ਵਿੱਚ ਇਹ ਸਾਰੇ ਮੰਦਰਾਂ ਨੂੰ ਪੰਚਕੇਦਾਰ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ "Kedarnath Temple". Kedarnath - The official website. 2006. Archived from the original on 2013-10-29. Retrieved 2013-09-09.
{{cite web}}
: Unknown parameter|dead-url=
ignored (|url-status=
suggested) (help)