ਕੇਪ ਬ੍ਰਿਟਨ ਟਾਪੂ
ਦਿੱਖ
ਇਹ ਟਾਪੂ ਕੈਨੇਡਾ ਦੇ ਨੋਵਾ ਸਕਾਸ਼ੀਆ ਪ੍ਰਾਂਤ ਦੇ ਉੱਤਰ-ਪੂਰਬ ਵੱਲ ਵਾਕਿਆ ਹੈ। ਕੈਨਸੋ ਜਲ-ਡਮਰੂ ਇਸ ਨੂੰ ਕੈਨੇਡਾ ਦੀ ਮੁੱਖ ਭੂਮੀ ਅਤੇ ਬਾਕੀ ਪ੍ਰਾਂਤ ਨਾਲੋਂ ਨਿਖੇੜਦਾ ਹੈ। ਇਸ ਟਾਪੂ ਦੇ ਉੱਤਰ ਵੱਲ ਸੇਂਟ ਲਾਰੈਂਸ ਖਾੜੀ ਤੇ ਕੈਬਟ ਸਟ੍ਰੇਟ, ਪੂਰਬ ਅਤੇ ਦੱਖਣ ਵੱਲ ਅੰਧ ਮਹਾਂਸਾਗਰ ਅਤੇ ਪੱਛਮ ਵੱਲ ਨਾਰਥੰਬਰਲੈਂਡ ਸਟ੍ਰੇਟ ਹਨ।
ਇਤਿਹਾਸਕ ਘਟਨਾਵਾਂ
[ਸੋਧੋ]ਸਭ ਤੋਂ ਪਹਿਲਾਂ, ਇਸ ਟਾਪੂ ਦੀ ਯਾਤਰਾ ਜਾਨ ਕੈਬਟ ਨੇ ਆਪਣੀ 1497-98 ਦੇ ਸਮੁੰਦਰੀ ਸਫ਼ਰ ਦੌਰਾਨ ਕੀਤੀ।
ਅਬਾਦੀ
[ਸੋਧੋ]ਆਬਾਦੀ ਪੂਰਬੀ ਤਟ ਤੇ ਸੰਘਣੀ ਹੈ। ਸੰਲ 1955 ਤੋਂ ਇਸ ਮੁੱਖ ਭੂਮੀ ਨਾਲ ਸੰਪਰਕ ਕਾਜ਼ਵੇ ਨਾਮੀ ਇੱਕ ਬੰਨ੍ਹ ਦੁਆਰਾ ਹੈ ਜਿਹੜਾ ਬੈਨਸੋ ਜਲ-ਡਮਰੂ ਦੇ ਉਪਰੋਂ ਦੀ ਜਾਂਦਾ ਹੈ।
ਖੇੇਤਰਫ਼ਲ
[ਸੋਧੋ]ਇਸ ਟਾਪੂ ਦੀ ਲੰਬਾਈ ਲਗਭਗ 175 ਕਿ. ਮੀ. ਅਤੇ ਚੌੜਾਈ 120 ਕਿ. ਮੀ. ਤੱਕ ਹੈ। ਇਸ ਦਾ ਕੁੱਲ ਰਕਬਾ ਲਗਭਗ 10,280 ਵਰਗ ਕਿ. ਮੀ. ਅਤੇ ਆਬਾਦੀ 1,70,088 (1981) ਹੈ।
ਉਦਯੋਗ ਅਤੇ ਵਪਾਰ
[ਸੋਧੋ]ਇਥੋਂ ਦੀਆਂ ਆਰਥਿਕ ਸਰਗਰਮੀਆਂ ਵਿੱਚ ਕੋਲੇ ਦੀਆਂ ਖਾਣਾਂ ਸਬੰਧੀ ਕੰਮ, ਲੱਕੜੀ ਦਾ ਕੰਮ ਅਤੇ ਮੱਛੀਆਂ ਫ਼ੜਨਾ ਸ਼ਾਮਲ ਹਨ।
ਹਵਾਲੇ
[ਸੋਧੋ]- ↑ PUNJABIPEDIA
- ↑ "PUNJABIAPPS". Archived from the original on 2021-06-21. Retrieved 2022-05-19.
{{cite web}}
: Unknown parameter|dead-url=
ignored (|url-status=
suggested) (help) - ↑ GURMUKHIFONTCONVERTER
- ↑ PUNJABIGYAN