ਕੇਲਬਰਨ ਕਿਲ੍ਹਾ
ਕੇਲਬਰਨ ਕਿਲਾ | |
---|---|
ਸਥਿਤੀ | Fairlie, North Ayrshire |
ਬਣਾਇਆ | 16ਵੀਂ ਸਦੀ (ਗੁੰਬਦ) 1722 (ਉੱਤਰ-ਪੱਛਮ ਰੇਂਜ) 1880 (ਉੱਤਰ-ਪੂਰਬ ਰੇਂਜ) |
ਲਈ ਬਣਾਇਆ | ਗਲਾਸਗੋ ਦਾ ਪਹਿਲਾ ਅਰਲ, ਡੇਵਿਡ ਬਾਯਲ (1722) ਗਲਾਸਗੋ ਦਾ ਛੇਵਾਂ ਅਰਲ, ਜਾਰਜ ਬਾਯਲ (1880) |
Invalid designation | |
ਅਹੁਦਾ | 14 ਅਪਰੈਲ 1971 |
ਹਵਾਲਾ ਨੰ. | 7294 |
ਮਾਪਦੰਡ | ਕਲਾਕ੍ਰਿਤੀ ਇਤਿਹਾਸਕ ਆਰਕੀਟੈਕਚਰਲ ਦ੍ਰਿਸ਼ਮੂਲਕ |
ਅਹੁਦਾ | 1987 |
ਕੇਲਬਰਨ ਕਿਲਾ ਫੇਰਲੀ, ਉੱਤਰੀ ਆਇਰਸ਼ਾਇਰ, ਸਕਾਟਲੈਂਡ ਦੇ ਨੇੜੇ ਇੱਕ ਵੱਡਾ ਭਵਨ ਹੈ। ਇਹ ਗਲਾਸਗੋ ਦੇ ਅਰਲ ਦੀ ਸੀਟ ਹੈ। ਗਲਾਸਗੋ ਤੋਂ 35 ਮੀਲ ਦੂਰ ਪੱਛਮ ਵਿੱਚ ਸਥਿਤ ਕੇਲਬਰਨ ਕਾਸਲ ਇਸ ਸਮੇਂ ਬਰਤਾਨੀਆ ਦਾ ਸਭ ਤੋਂ ਜਗਮਗਾਉਂਦਾ ਭਵਨ ਹੈ। 13ਵੀਂ ਸਦੀ ਦੇ ਇਸ ਇਤਿਹਾਸਕ ਕਿਲੇ ਨੂੰ 16ਵੀਂ ਸਦੀ ਵਿੱਚ ਨਵਿਆਇਆ ਗਿਆ ਸੀ। 1700 ਵਿੱਚ ਪਹਿਲੇ ਅਰਲ ਨੇ ਇਸ ਦਾ ਹੋਰ ਵਿਸਤਾਰ ਕੀਤਾ। 1977 ਵਿੱਚ, ਭਵਨ ਅਤੇ ਮੈਦਾਨ ਇੱਕ ਕੰਟਰੀ ਪਾਰਕ ਦੇ ਤੌਰ 'ਤੇ ਜਨਤਾ ਲਈ ਖੋਲ੍ਹਿਆ ਗਿਆ ਸੀ। ਇਹ ਸਕਾਟਲੈਂਡ ਦੇ ਸਭ ਤੋਂ ਪੁਰਾਣੇ ਕਿਲਿਆਂ ਵਿੱਚੋਂ ਇੱਕ ਹੈ ਅਤੇ ਇੱਕ ਹੀ ਪਰਵਾਰ ਇੱਥੇ ਲਗਾਤਾਰ ਰਹਿੰਦਾ ਆ ਰਿਹਾ ਹੈ। ਹੋਰ ਕੋਈ ਪਰਵਾਰ ਇੱਕ ਹੀ ਘਰ ਵਿੱਚ ਸ਼ਾਇਦ ਏਨਾ ਲੰਮਾ ਸਮਾਂ ਨਹੀਂ ਰਿਹਾ। ਇਹ ਭਵਨ ਏ ਸ਼੍ਰੇਣੀ ਸੂਚੀਦਰਜ ਭਵਨਾਂ ਵਿੱਚ ਸੁਰਖਿਅਤ ਹੈ,[1] ਜਦਕਿ ਮੈਦਾਨ ਸਕਾਟਲੈਂਡ ਦੇ ਬਾਗਾਂ ਅਤੇ ਡਿਜ਼ਾਇਨਡ ਲੈਂਡਸਕੇਪਾਂ ਦੀ ਸੂਚੀ ਵਿੱਚ ਸ਼ਾਮਲ ਹਨ।[2]
ਇਤਿਹਾਸ
[ਸੋਧੋ]12ਵੀਂ ਸਦੀ ਦੇ ਬਾਅਦ ਕੇਲਬਰਨ ਦੀ ਇਸ ਜ਼ਮੀਨ ਦਾ ਮਾਲਕ ਬਾਯਲ ਪਰਿਵਾਰ ਹੈ।[1] 16ਵੀਂ ਸਦੀ ਦੇ ਅਖੀਰ ਵਿੱਚ ਇੱਕ ਬੁਰਜ ਘਰ ਬਣਾਇਆ ਗਿਆ ਸੀ। ਇਸਨੇ ਪਹਿਲੇ ਭਵਨ ਦੀ ਥਾਂ ਮੱਲ ਲਈ, ਅਤੇ ਅਤੀਤ ਦੀ ਰਾਜਗੀਰੀ ਦੇ ਅੰਸ਼ ਇਸ ਦੇ ਪੂਰਬੀ ਹਿੱਸੇ ਵਿੱਚ ਸ਼ਾਮਿਲ ਹੋ ਸਕਦੇ ਹਨ।[1] 17ਵੀਂ ਸਦੀ ਵਿੱਚ, ਕੇਲਬਰਨ ਦੇ ਬਾਗ਼ ਬਗੀਚਿਆਂ ਦਾ ਜ਼ਿਕਰ ਮਿਲਦਾ ਹੈ।
ਗਰੈਫਿਟੀ ਪ੍ਰੋਜੈਕਟ
[ਸੋਧੋ]2007 ਵਿੱਚ ਮਾਹਿਰਾਂ ਨੇ ਕੇਲਬਰਨ ਕਿਲੇ ਦੇ ਮਾਲਕਾਂ ਨੂੰ ਦੱਸਿਆ ਕਿ ਇਸ ਦੀਆਂ ਪੱਥਰਾਂ ਦੀਆਂ ਕੰਧਾਂ ਨੂੰ ਹੋਰ ਨੁਕਸਾਨ ਨੂੰ ਬਚਾਣ ਲਈ ਇਸ ਦੇ ਕੰਕਰੀਟ ਦੀ ਤਹਿ ਨੂੰ ਤਬਦੀਲ ਕਰਨ ਦੀ ਲੋੜ ਸੀ। ਇਤਿਹਾਸਕ ਇਮਾਰਤਾਂ ਦੀ ਦੇਖਭਾਲ ਕਰਨ ਵਾਲੀ ਏਜੰਸੀ ਹਿਸਟਾਰਿਕ ਸਕਾਟਲੈਂਡ ਇਸ ਦੀ ਨਵਿਆਈ ਲਈ ਇਸ ਸ਼ਰਤ ਤੇ ਸਹਿਮਤ ਹੋ ਗਈ ਕਿ ਇਸ ਗਰੈਫਿਟੀ ਆਰਟ ਨੂੰ ਤਿੰਨ ਸਾਲ ਮਗਰੋਂ ਹਟਾ ਦਿੱਤਾ ਜਾਵੇਗਾ।
ਆਪਣੇ ਬੱਚਿਆਂ ਦੇ ਆਖੇ ਲੱਗ ਕੇ ਅਰਲ ਨੇ ਬਰਾਜ਼ੀਲ ਦੇ ਸਟਰੀਟ ਗਰੈਫਿਟੀ ਆਰਟਿਸਟਸ ਨੂੰ ਭਵਨ ਸਜਾਉਣ ਦਾ ਜਿੰਮਾ ਦਿੱਤਾ। ਇਸ ਕਿਲੇ ਦੀ ਇੱਕ ਦੀਵਾਰ ਉੱਤੇ ਗਰੈਫਿਟੀ ਬਣਾਉਣ ਲਈ ਸਪਰੇ ਪੇਂਟ ਦੀਆਂ 1500 ਬੋਤਲਾਂ ਦਾ ਇਸਤੇਮਾਲ ਹੋਇਆ।
ਇਸ ਪ੍ਰੋਜੈਕਟ ਨੂੰ ਬੀਬੀਸੀ ਨੇ ਆਪਣੇ ਪ੍ਰੋਗਰਾਮ ਦ ਕਲਚਰ ਸ਼ੋ ਵਿੱਚ ਦਿਖਾਇਆ। 2007 ਵਿੱਚ ਵੀ ਕੇਲਬਰਨ ਬਾਰੇ ਇੱਕ ਹੋਰ ਬੀਬੀਸੀ ਪ੍ਰੋਗਰਾਮ, ਕਰਾਈਸਿਸ ਆਈਟ ਦ ਕਾਸਲ ਵਿੱਚ ਇਸ ਦੀਆਂ ਵਿਤੀ ਸਮੱਸਿਆਵਾਂ ਦਾ ਬਿਰਤਾਂਤ ਦਿੱਤਾ ਗਿਆ ਸੀ।[3]
ਸਤੰਬਰ 2010 ਨੂੰ ਰਿਪੋਰਟ ਆਈ ਕਿ ਹਿਸਟਾਰਿਕ ਸਕਾਟਲੈਂਡ ਗਰੈਫਿਟੀ ਆਰਟ ਹਟਾਉਣ ਲਈ ਦਬਾਓ ਪਾ ਰਹੀ ਸੀ।[4] ਭਾਵੇਂ ਮਗਰੋਂ ਦੋਨਾਂ ਧਿਰਾਂ ਨੇ ਇਸ ਰਿਪੋਰਟ ਦਾ ਖੰਡਨ ਕੀਤਾ।[5] ਲੇਕਿਨ ਇਸ ਗਰੈਫਿਟੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਇਸ ਕਦਰ ਆਪਣੀ ਵੱਲ ਖਿੱਚਿਆ ਕਿ ਅਰਲ ਨੂੰ ਅਗਸਤ 2011 ਵਿੱਚ ਹਿਸਟਾਰਿਕ ਸਕਾਟਲੈਂਡ ਕੋਲ ਇਸ ਗਰੈਫਿਟੀ ਨੂੰ ਸਦਾ ਲਈ ਬਣੀ ਰਹਿਣ ਦੀ ਅਪੀਲ ਕਰਨੀ ਪਈ।[6]
ਹੁਣ ਯੋਜਨਾ ਹੈ ਕਿ ਗਰੈਫਿਟੀ ਅਤੇ ਇਸ ਦੇ ਹੇਠਾਂ ਦੇ ਸੀਮੈਂਟ ਨੂੰ 2015 ਦੀਆਂ ਗਰਮੀਆਂ ਵਿੱਚ ਹਟਾਇਆ ਜਾਵੇਗਾ।
ਕਿਲੇ ਦੇ ਮਾਲਿਕਾਂ ਦਾ ਕਹਿਣਾ ਹੈ ਕਿ ਉਹ ਇਸ ਕਿਲੇ ਉੱਤੇ ਗਰੈਫਿਟੀ ਨੂੰ ਟੱਕਰ ਦੀ ਕਲਾ ਬਣਾਉਣ ਲਈ ਉਹ ਇੱਕ ਮੁਕਾਬਲੇ ਰੱਖਣਗੇ ਅਤੇ ਇਸ ਵਾਰ ਕਿਲੇ ਦੀਆਂ ਦੀਵਾਰਾਂ ਨੂੰ ਇਸ ਤਰ੍ਹਾਂ ਸਜਾਇਆ ਜਾਵੇਗਾ ਜੋ ਇਨ੍ਹਾਂ ਨੂੰ ਨੁਕ਼ਸਾਨ ਨਾ ਪਹੁੰਚਾ ਸਕੇ।
ਕਿਲੇ ਦਾ ਬਾਹਰੀ ਹਿੱਸਾ ਜਿਸ ਵਿੱਚ ਐਨੀਮਲ ਪਾਰਕ ਵੀ ਹੈ, ਲੋਕਾਂ ਲਈ ਸਾਲ ਭਰ ਖੁੱਲ੍ਹਾ ਰਹਿੰਦਾ ਹੈ।[7]
ਹਵਾਲੇ
[ਸੋਧੋ]- ↑ 1.0 1.1 1.2 "Kelburn Castle: Listed Building Report". Historic Scotland.[permanent dead link]
- ↑ "Kelburn Castle". An।nventory of Gardens and Designed Landscapes in Scotland. Historic Scotland.[permanent dead link]
- ↑ "Crisis at the Castle". BBC.
- ↑ "Clean up your castle, owners told". Evening Times. 6 September 2010.
- ↑ "Letter: Castle's graffiti can stay for now". The Scotsman. 26 September 2010.
- ↑ BBC News, 28 August 2011, Earl of Glasgow asks to keep graffiti mural
- ↑ http://www.bbc.co.uk/hindi/international/2014/12/141209_vert_tra_crazy_castle_du