ਸਮੱਗਰੀ 'ਤੇ ਜਾਓ

ਕੇਹਰ ਸਿੰਘ ਮਾਹਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਬਾ ਕੇਹਰ ਸਿੰਘ ਮਾਹਲਾ ਜੀ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਵੱਡਾ ਮਾਹਲਾ ਵਿੱਖੇ ਹੋਇਆ। ਇਹ ਪਿੰਡ ਮੁਦਕੀ-ਬਾਘਾਪੁਰਾਣਾ ਸੜਕ ਤੋਂ ਥੋੜਾ ਹਟਵਾਂ ਹੈ। ਉਹ ਬਾਬਾ ਮਾਹਲਾ ਦੇ ਨਾਮ ਨਾਲ ਮਸ਼ਹੂਰ ਹੋਏ। ਮਸ਼ਹੂਰ ਇਨਕਲਾਬੀ ਤੇਜਾ ਸਿੰਘ ਸੁਤੰਤਰ 1929 ਵਿੱਚ ਕਨੇਡਾ ਤੋਂ ਅਮਰੀਕਾ ਪੁੱਜੇ ਤਾਂ ਜੋ ਗਦਰ ਪਾਰਟੀ ਨੂੰ ਨਵੇਂ ਸਿਰੇ ਤੋਂ ਜਥੇਬੰਦ ਕੀਤਾ ਜਾ ਸਕੇ। ਉਸ ਸਮੇਂ ਉਹ ਅਰਜਨਟਾਈਨਾ ਤੇ ਹੋਰ ਲਾਤਿਨ ਅਮਰੀਕੀ ਦੇਸ਼ਾ ਵਿੱਚ ਵੀ ਗਏ। ਉਹਨਾਂ ਦੀ ਦੇਸ਼ਭਗਤੀ ਤੋਂ ਪ੍ਰਭਾਵਿਤ ਹੋ ਕੇ ਮਾਹਲਾ ਜੀ ਨੇ ਵੀ ਦੇਸ਼ ਦੀ ਆਜ਼ਾਦੀ ਲਈ ਜੂਝਣ ਦਾ ਮਨ ਬਣਾ ਲਿਆ।

ਹਵਾਲੇ

[ਸੋਧੋ]