ਸਮੱਗਰੀ 'ਤੇ ਜਾਓ

ਕੇ ਟੂ

ਗੁਣਕ: 35°52′57″N 76°30′48″E / 35.88250°N 76.51333°E / 35.88250; 76.51333
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੇ2 ਤੋਂ ਮੋੜਿਆ ਗਿਆ)
ਕੇ2
ਕੇ2, s2006 ਦੀ ਗਰਮੀ
ਉਚਾਈ8,611 m (28,251 ft)
ਦੂਜਾ ਦਰਜਾ
ਬਹੁਤਾਤ4,017 m (13,179 ft)
ਬਾਈਵਾਂ ਦਰਜਾ
ਸੂਚੀਬੱਧਤਾਅੱਠ-ਹਜ਼ਾਰੀ
ਕੰਟਰੀ ਹਾਈ ਪੁਆਇੰਟ
ਸੱਤ ਦੂਜੀਆਂ ਚੋਟੀਆਂ
ਅਲਟਰਾ
ਸਥਿਤੀ
ਬਾਲਤਿਸਤਾਨ, ਗਿਲਗਿਤ–ਬਾਲਤਿਸਤਾਨ, ਪਾਕਿਸਤਾਨ
ਤਸ਼ਕੁਰਗਨ, ਸ਼ਿਨਜਿਆਂਗ, ਚੀਨ
ਲੜੀਕਾਰਾਕੋਰਮ
ਗੁਣਕ35°52′57″N 76°30′48″E / 35.88250°N 76.51333°E / 35.88250; 76.51333[1]
ਚੜ੍ਹਾਈ
ਪਹਿਲੀ ਚੜ੍ਹਾਈ31 ਜੁਲਾਈ 1954
ਅਸ਼ੀਲ ਕੋਂਪਾਞੀਓਨੀ
ਲੀਨੋ ਲਾਸਦੈਲੀ
ਸਭ ਤੋਂ ਸੌਖਾ ਰਾਹਆਬਰੂਤਸੀ ਸਪੱਰ

ਕੇ2 (ਜਿਹਨੂੰ ਛੋਗੋਰੀ/ਕ਼ੋਗੀਰ, ਕੇਟੂ/ਕੇਚੂ, ਅਤੇ ਗਾਡਵਿਨ-ਔਸਟਨ ਪਹਾੜਾ ਵੀ ਆਖਿਆ ਜਾਂਦਾ ਹੈ) ਮਾਊਂਟ ਐਵਰੈਸਟ ਮਗਰੋਂ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ, ਜਿਸਦੀ ਉਚਾਈ 8611 ਮੀਟਰ ਅਥਵਾ 28251 ਫੁੱਟ ਹੈ। ਇਹ ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਖੇਤਰ ਵਿੱਚ ਬਾਲਤਿਸਤਾਨ ਅਤੇ ਸ਼ਿਨਜਿਆਂਗ, ਚੀਨ ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ[2] ਵਿਚਕਾਰ ਸਥਿਤ ਹੈ।[3] ਇਹ ਚੋਟੀ ਚਡ਼੍ਹਾਈ ਦੇ ਮਾਮਲੇ ਵਿੱਚ ਮਾਊਂਟ ਐਵਰੈਸਟ ਤੋਂ ਵੀ ਔਖੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਸਤੇ ਚਡ਼੍ਹਾਈ ਦੌਰਾਨ ਮਰਨ ਵਾਲਿਆਂ ਦੀ ਦਰ ਐਵਰੈਸਟ ਤੋਂ ਕਿਤੇ ਜਿਆਦਾ ਹੈ। ਇਸ ਚੋਟੀ ਨੂੰ ਹਾਲੇ ਤੱਕ ਕੇਵਲ 302 ਲੋਕਾਂ ਨੇ ਹੀ ਸਰ ਕੀਤਾ ਹੈ 'ਤੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।
1856 ਵਿੱਚ ਥੌਮਸ ਮਿੰਟਗੁਮਰੀ ਦੀ ਬਰਤਾਨਵੀ ਟੀਮ ਵੱਲੋਂ ਕੀਤੇ ਸਰਵੇ ਰਾਹੀਂ 'ਕੇ-2' ਵਜੋਂ ਪਛਾਣੀ ਗਈ ਇਸ ਚੋਟੀ 'ਤੇ ਚਡ਼੍ਹਨ ਦੇ ਯਤਨ ਤਾਂ ਭਾਵੇਂ ਪਹਾਡ਼ ਪ੍ਰੇਮੀਆਂ ਵੱਲੋਂ 1892 ਤੋਂ ਹੀ ਸ਼ੁਰੂ ਹੋ ਗਏ ਸਨ, ਪਰ ਇਸ ਚੋਟੀ ਨੂੰ ਸਰ ਕਰਨ ਦਾ ਸਿਹਰਾ 31 ਜੁਲਾਈ 1954 ਨੂੰ ਅਰਦਿਤੋ ਦੇਸੀਓ ਦੀ ਅਗੁਵਾਈ ਵਾਲੀ ਇਟਲੀ ਦੀ ਟੀਮ ਦੇ ਸਿਰ ਬੱਜ੍ਹਿਆ। ਇਸ ਟੀਮ ਵਿੱਚ ਲੀਨੋ ਲੇਸਡੇਲੀ, ਐਚਿਲੇ ਕੋਮਪਾਗਨਾਨੀ ਤੋਂ ਇਲਾਵਾ ਪਾਕਿਸਤਾਨੀ ਫੌਜ ਦੇ ਕਰਨਲ ਮੁਹੰਮਦ ਅਤਾਉਲਾਹ ਵੀ ਸ਼ਾਮਲ ਸਨ ਜਿਹਨਾਂ ਨੇ 1953 'ਚ ਚਾਰਲਸ ਹਾਊਸਟਨ ਦੀ ਅਮਰੀਕੀ ਟੀਮ ਨਾਲ ਵੀ ਇਹ ਚੋਟੀ ਸਰ ਕਰਨ ਦਾ ਅਸਫ਼ਲ ਯਤਨ ਕੀਤਾ ਸੀ। 23 ਜੂਨ 1986 ਨੂੰ ਪੋਲ ਵਾਂਡਾ ਰੂਕੀਵਿਕਜ ਇਸ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਬਣੀ ਜਦਕਿ 2004 'ਚ 65 ਸਾਲ ਦੇ ਸਪੇਨੀ ਬਜ਼ੁਰਗ ਕਾਰਲੋਸ ਸੋਰੀਆ ਫੌਂਟਨ ਨੇ ਸਭ ਤੋਂ ਵੱਡੀ ਉਮਰ 'ਚ ਇਸ ਚੋਟੀ ਨੂੰ ਸਰ ਕਰਨ ਦਾ ਮਾਣ ਹਾਸਿਲ ਕੀਤਾ।
1986 ਵਿੱਚ ਜਾਰਜ ਵਾਲਰਸਟੀਨ ਦੀ ਟੀਮ ਨੇ ਗਲਤ ਢੰਗ ਨਾਲ ਮਿਣਤੀ ਕਰਕੇ ਇਸ ਚੋਟੀ ਨੂੰ ਐਵਰੈਸਟ ਤੋਂ ਵੀ ਵੱਧ ਉੱਚੀ ਹੋਣ ਦਾ ਦਾਅਵਾ ਕਰ ਦਿੱਤਾ ਸੀ ਪਰ ਇਸ ਦਾਅਵੇ ਦੀ ਸੱਚਾਈ ਜਾਣਨ ਲਈ 1987 ਵਿੱਚ ਮੁਡ਼ ਆਧੁਨਿਕ ਯੰਤਰਾਂ ਨਾਲ ਕੀਤੀ ਸਹੀ ਮਿਣਤੀ ਰਾਹੀਂ ਉਹਨਾਂ ਦੇ ਦਾਅਵੇ ਨੂੰ ਖਾਰਜ ਕਰਕੇ ਇਸਦੀ ਸਹੀ ਉਚਾਈ ਦਾ ਐਲਾਨ ਕੀਤਾ ਗਿਆ।

ਹਵਾਲੇ

[ਸੋਧੋ]
  1. "Northern Pakistan Places, Photos, 750+ Placemarks! – Google Earth Community". Archived from the original on 2012-02-04. Retrieved 2013-07-01. {{cite web}}: Unknown parameter |dead-url= ignored (|url-status= suggested) (help)
  2. "Text of border agreement between China and Pakistan" (PDF). Archived from the original (PDF) on 2012-02-11. Retrieved 2013-07-01. {{cite web}}: Unknown parameter |dead-url= ignored (|url-status= suggested) (help)
  3. "K2". Britannica.com. Retrieved 2010-01-23.