ਕੇ ਟੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇ2
K2 2006b.jpg
ਕੇ2, s2006 ਦੀ ਗਰਮੀ
ਉਚਾਈ 8,611 m (28,251 ft)
ਦੂਜਾ ਦਰਜਾ
ਬਹੁਤਾਤ 4,017 m (13,179 ft)
ਬਾਈਵਾਂ ਦਰਜਾ
ਸੂਚੀਬੱਧਤਾ ਅੱਠ-ਹਜ਼ਾਰੀ
ਕੰਟਰੀ ਹਾਈ ਪੁਆਇੰਟ
ਸੱਤ ਦੂਜੀਆਂ ਚੋਟੀਆਂ
ਅਲਟਰਾ
ਸਥਿਤੀ
Topografic map of Tibetan Plateau.png
ਬਾਲਤਿਸਤਾਨ, ਗਿਲਗਿਤ–ਬਾਲਤਿਸਤਾਨ, ਪਾਕਿਸਤਾਨ
ਤਸ਼ਕੁਰਗਨ, ਸ਼ਿਨਜਿਆਂਗ, ਚੀਨ
ਲੜੀ ਕਾਰਾਕੋਰਮ
ਗੁਣਕ 35°52′57″N 76°30′48″E / 35.88250°N 76.51333°E / 35.88250; 76.51333ਗੁਣਕ: 35°52′57″N 76°30′48″E / 35.88250°N 76.51333°E / 35.88250; 76.51333[1]
ਚੜ੍ਹਾਈ
ਪਹਿਲੀ ਚੜ੍ਹਾਈ 31 ਜੁਲਾਈ 1954
ਅਸ਼ੀਲ ਕੋਂਪਾਞੀਓਨੀ
ਲੀਨੋ ਲਾਸਦੈਲੀ
ਸਭ ਤੋਂ ਸੌਖਾ ਰਾਹ ਆਬਰੂਤਸੀ ਸਪੱਰ

ਕੇ2 (ਜਿਹਨੂੰ ਛੋਗੋਰੀ/ਕ਼ੋਗੀਰ, ਕੇਟੂ/ਕੇਚੂ, ਅਤੇ ਗਾਡਵਿਨ-ਔਸਟਨ ਪਹਾੜਾ ਵੀ ਆਖਿਆ ਜਾਂਦਾ ਹੈ) ਮਾਊਂਟ ਐਵਰੈਸਟ ਮਗਰੋਂ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ, ਜਿਸਦੀ ਉਚਾਈ 8611 ਮੀਟਰ ਅਥਵਾ 28251 ਫੁੱਟ ਹੈ। ਇਹ ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਖੇਤਰ ਵਿੱਚ ਬਾਲਤਿਸਤਾਨ ਅਤੇ ਸ਼ਿਨਜਿਆਂਗ, ਚੀਨ ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ[2] ਵਿਚਕਾਰ ਸਥਿੱਤ ਹੈ।[3] ਇਹ ਚੋਟੀ ਚਡ਼੍ਹਾਈ ਦੇ ਮਾਮਲੇ ਵਿੱਚ ਮਾਊਂਟ ਐਵਰੈਸਟ ਤੋਂ ਵੀ ਔਖੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਸਤੇ ਚਡ਼੍ਹਾਈ ਦੌਰਾਨ ਮਰਨ ਵਾਲਿਆਂ ਦੀ ਦਰ ਐਵਰੈਸਟ ਤੋਂ ਕਿਤੇ ਜਿਆਦਾ ਹੈ। ਇਸ ਚੋਟੀ ਨੂੰ ਹਾਲੇ ਤੱਕ ਕੇਵਲ 302 ਲੋਕਾਂ ਨੇ ਹੀ ਸਰ ਕੀਤਾ ਹੈ 'ਤੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।
1856 ਵਿੱਚ ਥੌਮਸ ਮਿੰਟਗੁਮਰੀ ਦੀ ਬਰਤਾਨਵੀ ਟੀਮ ਵੱਲੋਂ ਕੀਤੇ ਸਰਵੇ ਰਾਂਹੀ 'ਕੇ-2' ਵਜੋਂ ਪਛਾਣੀ ਗਈ ਇਸ ਚੋਟੀ 'ਤੇ ਚਡ਼੍ਹਨ ਦੇ ਯਤਨ ਤਾਂ ਭਾਵੇਂ ਪਹਾਡ਼ ਪ੍ਰੇਮੀਆਂ ਵੱਲੋਂ 1892 ਤੋਂ ਹੀ ਸ਼ੁਰੂ ਹੋ ਗਏ ਸਨ, ਪਰ ਇਸ ਚੋਟੀ ਨੂੰ ਸਰ ਕਰਨ ਦਾ ਸਿਹਰਾ 31 ਜੁਲਾਈ 1954 ਨੂੰ ਅਰਦਿਤੋ ਦੇਸੀਓ ਦੀ ਅਗੁਵਾਈ ਵਾਲੀ ਇਟਲੀ ਦੀ ਟੀਮ ਦੇ ਸਿਰ ਬੱਜ੍ਹਿਆ। ਇਸ ਟੀਮ ਵਿੱਚ ਲੀਨੋ ਲੇਸਡੇਲੀ, ਐਚਿਲੇ ਕੋਮਪਾਗਨਾਨੀ ਤੋਂ ਇਲਾਵਾ ਪਾਕਿਸਤਾਨੀ ਫੌਜ ਦੇ ਕਰਨਲ ਮੁਹੰਮਦ ਅਤਾਉਲਾਹ ਵੀ ਸ਼ਾਮਲ ਸਨ ਜਿਹਨਾਂ ਨੇ 1953 'ਚ ਚਾਰਲਸ ਹਾਊਸਟਨ ਦੀ ਅਮਰੀਕੀ ਟੀਮ ਨਾਲ ਵੀ ਇਹ ਚੋਟੀ ਸਰ ਕਰਨ ਦਾ ਅਸਫ਼ਲ ਯਤਨ ਕੀਤਾ ਸੀ। 23 ਜੂਨ 1986 ਨੂੰ ਪੋਲ ਵਾਂਡਾ ਰੂਕੀਵਿਕਜ ਇਸ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਬਣੀ ਜਦਕਿ 2004 'ਚ 65 ਸਾਲ ਦੇ ਸਪੇਨੀ ਬਜ਼ੁਰਗ ਕਾਰਲੋਸ ਸੋਰੀਆ ਫੌਂਟਨ ਨੇ ਸਭ ਤੋਂ ਵੱਡੀ ਉਮਰ 'ਚ ਇਸ ਚੋਟੀ ਨੂੰ ਸਰ ਕਰਨ ਦਾ ਮਾਣ ਹਾਸਿਲ ਕੀਤਾ।
1986 ਵਿੱਚ ਜਾਰਜ ਵਾਲਰਸਟੀਨ ਦੀ ਟੀਮ ਨੇ ਗਲਤ ਢੰਗ ਨਾਲ ਮਿਣਤੀ ਕਰਕੇ ਇਸ ਚੋਟੀ ਨੂੰ ਐਵਰੈਸਟ ਤੋਂ ਵੀ ਵੱਧ ਉੱਚੀ ਹੋਣ ਦਾ ਦਾਅਵਾ ਕਰ ਦਿੱਤਾ ਸੀ ਪਰ ਇਸ ਦਾਅਵੇ ਦੀ ਸੱਚਾਈ ਜਾਣਨ ਲਈ 1987 ਵਿੱਚ ਮੁਡ਼ ਆਧੁਨਿਕ ਯੰਤਰਾਂ ਨਾਲ ਕੀਤੀ ਸਹੀ ਮਿਣਤੀ ਰਾਂਹੀ ਉਹਨਾਂ ਦੇ ਦਾਅਵੇ ਨੂੰ ਖਾਰਜ ਕਰਕੇ ਇਸਦੀ ਸਹੀ ਉਚਾਈ ਦਾ ਐਲਾਨ ਕੀਤਾ ਗਿਆ।

ਹਵਾਲੇ[ਸੋਧੋ]