ਕੇ ਕਲਿਆਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੇ ਕਲਿਆਣ (ਕੰਨੜ: ಕೆ. ಕಲ್ಯಾಣ್ ) (ਜਨਮ 1 ਜਨਵਰੀ 1975) ਇੱਕ ਭਾਰਤੀ ਗੀਤਕਾਰ ਅਤੇ ਸੰਗੀਤਕਾਰ ਹੈ ਜੋ ਕੰਨੜ ਸਿਨੇਮਾ ਵਿੱਚ ਪਿਛਲੇ 20 ਸਾਲ ਤੋਂ ਕੰਮ ਕਰ ਰਿਹਾ ਹੈ। ਉਸ ਨੇ ਕਈ ਵੱਕਾਰੀ ਪੁਰਸਕਾਰ ਜਿੱਤੇ ਹਨ ਅਤੇ ਉਸ ਦੇ ਫੁਟ ਟੈਪਿੰਗ ਸੰਗੀਤ ਅਤੇ ਇਸ਼ਕ ਦੇ ਥੀਮ ਤੇ ਪ੍ਰੇਰਨਾਦਾਇਕ ਗੀਤਾਂ ਲਈ "ਪ੍ਰੇਮ ਕਵੀ" ਦੇ ਤੌਰ ਤੇ ਪ੍ਰਸਿੱਧ ਹੈ।[1] ਉਸ ਨੂਁ ਕੰਨੜ ਸਿਨੇਮਾ ਦੇ ਮੋਹਰੀ ਸੰਗੀਤਕਾਰਾਂ ਅਤੇ ਗੀਤਕਾਰਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ।

ਕਰੀਅਰ[ਸੋਧੋ]

 ਕੇ ਕਲਿਆਣ ਕੰਨੜ ਫਿਲਮਾਂ ਦੇ ਇੱਕ ਸੰਗੀਤ ਡਾਇਰੈਕਟਰ ਕਮ ਗੀਤਕਾਰ ਦੇ ਤੌਰ ਤੇ 16 ਸਾਲ ਦੀ ਉਮਰ ਵਿੱਚ ਫਿਲਮ ਉਦਯੋਗ ਵਿੱਚ ਦਾਖਲ ਹੋ ਗਿਆ ਸੀ। ਉਸ ਨੇ ਵਿਦ ਸ੍ਰੀ ਚੰਨਾਕ੍ਰਿਸ਼ਨਪਾ ਦੀ ਅਗਵਾਈ ਹੇਠ ਕਰਨਾਟਿਕ ਸ਼ਾਸਤਰੀ ਸੰਗੀਤ ਸਿੱਖਿਆ। ਆਪਣੇ ਸ਼ੁਰੂ ਦੇ ਦਿਨਾਂ ਵਿੱਚ ਉਸ ਨੇ ਮਹਾਨ ਸੰਗੀਤ ਡਾਇਰੈਕਟਰ ਸ੍ਰੀ ਹਮਸਾਲੇਖਾ ਦੇ ਇੱਕ ਸਹਾਇਕ ਦੇ ਤੌਰ ਤੇ ਕੰਮ ਕੀਤਾ।

ਹਵਾਲੇ[ਸੋਧੋ]