ਕੈਟੇਨੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੈਟੇਨੇਸ਼ਨ ਤੋਂ ਭਾਵ ਹੈ ਕਿਸੇ ਵੀ ਰਸਾਇਣਕ ਤੱਤ ਦੇ ਐਟਮਾਂ ਦਾ ਆਪਸ ਵਿੱਚ ਜੁੜ ਕੇ ਲੰਬੀਆਂ ਚੇਨਾਂ ਬਣਾਉਣਾ। ਕੈਟੇਨੇਸ਼ਨ ਜਿਆਦਾਤਾਰ ਕਾਰਬਨ ਵਿੱਚ ਹੁੰਦੀ ਹੈ, ਜੋ ਕੀ ਆਪਨੇ ਐਟਮਾਂ ਨਾਲ ਜਾ ਫਿਰ ਹੋਰ ਰਸਾਇਣਕ ਤੱਤ ਦੇ ਐਟਮਾਂ ਨਾਲ ਸਹਿਯੋਜਕੀ ਜੋੜ ਬਣਾ ਕੇ ਲੰਬੀਆਂ-ਲੰਬੀਆਂ ਚੇਨਾਂ ਅਤੇ ਢਾਂਚੇ ਬਣਾਉਂਦਾ ਹੈ। ਇਹ ਕਾਰਨ ਹੈ ਕੀ ਕੁਦਰਤ ਵਿੱਚ ਕਾਰਬਨ ਦੇ ਬਹੁਤ ਸਾਰੇ ਜੈਵਿਕ ਕੰਪਾਉਂਡ ਪਾਏ ਜਾਂਦੇ ਹਨ। ਕਾਰਬਨ ਨੂੰ ਉਸਦੀਆਂ ਕੈਟੇਨੇਸ਼ਨ ਦੀਆਂ ਵਿਸ਼ੇਸਤਾਵਾਂ ਦੇ ਕਾਰਨ ਜਾਣਿਆ ਜਾਂਦਾ ਹੈ। ਜੈਵਿਕ ਰਸਾਇਣ ਵਿਗਿਆਨ ਵਿੱਚ ਜਿਆਦਾਤਾਰ ਕਾਰਬਨ ਦੇ ਢਾਂਚਿਆਂ ਨੂੰ ਹੀ ਪੜਿਆ ਜਾਂਦਾ ਹੈ। ਪਰ ਕਾਰਬਨ ਹੀ ਅਜਿਹਾ ਰਸਾਇਣਕ ਤੱਤ ਨਹੀਂ ਹੈ ਜਿਸਦੇ ਵਿੱਚ ਇਹ ਝਮਤਾ ਹੈ ਬਲਕਿ ਹੋਰ ਕਈ ਰਸਾਇਣਕ ਤੱਤ ਵੀ ਇਸ ਵਿਸੇਸ਼ਤਾ ਨੂੰ ਦਿਖਾਉਂਦੇ ਹਨ ਜਿਸ ਵਿੱਚ ਸਲਫਰ, ਬੋਰੋਨ ਅਤੇ ਸਿਲਿਕਾਨ ਸ਼ਾਮਿਲ ਹਨ। ਫਾਸਪਰਸ ਦੀਆਂ ਵੀ ਚੇਨਾਂ ਹੁੰਦੀਆਂ ਹਨ ਪਰ ਇਹ ਥੋੜੀਆਂ ਨਾਜ਼ੁਕ ਹੁੰਦੀਆਂ ਹਨ। ਸਲਫਰ ਦੀ ਵੱਡੀ ਰਸਾਇਣ ਪੜ੍ਹਾਈ ਉਸਦੀ ਅਜਿਹੀ ਵਿਸੇਸ਼ਤਾ ਦੇ ਕਾਰਨ ਹੈ। ਆਮ ਤੌਰ ਉੱਤੇ ਸਲਫਰ S8 ਅਣੂਆਂ ਵਿੱਚ ਹੀ ਪਾਇਆ ਜਾਂਦਾ ਹੈ।

ਹਵਾਲੇ[ਸੋਧੋ]