ਸਮੱਗਰੀ 'ਤੇ ਜਾਓ

ਕੈਥਰੀਨ ਪੈਲੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੱਖਣ ਵਾਲੇ ਪਾਸੇ, ਬਾਗ ਤੋਂ ਵੇਖੋ

ਕੈਥਰੀਨ ਪੈਲੇਸ (ਰੂਸੀ: Екатерининский дворец, Yekaterininskiy dvorets) ਇੱਕ ਰੋਕੋਕੋ ਪੈਲੇਸ ਹੈ ਜੋ ਕਿ ਜ਼ਾਰਸਕੋਏ ਸੇਲੋ (ਪੁਸ਼ਕਿਨ),  ਸੈਂਟ ਪੀਟਰਸਬਰਗ, ਰੂਸ ਦੇ ਦੱਖਣ ਵਿੱਚ 30 ਕਿ.ਮੀ. ਦੂਰ ਸਥਿਤ ਹੈ। ਇਹ ਰਸ਼ੀਅਨ ਜ਼ਾਰਾਂ ਦੀ ਗਰਮੀਆਂ ਦੀ ਰਿਹਾਇਸ਼ ਸੀ। ਇਹ ਰੂਸ ਦੀ ਇੱਕ ਸੱਭਿਆਚਾਰਕ ਵਿਰਾਸਤੀ ਇਮਾਰਤ ਹੈ।[1]

ਇਤਿਹਾਸ

[ਸੋਧੋ]
ਸੰਨ 1773 ਤਕ ਸਾਰੇ ਪੱਕੇ ਵੇਰਵੇ ਸੋਨੇ ਨਾਲ ਚਮਕਦੇ ਰਹੇ, ਜਦੋਂ ਕੈਥਰੀਨ II ਵਲੋਂ ਜੈਤੂਨ ਦੇ ਡਰੈਬ ਪੇਂਟ ਨਾਲ  ਕਰਵਾਈ ਗਿਲਡਿੰਗ ਨੇ ਇਸਦੀ ਦੀ ਜਗ੍ਹਾ ਲੈ ਲਈ।
ਹੇਰਮਿਟੇਜ ਪਵੇਲੀਅਨ ਤੋਂ ਦੱਖਣ ਵਾਲੇ ਪਾਸੇ ਦਾ ਦ੍ਰਿਸ਼

ਇਸ ਨਿਵਾਸ ਦਾ ਮੁਢ 1717 ਵਿੱਚ ਬਝਿਆ ਸੀ, ਜਦੋਂ ਰੂਸ ਦੀ ਕੈਥਰੀਨ ਪਹਿਲੀ ਨੇ ਜਰਮਨ ਆਰਕੀਟੈਕਟ ਜੋਹਾਨ-ਫ੍ਰੀਡਰਿਕ ਬ੍ਰੌਨਸਟੀਨ ਨੂੰ ਆਪਣੀ ਖੁਸ਼ੀ ਲਈ ਗਰਮੀਆਂ ਦੇ ਮਹਿਲ ਦਾ ਨਿਰਮਾਣ ਕਰਨ ਲਈ ਕੰਮ ਤੇ ਰੱਖਿਆ ਸੀ। 1743 ਵਿਚ, ਮਹਾਰਾਣੀ ਐਲਿਜ਼ਾਬੈਥ ਨੇ ਕੈਥਰੀਨ ਪੈਲੇਸ ਦਾ ਵਿਸਥਾਰ ਕਰਨ ਲਈ ਮਿਖਾਇਲ ਜ਼ੇਮਤਸੋਵ ਅਤੇ ਆਂਦਰੇਈ ਕਵਾਸੋਵ ਨੂੰ ਨਿਯੁਕਤ ਕੀਤਾ। ਪਰ ਮਹਾਰਾਣੀ ਐਲਿਜ਼ਾਬੈਥ, ਨੂੰ ਆਪਣੀ ਮਾਂ ਦੀ ਰਿਹਾਇਸ਼ ਪੁਰਾਣੀ ਅਤੇ ਵੇਲਾ ਵਿਹਾ ਚੁੱਕੀ ਲੱਗੀ ਅਤੇ ਮਈ 1752 ਵਿੱਚ ਉਸ ਨੇ ਆਪਣੇ ਦਰਬਾਰ ਦੇ ਆਰਕੀਟੈਕਟ ਬਾਰਟੋਲੋਮੀਓ ਰਾਸਟਰੇਲੀ ਨੂੰ ਪੁਰਾਣੇ ਢਾਂਚੇ ਨੂੰ iਢਾਹ ਦੇਣ ਅਤੇ ਇਸ ਨੂੰ ਇੱਕ ਸ਼ਾਨਦਾਰ ਰੋਕੋਕੋ ਸਟਾਈਲ ਦੀ ਇਮਾਰਤ ਵਿੱਚ ਬਦਲਣ ਲਈ ਕਿਹਾ। ਉਸਾਰੀ ਦਾ ਕੰਮ ਚਾਰ ਸਾਲਾਂ ਤੱਕ ਚੱਲਿਆ, ਅਤੇ 30 ਜੁਲਾਈ 1756 ਨੂੰ ਆਰਕੀਟੈਕਟ ਨੇ 325 ਮੀਟਰ ਲੰਬੇ ਪੈਲੇਸ ਨੂੰ ਮਹਾਰਾਣੀ, ਉਸਦੇ ਦਰਬਾਨਾਂ ਅਤੇ ਵਿਦੇਸ਼ੀ ਰਾਜਦੂਤਾਂ ਨੂੰ ਭੇਟ ਕੀਤਾ।

100 ਕਿਲੋਗ੍ਰਾਮ ਤੋਂ ਵੱਧ ਸੋਨਾ ਇਸ ਦੇ ਮੂਹਰਲੇ ਪਾਸੇ ਦੀਆਂ ਜਟਿਲ ਕਿੰਗਰੀਆਂ ਅਤੇ ਛੱਤ 'ਤੇ ਲਗਾਈਆਂ ਗਈਆਂ ਬਹੁਤ ਸਾਰੀਆਂ ਮੂਰਤੀਆਂ ਤੇ ਝਾਲ ਚੜ੍ਹਾਉਣ ਲਈ ਵਰਤਿਆ ਗਿਆ ਸੀ। ਮਹਿਲ ਦੇ ਸਾਮ੍ਹਣੇ ਇੱਕ ਵਿਸ਼ਾਲ ਰਸਮੀ ਬਾਗ਼ ਬਣਵਾਇਆ ਗਿਆ ਸੀ। ਇਹ ਝੀਲ ਦੇ ਨਜ਼ਦੀਕ ਅਜ਼ੂਰ ਅਤੇ ਚਿੱਟੇ ਹਰਮੀਟੇਜ ਪਵੇਲੀਅਨ ਦੇ ਕੇਂਦਰ ਵਿੱਚ ਹੈ, ਜਿਸ ਨੂੰ ਮਿਸ਼ੇਲ ਜ਼ੇਮਤਸੋਵ ਨੇ 1744 ਵਿੱਚ ਡਿਜ਼ਾਇਨ ਕੀਤਾ ਸੀ, ਜਿਸ ਨੂੰ 1749 ਵਿੱਚ ਫ੍ਰਾਂਸੇਸਕੋ ਬਾਰਟੋਲੋਮੀਓ ਰਾਸਟਰੈਲੀ ਨੇ ਦੁਬਾਰਾ ਬਣਾਇਆ ਸੀ ਅਤੇ ਪਹਿਲੇ ਨੇ ਝਾਲ ਚੜ੍ਹੀ ਸ਼ਾਨਦਾਰ ਮੂਰਤੀ, ਪਰਸੀਫੋਨ ਦਾ ਬਲਾਤਕਾਰ ਨਾਲ ਸਜਾਇਆ ਸੀ। ਪੈਵੇਲੀਅਨ ਦੇ ਅੰਦਰਲੇ ਹਿੱਸੇ ਵਿੱਚ ਡੰਬਵੇਟਰ ਯੰਤਰ-ਯੁਕਤ ਖਾਣੇ ਦੀਆਂ ਮੇਜ਼ਾਂ ਸਨ। ਪੈਲੇਸ ਦੇ ਵਿਸ਼ਾਲ ਦਰਵਾਜ਼ੇ ਨੂੰ ਰੋਕੋਕੋ ਸ਼ੈਲੀ ਦੋ ਵੱਡੇ "ਘੇਰੇ" ਬਣਾਏ ਗਏ ਸਨ। ਕਮਾਏ ਹੋਏ ਲੋਹੇ ਦੀ ਇੱਕ ਪਤਲੀ ਜਿਹੀ ਗਰਿੱਲ ਕੰਪਲੈਕਸ ਨੂੰ ਜ਼ਾਰਸਕੋਏ ਸੇਲੋ ਤੋਂ ਵੱਖ ਕਰਦੀ ਹੈ। ਭਾਵੇਂ ਇਹ ਪੈਲੇਸ ਕੈਥਰੀਨ ਮਹਾਨ ਦੇ ਨਾਲ ਜੁੜਿਆ ਹੋਇਆ ਹੈ, ਪਰ ਉਹ ਅਸਲ ਵਿੱਚ ਇਸਦੇ "ਵ੍ਹਿਪਡ ਕਰੀਮ" ਆਰਕੀਟੈਕਚਰ ਨੂੰ ਪੁਰਾਣੇ ਜ਼ਮਾਨੇ ਦਾ ਸਮਝਦੀ ਸੀ। ਜਦੋਂ ਉਹ ਗੱਦੀ ਤੇ ਬੈਠੀ, ਤਾਂ ਮਹਾਰਾਣੀ ਐਲਿਜ਼ਾਬੈਥ ਦੀ ਆਖਰੀ ਇੱਛਾ ਅਨੁਸਾਰ ਪਾਰਕ ਵਿੱਚ ਬਹੁਤ ਸਾਰੀਆਂ ਮੂਰਤੀਆਂ ਨੂੰ ਸੋਨੇ ਨਾਲ ਮੜ੍ਹਵਾਇਆ ਜਾ ਰਿਹਾ ਸੀ, ਪਰ ਨਵੀਂ ਸਰਕਾਰ ਨੇ ਖਰਚੇ ਬਾਰੇ ਜਾਣੂ ਹੋਣ 'ਤੇ ਸਾਰੇ ਕੰਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਆਪਣੀਆਂ ਯਾਦਾਂ ਵਿੱਚ ਉਸਨੇ ਆਪਣੀ ਪੂਰਵਗਾਮੀ ਦੇ ਲਾਪ੍ਰਵਾਹੀ ਭਰੇ ਫਜ਼ੂਲ ਖਰਚਿਆਂ ਨੂੰ ਸੈਂਸਰ ਕੀਤਾ:

ਹਵਾਲੇ

[ਸੋਧੋ]
  1. "Сведения из Единого государственного реестра объектов культурного наследия (памятников истории и культуры) народов Российской Федерации" (in ਰੂਸੀ). opendata.mkrf.ru. Archived from the original on 2021-01-04. Retrieved 2018-04-30.