ਰੋਕੋਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਕੋਕੋ
ਸੇਲੋਨ ਡੀ ਲਾ ਪ੍ਰਿੰਸੇਸੀ, ਹੋਟਲ ਡੀ ਸੌਬਿਸ, ਪੈਰਿਸ; (1735-40); ਵੇਸ਼ੀਕਿਰਚ ਦੀ ਸੀਲਿੰਗ, ਬਾਵਾਰੀਆ ਜੋਹਾਨਨ ਬੈਪਟਿਸਟ ਜ਼ਿਮਰਮੈਨ (1758); ਬਰਨਾਰਡ ਦੂਜਾ ਫਾਨ ਰਿਸਮਬਰਗ (1737); ਵਰੂਜ਼ਬਰਗ ਰਿਹਾਇਸ਼ ਵਿੱਚ ਕਾਇਸਰਸਾਲ ਬਾਲਥਾਸਾਰ ਨਿਊਮੈਨ ਦੁਆਰਾ]] (1737)
ਸਰਗਰਮੀ ਦੇ ਸਾਲ18ਵੀਂ ਸਦੀ
ਦੇਸ਼ਯੂਰਪ ਅਤੇ ਲਾਤੀਨੀ ਅਮਰੀਕਾ

ਰੋਕੋਕੋ (/rəˈkk/ or /rkəˈk/), ਜਾਂ "ਮਗਰਲਾ ਬਾਰੋਕ", 18ਵੀਂ ਸਦੀ ਦੀ ਇਕ ਬੇਲਗਾਮ ਸਜਾਵਟੀ ਯੂਰਪੀ ਸ਼ੈਲੀ ਸੀ ਜੋ ਬਾਰੋਕ ਦੀ ਲਹਿਰ ਦਾ ਅੰਤਮ ਪ੍ਰਗਟਾਵਾ ਸੀ।[1] ਇਸ ਨੇ ਭਰਮ ਅਤੇ ਨਾਟਕੀਅਤਾ ਦੇ ਸਿਧਾਂਤਾਂ ਨੂੰ ਸਿਰੇ ਲਾ ਦਿੱਤਾ, ਸੰਘਣੇ ਗਹਿਣਿਆਂ, ਅਸਮਿਟਰੀ, ਤਰਲ ਵਕਰਾਂ, ਅਤੇ ਸਫੈਦ ਅਤੇ ਪੇਸਟਲ ਰੰਗਾਂ ਦੀ ਵਰਤੋਂ ਨੂੰ ਚੁੰਗੀਆਂ ਦੇ ਨਾਲ ਜੋੜ ਕੇ ਪ੍ਰਾਪਤ ਕੀਤਾ ਗਿਆ ਪ੍ਰਭਾਵ, ਜੋ ਨਿਗਾਹ ਨੂੰ ਸਾਰੀਆਂ ਦਿਸ਼ਾਵਾਂ ਵਿਚ ਖਿੱਚਦਾ ਸੀ। ਆਰਕੀਟੈਕਚਰਲ ਸਪੇਸ ਵਿਚ ਗਹਿਣੇ ਦਾ ਦਬਦਬਾ ਸੀ। [1]

ਆਰਕੀਟੈਕਚਰ ਅਤੇ ਸਜਾਵਟ ਦੀ ਰੋਕੋਕੋ ਸ਼ੈਲੀ ਦੀ ਸ਼ੁਰੂਆਤ ਲੂਈ ਚੌਧਵੇਂ ਦੇ ਸ਼ਾਸਨਕਾਲ ਵਿੱਚ ਇੱਕ ਵਧੇਰੇ ਰਸਮੀ ਅਤੇ ਜਿਓਮੈਟਰਿਕ ਸ਼ੈਲੀ ਦੇ ਪ੍ਰਤੀਕਰਮ ਵਜੋਂ 18 ਵੀਂ ਸਦੀ ਦੇ ਪਹਿਲੇ ਹਿੱਸੇ ਵਿੱਚ ਲੂਈ ਪੰਦਰਵੇਂ ਦੇ ਸ਼ਾਸਨਕਾਲ ਵਿੱਚ ਹੋਈ ਸੀ। ਉਸਨੂੰ ਸਟਾਈਲ ਰੌਕੈਲ, ਜਾਂ ਰੌਕੈਲ ਸਟਾਈਲ ਵਜੋਂ ਜਾਣਿਆ ਜਾਂਦਾ ਸੀ।[2]ਇਹ ਛੇਤੀ ਹੀ ਯੂਰਪ ਦੇ ਹੋਰਨਾਂ ਹਿੱਸਿਆਂ ਵਿੱਚ ਫੈਲ ਗਈ, ਖਾਸ ਕਰਕੇ ਬਾਵਾਰੀਆ, ਆਸਟ੍ਰੀਆ, ਜਰਮਨੀ ਅਤੇ ਰੂਸ ਵਿੱਚ। ਇਸਨੇ ਦੂਸਰੀਆਂ ਕਲਾਵਾਂ, ਖਾਸ ਕਰਕੇ ਪੇਂਟਿੰਗ, ਮੂਰਤੀ ਪੂਜਾ, ਸਾਹਿਤ, ਸੰਗੀਤ ਅਤੇ ਥੀਏਟਰ ਨੂੰ ਵੀ ਪ੍ਰਭਾਵਤ ਕੀਤਾ ਸੀ।[3] ਰੋਕੋਕੋ ਕਲਾਕਾਰਾਂ ਅਤੇ ਆਰਕੀਟੈਕਟਾਂ ਨੇ ਬਰੋਕ ਪ੍ਰਤੀ ਵਧੇਰੇ ਵਿਨੋਦੀ, ਲਾਲ, ਅਤੇ ਸ਼ਾਨਦਾਰ ਪਹੁੰਚ ਦੀ ਵਰਤੋਂ ਕੀਤੀ। ਰੋਕੋਕੋ ਵਿਚ ਖਿਲੰਦੜੇ ਅਤੇ ਮਜ਼ਾਕੀਆ ਥੀਮ ਸੀ। ਰੋਕੋਕੋ ਕਮਰਿਆਂ ਦੀ ਅੰਦਰੂਨੀ ਸਜਾਵਟ ਦਾ ਡਿਜ਼ਾਈਨ ਸ਼ਾਨਦਾਰ ਅਤੇ ਸਜਾਵਟੀ ਫਰਨੀਚਰ, ਛੋਟੀਆਂ ਛੋਟੀਆਂ ਮੂਰਤੀਆਂ, ਸਜਾਵਟੀ ਸ਼ੀਸ਼ਿਆਂ ਅਤੇ ਟੇਪਸਟਰੀ ਨਾਲ ਪੂਰਕ ਆਰਕੀਟੈਕਚਰ, ਰਿਲੀਫਾਂ, ਅਤੇ ਕੰਧ ਚਿਤਰਾਂ ਨਾਲ ਕਲਾ ਦੀ ਇੱਕ ਮੁਕੰਮਲ ਕ੍ਰਿਤੀ ਵਜੋਂ ਕੀਤਾ ਜਾਂਦਾ ਸੀ। ਰੋਕੋਕੋ ਨੂੰ ਸ਼ੀਨੋਅਜਰੀ ਨੇ ਅਤੇ ਕਈ ਵਾਰ ਸ਼ਾਮਿਲ ਕੀਤੇ ਚੀਨੀ ਚਿੱਤਰਾਂ ਅਤੇ ਪਗੋਡਿਆਂ ਨੇ ਵੀ ਪ੍ਰਭਾਵਿਤ ਕੀਤਾ ਸੀ। 

ਪਦ ਦੀ ਉਤਪਤੀ [ਸੋਧੋ]

ਰੋਕੋਕੋ ਸ਼ਬਦ ਪਹਿਲੀ ਵਾਰ 1835 ਵਿਚ ਫਰਾਂਸ ਵਿਚ ਵਰਤਿਆ ਗਿਆ ਸੀ, ਜਿਸ ਵਿਚ ਸ਼ਬਦ ਰੋਕੈਲ ਜਾਂ ਰੋਕੈਲ ਅਤੇ ਬਾਰੋਕ ਦੇ ਸੁਮੇਲ ਦੀ ਰੌਚਿਕ ਭਿੰਨਤਾ ਹੈ। [4][5] ਰੋਕੈਲ ਮੂਲ ਰੂਪ ਵਿਚ ਸਜਾਵਟ ਦੀ ਇਕ ਵਿਧੀ ਸੀ, ਜਿਸ ਵਿੱਚ ਗੀਟੇ, ਸੰਖ ਸਿੱਪੀਆਂ ਅਤੇ ਸੀਮੇਂਟ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਨੂੰ ਅਕਸਰ ਪੁਨਰ ਜਾਗਰਣ ਦੇ ਜ਼ਮਾਨੇ ਤੋਂ ਗ੍ਰੇਟੋਆਂ ਅਤੇ ਫੁਆਰਿਆਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਸੀ।[6][7] 17 ਵੀਂ ਸਦੀ ਦੇ ਅਖੀਰ ਤੇ ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਇਹ ਇੱਕ ਸਜਾਵਟੀ ਮੋਟਿਫ ਜਾਂ ਗਹਿਣਿਆਂ ਲਈ ਵਰਤਿਆ ਜਾਣ ਵਾਲਾ ਇੱਕ ਤਰ੍ਹਾਂ ਦਾ ਸ਼ਬਦ ਬਣ ਗਿਆ ਸੀ ਜੋ ਮਗਰਲੇ ਸਟਾਇਲ ਲੂਈ ਚੌਦਵੇਂ ਵਿੱਚ ਪ੍ਰਗਟ ਹੋਇਆ ਸੀ, ਜਿਸਨੂੰ ਐਂਥਸ ਪੱਤੇ ਦੇ ਨਾਲ ਇੰਟਰਲੇਸ ਕੀਤਾ ਹੋਇਆ ਸਮੁੰਦਰੀ ਸਿੱਪ ਹੁੰਦਾ ਸੀ। 1736 ਵਿਚ ਡਿਜ਼ਾਇਨਰ ਅਤੇ ਜੌਹਰੀ ਜੀਨ ਮੋਂਡੋਂ ਨੇ ਪ੍ਰੀਮੀਅਰ ਲਾਈਵਰੇ ਡਿ ਫਾਰਮ ਰੋਕਵਿਊਲ ਐਂਡ ਕਾਰਟੇਲ ਪ੍ਰਕਾਸ਼ਿਤ ਕੀਤਾ, ਜਿਸ ਵਿਚ ਫਰਨੀਚਰ ਅਤੇ ਅੰਦਰੂਨੀ ਸਜਾਵਟ ਦੇ ਗਹਿਣੇ ਲਈ ਡਿਜ਼ਾਈਨਾਂ ਦਾ ਸੰਗ੍ਰਹਿ ਸੀ। ਸ਼ੈਲੀ ਨੂੰ ਦਰਸਾਉਣ ਲਈ "ਰੋਕੈਲ" ਸ਼ਬਦ ਦੀ ਛਪਾਈ ਵਿੱਚ ਇਹ ਪਹਿਲੀ ਸ਼ਕਲ ਸੀ।[8]ਤਰਾਸਿਆ ਅਤੇ ਢਾਲਿਆ ਹੋਇਆ ਸਿੱਪ ਮੋਟਿਫ਼ ਦਰਵਾਜ਼ੇ, ਫ਼ਰਨੀਚਰ, ਕੰਧ ਪੈਨਲਾਂ ਅਤੇ ਹੋਰ ਆਰਕੀਟੈਕਚਰਲ ਤੱਤਾਂ ਨੂੰ ਸਜਾਉਣ ਲਈ ਤਾੜ ਦੇ ਪੱਤਿਆਂ ਜਾਂ ਵਲ ਖਾਂਦੀਆਂ ਵੇਲਾਂ ਨਾਲ ਜੋੜਿਆ ਗਿਆ ਸੀ।[9]

19 ਵੀਂ ਸਦੀ ਵਿੱਚ ਇਸ ਸ਼ਬਦ ਦੀ ਵਰਤੋਂ ਅਜਿਹੇ ਆਰਕੀਟੈਕਚਰ ਜਾਂ ਸੰਗੀਤ ਨੂੰ ਦਰਸਾਉਣ ਲਈ ਕੀਤੀ ਗਈ ਸੀ ਜੋ ਕੁਝ ਜ਼ਿਆਦਾ ਹੀ ਸਜਾਵਟੀ ਹੁੰਦਾ ਸੀ। [10][11] 19 ਵੀਂ ਸਦੀ ਦੇ ਅੱਧ ਤੋਂ ਬਾਅਦ, ਇਹ ਪਦ ਕਲਾ ਇਤਿਹਾਸਕਾਰਾਂ ਦੁਆਰਾ ਸਵੀਕਾਰ ਕੀਤਾ ਗਿਆ ਹੈ। ਹਾਲਾਂਕਿ ਸਟਾਈਲ ਦੀ ਇਤਿਹਾਸਿਕ ਮਹੱਤਤਾ ਬਾਰੇ ਕੁਝ ਬਹਿਸ ਅਜੇ ਵੀ ਹੈ, ਪਰ ਹੁਣ ਰੁਕੋਕੋ ਨੂੰ ਯੂਰਪੀ ਕਲਾ ਦੇ ਵਿਕਾਸ ਵਿੱਚ ਇੱਕ ਵੱਡੇ ਕਾਲ-ਖੰਡ ਵਜੋਂ ਮਾਨਤਾ ਪ੍ਰਾਪਤ ਹੈ। 

ਬਾਹਰੀ ਲਿੰਕ[ਸੋਧੋ]

  • All-art.org: Rococo in the "History of Art" Archived 2010-10-30 at the Wayback Machine.
  • "Rococo Style Guide". British Galleries. Victoria and Albert Museum. Retrieved 16 July 2007.
  • Bergerfoundation.ch: Rococo style examples
  • Barock- und Rococo- Architektur, Volume 1, Part 1, 1892(in German) Archived 2017-07-31 at the Wayback Machine. Kenneth Franzheim II Rare Books Room, William R. Jenkins Architecture and Art Library, University of Houston Digital Library.

ਹਵਾਲੇ[ਸੋਧੋ]

  1. 1.0 1.1 Owens 2014.
  2. Ducher 1988.
  3. "Rococo style (design) - Britannica Online Encyclopedia". Britannica.com. Retrieved 24 April 2012.
  4. Merriam-Webster Dictionary On-Line
  5. Monique Wagner, From Gaul to De Gaulle: An Outline of French Civilization. Peter Lang, 2005, pp. 139.ISBN 0-8204-2277-0
  6. Larousse dictionary on-line
  7. Marilyn Stokstad, ed. Art History. 4th ed. New Jersey: Prentice Hall, 2005. Print.
  8. De Morant, Henry, Histoire des arts décoratifs, p. 355
  9. Renault and Lazé, Les Styles de l'architecture et du mobilier(2006) p. 66
  10. Ancien Regime Rococo Archived 2018-04-11 at the Wayback Machine.. Bc.edu. Retrieved on 2011-05-29.
  11. Rococo – Rococo Art. Huntfor.com. Retrieved on 2011-05-29.