ਕੈਰਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੈਰਾਨਾ ਇੱਕ ਇਤਿਹਾਸਕ ਸ਼ਹਿਰ ਅਤੇ ਨਗਰ ਬੋਰਡ ਹੈ, ਜੋ  ਸ਼ਾਮਲੀ ਜ਼ਿਲ੍ਹਾ ਵਿੱਚ ਪੈਂਦਾ ਹੈ। ਸ਼ਾਮਲੀ ਨੂੰ, ਉਦੋਂ ਮੁੱਖ ਮੰਤਰੀ, ਉੱਤਰ ਪ੍ਰਦੇਸ਼ ਮਾਇਆਵਤੀ ਨੇ ਸਤੰਬਰ 2011 ਵਿੱਚ ਜ਼ਿਲ੍ਹਾ ਐਲਾਨ ਕੀਤਾ ਸੀ ਅਤੇ ਇਸ ਦਾ ਨਾਮ ਪ੍ਰਬੁੱਧਨਗਰ ਰੱਖਿਆ ਗਿਆ ਸੀ। ਜੁਲਾਈ 2012 ਵਿਚ, ਸ਼ਾਮਲੀ ਨੂੰ ਅਖਿਲੇਸ਼ ਯਾਦਵ ਦੁਆਰਾ ਇਸ ਦਾ ਅਸਲੀ ਨਾਮ ਵਾਪਸ ਦੇ ਦਿੱਤਾ ਗਿਆ, ਜੋ 2012 ਵਿੱਚ  ਯੂ ਪੀ ਦਾ ਮੁੱਖ ਮੰਤਰੀ ਬਣਿਆ। ਇਸ ਤੋਂ ਪਹਿਲਾਂ, ਕੈਰਾਨਾ ਮੁਜਫਰਨਗਰ ਜ਼ਿਲ੍ਹੇ ਦੀ ਇੱਕ ਤਹਿਸੀਲ  ਸੀ। ਦੋਨੋਂ ਜ਼ਿਲ੍ਹੇ ਭਾਰਤੀ ਸਟੇਟ, ਉੱਤਰ ਪ੍ਰਦੇਸ਼ ਵਿੱਚ ਸਥਿਤ ਹਨ।

ਜਨਸੰਖਿਆ ਅਤੇ ਲੋਕ[ਸੋਧੋ]

ਭਾਰਤ ਦੀ ਜਨਗਣਨਾ, 2011[1] ਅਨੁਸਾਰ ਕੈਰਾਨਾ ਦੀ ਆਬਾਦੀ 89000 ਸੀ। ਪੁਰਸ਼ ਆਬਾਦੀ 47047 ਤੇ ਮਹਿਲਾਵਾਂ ਦੀ ਆਬਾਦੀ 41953 ਹੈ। ਕੈਰਾਨਾ ਦੀ ਸਾਖਰਤਾ ਦਰ 47.23% ਹੈ, ਜੋ ਰਾਜ ਸਾਖਰਤਾ ਦਰ 67.68% ਨਾਲੋਂ ਘੱਟ ਹੈ।  ਕੈਰਾਨਾ ਦੀ ਮਰਦ ਸਾਖਰਤਾ 55.16% ਹੈ, ਅਤੇ ਔਰਤ ਸਾਖਰਤਾ 38.24%। ਕੈਰਾਨਾ ਦੀ 18.06% ਆਬਾਦੀ 6 ਸਾਲ ਉਮਰ ਤੋਂ ਘੱਟ ਹੈ। ਇੱਕ ਕੁਸ਼ਲ ਮਾਨਵੀ ਪੂਲ ਤਿਆਰ ਨੂੰ ਕਰਨ ਅਤੇ ਨੌਜਵਾਨ ਭਾਰਤੀਆਂ ਦੇ ਹੁਨਰ ਨੂੰ ਨਿਖਾਰਣ ਦੇ ਲਈ ਕੇਅਰ ਫਾਰ ਆਲ ਟਰਸਟ ਅਤੇ ਰਹਬਰ ਫਾਊਂਡੇਸ਼ਨ ਮਿਲ ਕੇ ਭਾਰਤੀ ਭਾਈਚਾਰਕ ਕੇਂਦਰ (ਆਈਸੀਸੀ) 2014 ਤੋਂ ਚਲਾ ਰਹੇ ਹਨ। 2011 ਦੀ ਮਰਦਮਸ਼ੁਮਾਰੀ[2] ਦੇ ਅਨੁਸਾਰ ਇਥੋਂ ਦੇ 80.74% ਲੋਕ ਮੁਸਲਮਾਨ ਹਨ ਅਤੇ 18.34% ਹਿੰਦੂ ਹਨ, ਬਾਕੀ ਲੋਕ ਹੋਰ ਧਰਮਾਂ ਦੇ ਹਨ।[2]

ਕੁਝ ਪ੍ਰਮੁੱਖ ਲੋਕ[ਸੋਧੋ]

  • ਉਸਤਾਦ ਅਬਦੁਲ ਕਰੀਮ ਖਾਨ[3]
  • ਤਬੱਸੁਮ ਬੇਗਮ[3]
  • ਰਹਿਮਤਉਲਾ ਕੈਰਾਨਵੀ
  • ਮੁਕੀਮ ਕਾਲਾ
  • ਹੁਕਮ ਸਿੰਘ

ਹਵਾਲੇ[ਸੋਧੋ]