ਸਮੱਗਰੀ 'ਤੇ ਜਾਓ

ਕੈਲੀਡੋਸਕੋਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਖਿਡੌਣਾ ਕੈਲੀਡੋਸਕੋਪ

ਕੈਲੀਡੋਸਕੋਪ ( /kəˈldəskp/ ) ਇੱਕ ਆਪਟੀਕਲ ਯੰਤਰ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਸ਼ੀਸ਼ੇ (ਦਰਪਣ) ਇੱਕ ਕੋਣ ਉੱਤੇ ਇੱਕ ਦੂਜੇ ਵੱਲ ਝੁਕੇ ਹੁੰਦੇ ਹਨ, ਤਾਂ ਇਨ੍ਹਾਂ ਸ਼ੀਸ਼ਿਆਂ ਦੇ ਇੱਕ ਸਿਰੇ ਤੇ ਵਸਤੂਆਂ ਦੇ ਇੱਕ ਜਾਂ ਵੱਧ (ਹਿੱਸੇ) ਦੂਜੇ ਸਿਰੇ ਤੋਂ ਬਾਕਾਇਦਾ ਸਮਰੂਪ ਪੈਟਰਨਾਂ ਵਿੱਚ ਦਿਸਦੇ ਹਨ। ਇਹ ਦਰਪਣ ਆਮ ਤੌਰ 'ਤੇ ਇੱਕ ਟਿਊਬ ਵਿੱਚ ਬੰਦ ਹੁੰਦੇ ਹਨ। ਦਰਪਣ ਦੀਆਂ ਤਿੰਨ ਪਰਤਾਂ ਵਿਚਕਾਰ ਇੱਕ ਸਿਰੇ 'ਤੇ ਚੂੜੀਆਂ ਦੇ ਟੁਕੜੇ ਜਾਂ ਹੋਰ ਰੰਗਦਾਰ ਟੁਕੜੇ ਪਾ ਦਿੱਤੇ ਜਾਂਦੇ ਹਨ। ਜਦੋਂ ਇਹ ਦੂਜੇ ਪਾਸੇ ਤੋਂ ਦੇਖੇ ਜਾਂਦੇ ਹਨ ਤਾਂ ਬਹੁਤ ਸਾਰੇ ਖ਼ੂਬਸੂਰਤ ਪੈਟਰਨ ਦੇਖਣ ਨੂੰ ਮਿਲ਼ਦੇ ਹਨ। ਇਸ ਯੰਤਰ ਨੂੰ ਏਸ਼ੀਆਈ ਭਾਸ਼ਾਵਾਂ ਵਿੱਚ ਗੁਲਬੀਨ ਕਿਹਾ ਜਾਂਦਾ ਹੈ।

ਇੱਕ ਆਮ ਕੈਲੀਡੋਸਕੋਪ ਦੀ ਅੰਦਰੂਨੀ ਬਣਤਰ

ਨਿਰੁਕਤੀ

[ਸੋਧੋ]

"ਕੈਲੀਡੋਸਕੋਪ" ਸ਼ਬਦ ਇਸਦੇ ਸਕਾਟਿਸ਼ ਕਾਢਕਾਰ ਡੇਵਿਡ ਬਰੂਸਟਰ ਨੇ ਘੜਿਆ ਸੀ। [1] ਇਹ ਪ੍ਰਾਚੀਨ ਯੂਨਾਨੀ ਸ਼ਬਦਾਂ καλός ( kalos), "ਸੁੰਦਰ, ਸੁੰਦਰਤਾ", εἶδος (eidos), "ਜੋ ਦੇਖਿਆ ਜਾਂਦਾ ਹੈ: ਰੂਪ, ਸ਼ਕਲ" [2] ਅਤੇ σκοπέω( skopeō ), "ਦੇਖਣਾ, ਪਰਖਣਾ", ਤੋਂ ਬਣਿਆ ਹੈ।[3] ਇਸ ਲਈ "ਸੁੰਦਰ ਰੂਪਾਂ ਦਾ ਨਿਰੀਖਣ"। [4]ਉਸਨੇ 10 ਜੁਲਾਈ, 1817 ਨੂੰ ਇਹ ਕਾਢ ਪੇਟੈਂਟ ਕਰਵਾ ਲਈ।[5]

ਹਵਾਲੇ

[ਸੋਧੋ]
  1. Brewster, David (1858). The Kaleidoscope: Its History, Theory, and Construction with its Application to the Fine and Useful Arts (2 ed.). J. Murray.
  2. εἶδος (Archived 25 May 2013 at the Wayback Machine.),Liddell and Scott, A Greek-English Lexicon, on Perseus.
  3. σκοπέω (Archived 14 March 2012 at the Wayback Machine.), Liddell and Scott, A Greek-English Lexicon, on Perseus.
  4. "Online Etymology Dictionary". Etymonline.com. Archived from the original on 2010-06-26. Retrieved 2010-05-28.
  5. The Repertory of Patent Inventions. 1817. Archived from the original on 2017-11-27.