ਸਮੱਗਰੀ 'ਤੇ ਜਾਓ

ਕੈਸੀ ਯੇਹ ਯਾਰੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈਸੀ ਯੇਹ ਯਾਰੀਆਂ
ਸ਼ੈਲੀਡਰਾਮਾ ਅਤੇ ਰੁਮਾਂਸ
ਦੁਆਰਾ ਬਣਾਇਆਵਿਕਾਸ ਗੁਪਤਾ
ਨਿਰਦੇਸ਼ਕਆਸ਼ਿਮਾ ਛਿਬਰ
ਰਚਨਾਤਮਕ ਨਿਰਦੇਸ਼ਕਰਿਚਾ ਯਾਮਿਨੀ
ਨਿਰਮਾਤਾ ਟੀਮ
ਸਿਨੇਮੈਟੋਗ੍ਰਾਫੀਮੰਗੇਸ਼ ਮਹਾਦਿਕ
ਰਿਲੀਜ਼
Original networkMTV।ndia
Original release2014 –
Present

ਕੈਸੀ ਯੇਹ ਯਾਰੀਆਂ ਇੱਕ ਭਾਰਤੀ ਟੀਵੀ ਲੜੀਵਾਰ ਹੈ ਜੋ ਐਮ ਟੀਵੀ ਉੱਪਰ 21 ਜੁਲਾਈ 2014 ਤੋਂ ਸ਼ੁਰੂ ਹੋਇਆ| ਇਹ ਇੱਕ ਕੋਰੀਅਨ ਡਰਾਮੇ ਬੁਆਇਸ ਓਵਰ ਫਲਾਵਰਸ (Boys Over Flowers) ਦਾ ਹਿੰਦੀ ਰੂਪਾਂਤਰਨ ਹੈ। ਇਸ ਦੇ ਰੂਪਾਂਤਰਨ ਵੇਲੇ ਇਸ ਡਰਾਮੇ ਦਾ ਭਾਰਤੀਕਰਨ ਵੀ ਕੀਤਾ ਗਿਆ ਹੈ। ਭਾਵ ਇਸ ਦੇ ਪਾਤਰ ਅਤੇ ਵਾਤਾਵਰਨ ਭਾਰਤ ਦੇ ਅਨੁਸਾਰ ਢਾਲੇ ਗਏ ਹਨ। ਇਹ ਡਰਾਮਾ ਕਾਲਜੀ ਜੀਵਨ ਦੀਆਂ ਦੋਸਤੀਆਂ ਨੂੰ ਦਰਸ਼ਾਉਂਦਾ ਹੈ ਜਿਥੇ ਦੋਸਤੀਆਂ ਦਾ ਮਾਸੂਮ ਪੱਖ ਵੀ ਦੇਖਣ ਨੂੰ ਮਿਲਦਾ ਹੈ ਅਤੇ ਰਿਸ਼ਤਿਆਂ ਵਿਚਲੀ ਰਾਜਨੀਤੀ ਵਰਗਾ ਗੁੰਝਲਦਾਰ ਰੂਪ ਵੀ ਦੇਖਣ ਨੂੰ ਮਿਲ ਜਾਂਦਾ ਹੈ।

ਪਲਾਟ

[ਸੋਧੋ]

ਨੰਦਿਨੀ ਮੂਰਥੀ ਨੀਤੀ ਟੇਲਰ ਇੱਕ ਬਹੁਤ ਹੀ ਸਾਦੀ ਤੇ ਸੰਸਕਾਰੀ ਕੁੜੀ ਹੈ ਜੋ ਮੁੰਬਈ ਵਿੱਚ ਆਪਣੇ ਅੰਕਲ ਅਤੇ ਆਂਟੀ ਕੋਲ ਰਹਿੰਦੀ ਹੈ। ਨੰਦਿਨੀ ਅਤੇ ਉਸ ਦੀ ਸਹੇਲੀ ਨਵਿਆ ਵੀਭਾ ਆਨੰਦ ਸਾਹਮਣੇ ਇਹ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਫੈਬ5 ਨਾਂ ਦੇ ਗਰੁੱਪ ਤੋਂ ਕਿਵੇਂ ਬਚ ਕੇ ਰਹਿਣ| ਇਸ ਗਰੁੱਪ ਦੇ ਪੰਜ ਜਣੇ ਹਨ: ਮਾਨਿਕ, ਧਰੁਵ, ਮੁਕਤੀ, ਕਬੀਰ ਅਤੇ ਆਲਿਆ| ਨੰਦਿਨੀ ਵੀ ਇੱਕ ਗਰੁੱਪ ਦਾ ਹਿੱਸਾ ਬਣ ਜਾਂਦੀ ਹੈ ਜਿਥੇ ਉਹਨਾਂ ਨੂੰ ਫੈਬ5 ਨਾਲ ਇੱਕ ਸੰਗੀਤ ਬੈਂਡ ਮੁਕਾਬਲੇ ਵਿੱਚ ਭਿੜਨਾ ਪੈਣਾ ਹੈ। ਇੱਕ ਦੂਜੇ ਦੇ ਮੁਕਾਬਲੇਬਾਜ਼ ਹੋਣ ਕਰ ਕੇ ਇਹਨਾਂ ਦੋਹਾਂ ਗਰੁੱਪਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਤੇ ਇਹਨਾਂ ਵਿੱਚ ਲਗਾਤਾਰ ਚੱਲਦਾ ਟਕਰਾਵ ਅਤੇ ਤਨਾਵ ਵੀ ਇਸ ਡਰਾਮੇ ਦਾ ਮੁੱਖ ਥੀਮ ਹੈ।

ਕਾਸਟ

[ਸੋਧੋ]