ਸਮੱਗਰੀ 'ਤੇ ਜਾਓ

ਕੋਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਕਾ ਇੱਕ ਗਹਿਣਾ ਹੈ। ਔਰਤਾਂ ਇਸਨੂੰ ਨੱਕ ਵਿੱਚ ਪਾਉਂਦੀਆਂ ਹਨ। ਇਸਨੂੰ ਪਾਉਣ ਲਈ ਨੱਕ ਦੇ ਨਥਨੇ ਵਿੱਚ ਸੁਰਾਖ਼ ਕੀਤਾ ਜਾਂਦਾ ਹੈ।[1] ਆਮ ਤੌਰ ਤੇ ਕੋਕਾ ਨੱਕ ਦੇ ਸੱਜੇ ਪਾਸੇ ਪਾਇਆ ਜਾਂਦਾ ਹੈ ਪਰੰਤੂ ਕੁਝ ਔਰਤਾਂ ਇਸਨੂੰ ਖੱਬੇ ਪਾਸੇ ਵੀ ਪਾ ਲੈਂਦੀਆਂ ਹਨ।[2] ਇਹ ਵਿਆਹੀਆਂ ਅਤੇ ਕੁਆਰੀਆਂ ਔਰਤਾਂ ਦਾ ਮਨਪਸੰਦ ਗਹਿਣਾ ਹੈ। ਕੋਕੇ ਦਾ ਜ਼ਿਕਰ ਬਹੁਤ ਸਾਰੇ ਪੰਜਾਬੀ ਗੀਤਾਂ ਵਿੱਚ ਵੀ ਆਇਆ ਹੈ।

ਸੋਨੇ ਦੇ ਇਕ ਬਿਲਕੁਲ ਨਿੱਕੇ ਜਿਹੇ ਗਹਿਣੇ ਨੂੰ, ਜੋ ਵਿੰਨ੍ਹੇ ਹੋਏ ਲੱਕ ਦੇ ਛੇਕ ਵਿਚ ਪਾਇਆ ਜਾਂਦਾ ਹੈ, ਜਿਹੜਾ ਅੱਗੇ ਤੋਂ ਮੁੱਖ ਵਰਗਾ ਹੁੰਦਾ ਹੈ ਤੇ ਪਿੱਛੇ ਕੋਲੀ ਕੱਸ ਕੇ ਪਹਿਨਿਆ ਜਾਂਦਾ ਹੈ, ਕੋਕਾ ਕਹਿੰਦੇ ਹਨ।ਕੋਕਾ ਆਮ ਤੌਰ ਤੇ ਗੱਲ ਹੁੰਦਾ ਹੈ। ਚੌਰਸ ਤੇ ਤਿਕਨੇ ਕੇਕ ਵੀ ਹੁੰਦੇ ਹਨ। ਕਈ ਕਕਿਆਂ ਵਿਚ ਨਗ ਵੀ ਲੱਗਿਆ ਹੁੰਦਾ ਹੈ।ਕਕ ਦੀ ਕਲੀ ਚਾਂਦੀ ਦੀ ਹੁੰਦੀ ਹੈ।ਕੋਕਾ ਪਹਿਲੇ ਸਮੇਂ ਵਿਚ ਵਿਆਹੀਆਂ ਹੋਈਆਂ ਮੁਟਿਆਰਾਂ ਪਹਿਨਦੀਆਂ ਸਨ। ਆਮ ਤੌਰ ਤੇ ਨਵੀਂ ਵਿਆਹੀ ਬਹੂ ਹਮੇਸ਼ਾ ਕੋਕਾ ਪਹਿਨ ਕੇ ਰੱਖਦੀ ਸੀ। ਸੋਨੇ ਦੇ ਗਹਿਣਿਆਂ ਵਿਚੋਂ ਸਭ ਤੋਂ ਘੱਟ ਸੋਨਾ ਕੋਕੇ ਤੇ ਲੱਗਦਾ ਸੀ। ਇਸ ਤਰ੍ਹਾਂ ਕੋਕਾ ਸਭ ਤੋਂ ਸਸਤਾ ਗਹਿਣਾ ਹੁੰਦਾ ਸੀ। ਹਰ ਪਰਿਵਾਰ ਦੀ ਪਹੁੰਚ ਵਿਚ ਹੁੰਦਾ ਸੀ। ਹੁਣ ਕੋਕਾ ਪਾਉਣ ਦਾ ਰਿਵਾਜ ਨਾ-ਮਾਤਰ ਹੀ ਰਹਿ ਗਿਆ ਹੈ।[3]

ਹਵਾਲੇ

[ਸੋਧੋ]
  1. "ਲੌਂਗ ਤੋਂ ਬਣਿਆ ਕੋਕਾ". Punjabi Tribune Online (in ਹਿੰਦੀ). 2015-11-06. Archived from the original on 2015-11-24. Retrieved 2019-06-23.
  2. "ਪੰਜਾਬ ਦੇ ਅਮੀਰ ਸੱਭਿਆਚਾਰ ਦਾ ਅਨਿੱਖੜਵਾਂ ਅੰਗ 'ਗਹਿਣੇ' |:: Daily Punjab Times::" (in ਅੰਗਰੇਜ਼ੀ (ਅਮਰੀਕੀ)). Archived from the original on 2019-01-31. Retrieved 2019-06-23. {{cite web}}: Unknown parameter |dead-url= ignored (|url-status= suggested) (help)
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.