ਕੋਟਲਾ, ਹਿਮਾਚਲ ਪ੍ਰਦੇਸ਼
ਕੋਟਲਾ ਭਾਰਤ ਦੇ ਰਾਜ ਹਿਮਾਚਲ ਪ੍ਰਦੇਸ਼ ਵਿੱਚ ਪਠਾਨਕੋਟ – ਧਰਮਸ਼ਾਲਾ ਰੋਡ ਉੱਤੇ ਸਥਿਤ ਇੱਕ ਛੋਟਾ ਜਿਹਾ ਪਹਾੜੀ ਸ਼ਹਿਰ ਹੈ। ਕਾਂਗੜਾ ਜ਼ਿਲ੍ਹੇ ਵਿੱਚ ਇਹ ਸ਼ਹਿਰ ਪਠਾਨਕੋਟ ਤੋਂ ਲਗਭਗ 45 ਕਿਲੋਮੀਟਰ ਅਤੇ ਧਰਮਸ਼ਾਲਾ ਤੋਂ ਵੀ ਏਨਾ ਹੀ ਦੂਰ ਹੈ। ਇਸਦੇ ਭੂਗੋਲਿਕ ਨਿਰਦੇਸ਼ਾਂਕ 32° 15' 0" ਉੱਤਰ, 76° 2' 0" ਪੂਰਬ ਹਨ।
ਇਹ ਪਹਾੜੀ ਸ਼ਹਿਰ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਘਾਟੀ ਵਿੱਚ ਧੌਲਾਧਾਰ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇੱਕ ਪਹਾੜੀ ਨਦੀ ਸ਼ਹਿਰ ਵਿੱਚੋਂ ਲੰਘਦੀ ਹੈ। ਨਾਲੇ ਦੇ ਪਾਰ ਕਸਬੇ ਦੇ ਦੋਵੇਂ ਪਾਸਿਆਂ ਨੂੰ ਜੋੜਨ ਵਾਲਾ 100 ਸਾਲ ਪੁਰਾਣਾ ਪੁਲ ਹੈ ਪਰ ਹੁਣ ਪੁਰਾਣੇ ਦੀ ਬਜਾਏ ਨਵਾਂ ਮੋਡਰਨ ਇੰਜਨੀਅਰਿੰਗ ਪੁਲ ਚਾਲੂ ਹੋ ਗਿਆ ਹੈ। ਇਹ ਸ਼ਹਿਰ ਕੋਟਲਾ ਕਿਲ੍ਹੇ, ਬਗੁਲਾ ਮੁੱਖੀ ਮੰਦਿਰ ਅਤੇ ਕਈ ਹੋਰ ਧਾਰਮਿਕ ਸਥਾਨਾਂ ਲਈ ਮਸ਼ਹੂਰ ਹੈ।
ਦੇਹਰ ਖੱਡ ਨਦੀ ਇੱਕ ਹਰ ਮੌਸਮੀ ਨਦੀ ਹੈ, ਜਿਸ ਵਿੱਚ ਉੱਚੇਰੀਆਂ ਚੰਬਾ ਰੇਂਜਾਂ ਵਿੱਚੋਂ ਤਾਜ਼ਾ ਪਾਣੀ ਆਉਂਦਾ ਹੈ। ਨਦੀ ਵਿੱਚ ਇੱਕ ਵਾਟਰ ਮਿੱਲ ਹੈ, ਪ੍ਰਾਚੀਨ ਪਾਣੀ ਨਾਲ਼ ਚੱਲਣ ਵਾਲ਼ਾ ਘਰਾਟ, ਜੋ ਅਨਾਜ ਪੀਹਣ ਲਈ ਵਰਤਿਆ ਜਾਂਦਾ ਹੈ। ਇਕ ਹੋਰ ਇਕਾਈ ਹੈ ਜੋ ਨਦੀ ਦੇ ਪਾਣੀ ਦੇ ਵਹਾਅ ਨਾਲ਼ ਚੱਲਦੀ ਰੈਫ੍ਰਿਜਰੇਸ਼ਨ ਮਸ਼ੀਨ ਨਾਲ ਸਥਾਨਕ ਆਈਸ ਕਰੀਮ ਬਣਾਉਂਦੀ ਹੈ।