ਕੋਟਲੀ ਜੰਡਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਟਲੀ ਇੱਕ ਪਿੰਡ ਦਾ ਨਾਮ ਹੈ ਜੋ ਭਾਰਤੀ ਪੰਜਾਬ ਵਿੱਚ ਪਟਿਆਲਾ ਜ਼ਿਲੇ ਦੀ ਸਮਾਣਾ ਤਹਿਸੀਲ ਵਿੱਚ ਪੈਂਦਾ ਹੈ। 'ਜੰਡਸਰ' ਇਸ ਪਿੰਡ ਵਿੱਚ ਸਥਿਤ ਇੱਕ ਇਤਿਹਾਸਿਕ ਗੁਰੂਦਵਾਰਾ ਹੈ।ਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਆਪਣੀ ਮਾਲਵਾ ਫੇਰੀ ਦੌਰਾਨ ਇਸ ਪਿੰਡ ਵਿੱਚ ਠਹਿਰੇ ਸਨ।ਅੱਜਕਲ੍ਹ ਇਸ ਸਥਾਨ ਇੱਕ ਸੁੰਦਰ ਗੁਰੂਦਵਾਰਾ ਬਣਿਆ ਹੋਇਆ ਹੈ,ਜਿਥੇ ਵੀਰਵਾਰ ਨੂੰ ਖ਼ਾਸ ਤੌਰ ਉੱਤੇ ਲੋਕ ਮੱਥਾ ਟੇਕਣ ਆਉਂਦੇ ਹਨ।ਇਸ ਗੁਰੂਦੁਵਾਰੇ ਦਾ ਨਾਮ ਇਸ ਸਥਾਨ ਤੇ ਮੌਜੂਦ ਜੰਡ ਦੇ ਦਰਖਤ ਤੋਂ ਪਿਆ ਜੋ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਘੋੜਾ ਬੰਨਣ ਲਈ ਇੱਕ ਕਿੱਲਾ ਗੱਡਿਆ ਸੀ ਜੋ ਬਾਅਦ ਦੇ ਵਿੱਚ ਹਰਾ ਹੋ ਕੇ ਦਰਖ਼ਤ ਦਾ ਰੂਪ ਧਾਰਨ ਕਰ ਗਿਆ।

ਹਵਾਲੇ[ਸੋਧੋ]