ਕੋਟਾ ਸਟੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਟਾ ਸਟੋਨ ਇਕ ਕੁਦਰਤੀ ਪੱਥਰ ਹੈ, ਇਹ ਪੱਥਰ ਰਾਜਸਥਾਨ ਦੇ ਕੋਟਾ ਸ਼ਹਿਰ ਵੱਜੋਂ ਪ੍ਰਸਿੱਧ ਹੈ, ਇਸ ਦੀਆਂ ਬਹੁਤ ਸਾਰੀਆਂ ਖਾਨਾਂ ਰਾਮਗੰਜ ਮੰਡੀ ਵਿਖੇ ਹਨ। ਜਿੱਥੇ ਇਸ ਦੀਆਂ ਬਹੁਤ ਸਾਰੀਆਂ ਖਾਣਾਂ ਹਨ। ਇਹ ਜਿਆਦਾਤਰ ਨੀਲੇ-ਹਰੇ, ਸਲੇਟੀ ਰੰਗ ਵਿੱਚ ਪਾਇਆ ਜਾਂਦਾ ਹੈ,ਇਸ ਤੋਂ ਇਲਾਵਾ ਇਹ ਪੱਥਰ ਭੂਰੇ, ਕਾਲੇ, ਗੁਲਾਬੀ, ਰੰਗਾਂ ਵਿੱਚ ਵੀ ਉਪਲਬਧ ਹੈ।[1]

ਵਿਸ਼ੇਸ਼ਤਾਵਾਂ[ਸੋਧੋ]

  1. ਇਹ ਕੁਦਰਤੀ ਪੱਥਰ ਹੈ, ਇਸ ਲਈ ਬਾਇਓ-ਡੀਗਰੇਬਲ ਅਤੇ ਈਕੋ-ਫਰੈਂਡਲੀ ਹੈ।
  2. ਇਹ ਪੱਥਰ ਬਹੁਤ ਮਹਿੰਗਾ ਨਹੀਂ ਹੈ, ਪਰ ਬਹੁਤ ਸੁੰਦਰ ਦਿਖਾਈ ਦਿੰਦਾ ਹੈ।
  3. ਇਸ ਸੁੰਦਰ ਪੱਥਰ ਨੂੰ ਖਤਮ ਕਰਨਾ ਮਤਲਬ ਪੁੱਟਣਾ ਜਾ ਬਦਲਣਾ ਅਤੇ ਪਾਲਿਸ਼ ਕਰਨਾ ਬਹੁਤ ਅਸਾਨ ਹੈ, ਜੋ ਕਿ ਇਸ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ।
  4. ਕੋਟਾ ਪੱਥਰ ਬਹੁਤ ਸਖਤ ਪੱਥਰ ਹੈ । ਇਹ ਭਾਰੀਆਂ ਚੀਜ਼ਾਂ ਦੇ ਡਿੱਗਣ ਕਾਰਨ ਛੇਤੀ ਟੁੱਟਦਾ ਵੀ ਨਹੀਂ ਹੈ।
  5. ਇਹ ਆਪਣੀ ਤਾਕਤ ਦੇ ਕਾਰਨ ਵਪਾਰਕ ਇਮਾਰਤ ਵਿੱਚ ਇਸਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ ਅਤੇ ਲੰਬੇ ਸਮੇਂ ਤੱਕ ਇਸਦੀ ਖੂਬਸੂਰਤੀ ਬਰਕਰਾਰ ਰਹਿੰਦੀ ਹੈ।
  6. ਕੋਟਾ ਸਟੋਨ ਗੈਰ-ਤਿਲਕਣ ਵਾਲਾ ਹੈ, ਇਸ ਲਈ ਇਸ ਨੂੰ ਫੈਕਟਰੀ ਆਦਿ ਦੇ ਫਰਸ਼ 'ਤੇ ਲਗਾਇਆ ਜਾ ਸਕਦਾ ਹੈ।
  7. ਤੁਸੀਂ ਇਸ ਪੱਥਰ ਨੂੰ ਆਪਣੀ ਪਸੰਦ ਦੇ ਅਨੁਸਾਰ ਫਿਨਿਸ਼ (ਲਾਈਟ ਸ਼ਾਈਨ) ਅਤੇ ਮਿਰਰ ਫਿਨਿਸ਼ (ਚੰਗੀ ਚਮਕ) ਪਾ ਸਕਦੇ ਹੋ।
  8. ਕੋਟਾ ਪੱਥਰ ਗਰਮੀ ਨੂੰ ਸੋਖਦਾ ਹੈ ਇਸ ਲਈ ਇਹ ਗਰਮੀ ਵਿੱਚ ਠੰਡਾ ਰਹਿੰਦਾ ਹੈ।
  9. ਪੁਰਾਣੇ ਹੋਣ ਤੋਂ ਬਾਅਦ ਇਸ ਨੂੰ ਦੁਬਾਰਾ ਪਾਲਿਸ਼ ਕਰਕੇ ਪਹਿਲਾ ਦੀ ਤਰਾਂ ਚਮਕਾਇਆ ਜਾ ਸਕਦਾ ਹੈ।

ਹਵਾਲੇ[ਸੋਧੋ]

  1. ਮੁਖਵਿੰਦਰ ਚੋਹਲਾ