ਕੋਠੀ ਝਾੜ
ਕੋਠੀ ਝਾੜ ਤੋਂ ਭਾਵ ਹੈ ਕੇ ਜੋ ਵਿਆਹ ਤੋਂ ਬਾਅਦ ਜੋ ਨਾਨਕੇ ਪਰਿਵਾਰ ਨੂ ਵਿਆਹ 'ਚ ਬਚੀ ਹੋਈ ਮਠੀਆਈ ਦੇ ਰੂਪ ਚ ਦਿਤਾ ਜਾਂਦਾ ਹੈ। ਵਿਆਹ ਖਤਮ ਹੋਣ ਤੋਂ ਬਾਅਦ ਵਿਆਂਹਦੜ ਦੀੌ ਮਾਂ ਏਸ ਮਠਿਆਈ ਨੂੰ ਆਪਣੇ ਪੇਕੇ ਲੈ ਕੇ ਜਾਂਦੀ ਹੈ।
ਕੋਠੀ ਨੂੰ ਕਿਸੇ ਇਲਾਕੇ ਵਿਚ ਹਵੇਲੀ ਕਹਿੰਦੇ ਹਨ। ਕਿਸੇ ਇਲਾਕੇ ਵਿਚ ਕੋਠੀ ਨੂੰ ਬੜਾ ਮਕਾਨ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿਚ ਬੰਗਲੇ ਨੂੰ ਕੋਠੀ ਕਹਿੰਦੇ ਹਨ। ਕੱਚੀ ਕੰਧ ਦੇ ਨਾਲ ਮਿੱਟੀ ਦੀ ਛੋਟੇ ਜਿਹੇ ਰੋਡੇ ਸੰਦੂਖ ਦੀ ਤਰ੍ਹਾਂ ਬਣਾਏ ਸੰਦੂਖ ਨੂੰ, ਜਿਸ ਵਿਚ ਪਹਿਲੇ ਸਮਿਆਂ ਵਿਚ ਗੁੜ, ਸ਼ੱਕਰ ਅਤੇ ਮੁੰਡੇ/ਕੁੜੀ ਦੇ ਵਿਆਹ ਸਮੇਂ ਮਠਿਆਈ ਰੱਖੀ ਜਾਂਦੀ ਸੀ, ਵੀ ਕੋਠੀ ਕਹਿੰਦੇ ਹਨ। ਇਸ ਕੱਚੀ ਕੋਠੀ ਦੀ ਦਰਵਾਜੀ ਵੀ ਸੰਦੂਖ ਦੀ ਦਰਬਾਜੀ ਜਿੰਨੀ ਕੁ ਹੀ ਲੱਗੀ ਹੁੰਦੀ ਸੀ। ਝਾੜ ਦਾ ਅਰਥ ਹੈ ਕੋਠੀ ਵਿਚ ਬਚੀ ਹੋਈ ਵਸਤ ਨੂੰ ਹੂੰਝ ਕੇ, ਸੁੰਬਰ ਕੇ ਬਾਹਰ ਕੱਢਣਾ। ਲੱਡੂ, ਜਲੇਬੀਆਂ, ਖੁਰਮੇ, ਸ਼ੱਕਰਪਾਰੇ, ਪਕੌੜੀਆਂ ਆਦਿ ਹੀ ਉਨ੍ਹਾਂ ਸਮਿਆਂ ਦੀ ਮਠਿਆਈ ਹੁੰਦੀ ਸੀ। ਵਿਆਹ ਵਿਚ ਆਏ ਰਿਸ਼ਤੇਦਾਰਾਂ ਨੂੰ ਮਠਿਆਈ ਵੰਡਣ/ਭਾਜੀ ਵੰਡਣ ਤੋਂ ਪਿੱਛੋਂ ਵੀ ਕੋਠੀ ਵਿਚ ਮਠਿਆਈ ਬਾਕੀ ਬਚ ਜਾਂਦੀ ਸੀ। ਇਸ ਬਚੀ ਮਠਿਆਈ ਨੂੰ ਵਿਆਹ ਦੇ ਹਫਤੇ ਕੁ ਪਿੱਛੋਂ ਘਰ ਦੀ ਮਾਲਕਣ ਆਪਣੇ ਪੇਕੇ (ਮੁੰਡੇ/ਕੁੜੀ ਦੇ ਨਾਨਕੇ) ਕੋਠੀ ਵਿਚੋਂ ਝਾੜ ਕੇ ਦੇ ਕੇ ਆਉਂਦੇ ਸੀ। ਇਸ ਪੇਕੇ ਦਿੱਤੀ ਮਠਿਆਈ ਨੂੰ ਹੀ ਕੋਠੀ ਝਾੜ ਕਹਿੰਦੇ ਹਨ। ਉਨ੍ਹਾਂ ਸਮਿਆਂ ਵਿਚ ਦੇਸੀ ਘਿਉ ਨਾਲ ਮਠਿਆਈ ਹਲਵਾਈ ਤੋਂ ਘਰੇ ਹੀ ਤਿਆਰ ਕਰਵਾਈ ਜਾਂਦੀ ਸੀ ਜਿਹੜੀ ਮਹੀਨਾ ਮਹੀਨਾ ਖਰਾਬ ਨਹੀਂ ਹੁੰਦੀ ਸੀ।
ਹੁਣ ਮੁਕਤਸਰ, ਅਬੋਹਰ, ਫਾਜ਼ਿਲਕਾ ਏਰੀਏ ਵਿਚ ਰਹਿੰਦੇ ਕਿਸੇ-ਕਿਸੇ ਗਰੀਬ ਪਰਿਵਾਰ ਦੇ ਘਰ ਕੱਚੀਆਂ ਕੋਠੀਆਂ ਤਾਂ ਹਨ ਪਰ ਹੁਣ ਇਨ੍ਹਾਂ ਕੱਚੀਆਂ ਕੋਠੀਆਂ ਵਿਚ ਮਠਿਆਈ ਨਹੀਂ ਰੱਖੀ ਜਾਂਦੀ। ਹੁਣ ਵਿਆਹ ਵਿਚ ਥੋੜ੍ਹੀ ਜਿਹੀ ਮਠਿਆਈ ਹੀ ਪਕਾਈ ਜਾਂਦੀ ਹੈ।ਅੱਜ ਦੀ ਪੀੜ੍ਹੀ ਮਠਿਆਈ ਵੀ ਬਹੁਤ ਘੱਟ ਖਾ ਕੇ ਰਾਜੀ ਹੈ।ਹੁਣ ਕੋਠੀ ਝਾੜ ਦੇਣ ਦਾ ਰਿਵਾਜ ਵੀ ਦਿਨੋਂ ਦਿਨ ਘੱਟ ਰਿਹਾ ਹੈ।ਹੁਣ ਕੋਈ- ਕੋਈ ਘਰ ਦੀ ਮਾਲਕਣ ਵਿਆਹ ਤੋਂ ਪਿੱਛੋਂ ਮਠਿਆਈ ਦਾ ਡੱਬਾ ਪੇਕੇ ਦੇ ਆਉਂਦੀ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |