ਕੋਨਾਰਕ ਐਕਸਪ੍ਰੈਸ
ਕੋਨਾਰਕ ਐਕਸਪ੍ਰੈਸ ਇੱਕ ਕਲਾਸਲੈਸ ਸੁਪਰ ਫਾਸਟ ਟਰੇਨਾਂ ਵਿੱਚੋਂ ਇੱਕ ਸੀ, ਜੋ ਕਿ ਸ਼ੀ੍ ਮਧੂ ਦੰਡਾਵੇਤ ਦੁਆਰਾ ਸਾਲ 1978 ਵਿੱਚ (ਐਸ ਸੀ)ਸਿਕੰਦਰਾ ਬਾਦ ਅਤੇ ਭੁਵਨੇਸ਼੍ਵਰ(ਬੀ ਬੀ ਐਸ) ਵਿੱਚ ਕਾਰ ਰੋਜ਼ਾਨਾ ਸੇਵਾ ਦੇ ਤੌਰ 'ਤੇ ਪੇਸ਼ ਕੀਤੀ ਗਈ ਸੀ।[1] ਇਹ ਟਰੇਨ ਨੰਬਰ 2119/2120 ਦੇ ਤੌਰ 'ਤੇ ਅਤੇ 2101/2102 ਮੀਨਰ ਸੁਪਰ ਫ਼ਾਸਟ ਐਕਸ ਪ੍ਰੈਸ ਦੇ ਸਾਂਝੇ ਰੇਕ ਦੇ ਨਾਲ, ਜੋਕਿ ਸਿਕੰਦਰਾ ਬਾਦ ਅਤੇ ਮੁਮਬਈ ਵੀਟੀ (ਹੁਣ ਸੀ ਐਸ ਟੀ ਐਮ) ਵਿਚਕਾਰ ਦੌੜਦੀ ਸੀ। ਇਸ ਟਰੇਨ ਦੀ ਲੀਵਰੀ ਪਹਿਲਾਂ ਗੂੜ੍ਹੇ ਨੀਲੇ ਰੰਗ ਦੀ ਹੁੰਦੀ ਸੀ, ਜਿਸ ਵਿੱਚ ਚਿੱਟੇ ਰੰਗ ਦੀਆਂ ਧਾਰੀਆਂ ਵਿੱਚ, ਜੋਕਿ ਖਿੜਕੀ ਤੇ ਰੇਕੀ ਸਾਂਝੇਦਾਰੀ ਦੇ ਪ੍ਬੰਧਨ ਕਾਰਨ ਹੁੰਦੀਆਂ ਸਨ। ਮੁਮਬਈ ਅਤੇ ਭੁਵਨੇਸ਼੍ਵਰ ਵਿਚਕਾਰ ਹੋਰ ਟਰੇਨ ਦੀ ਵਧਦੀ ਹੋਈ ਮੰਗ ਕਾਰਨ, ਇਸਨੂੰ ਸਾਲ 1994 ਵਿੱਚ ਮੁਮਬਈ ਵੀ ਟੀ ਤੱਕ ਵਧਾ ਦਿੱਤਾ ਗਿਆ, ਜਿਸਨਾਲ 2101/2102 ਮੀਨਰ ਐਕਸਪ੍ਰੈਸ (ਬਾਅਦ ਵਿੱਚ ਇਸਦੀ ਥਾਂ 2701/02 ਹੁਸੈਨ ਸਾਗਰ ਐਕਸਪ੍ਰੈਸ ਨੇ ਲੈ ਲਈ) ਵਿੱਚਕਾਰ ਰੇਕ ਸਾਂਝੇ ਦਾਰੀ ਦੇ ਪ੍ਬੰਧਨ ਦਾ ਅੰਤ ਹੋਇਆ। ਵਿਸਤਾਰ ਤੋਂ ਬਾਅਦ, ਸਾਲ 1994 ਵਿੱਚ ਇਸ ਟਰੇਨ ਦਾ ਨੰਬਰ ਬਦਲ ਕੇ 1019/1020 ਰੱਖ ਦਿੱਤਾ ਗਿਆ। ਇਹ ਉਹਨਾਂ ਪੁਰਾਣੀਆਂ ਟਰੇਨਾਂ ਵਿੱਚੋਂ ਇੱਕ ਹੈ ਜੋ ਦੇਸ਼ ਦੇ ਪੂਰਬੀ ਅਤੇ ਪਛੱਮੀ ਰਾਜਾਂ ਨੂੰ ਜੋੜਦੀ ਹੈ। ਮੌਜੂਦਾ ਸਮੇਂ ਵਿੱਚ 11019/11020 ਦੇ ਤੌਰ 'ਤੇ ਸੰਚਾਲਿਤ, ਇਹ ਮੁਮਬਈ ਛਤ੍ਰਪਤੀ ਸ਼ਿਵਾਜੀ ਟਰਮਿਨਸ (ਸੀ ਐਸ ਟੀ ਐਮ) ਨੂੰ ਭੁਵਨੇਸ਼੍ਵਰ(ਬੀ ਬੀ ਐਸ) ਨਾਲ ਜੋੜਦੀ ਹੈ।[2]
ਰੂਟ
[ਸੋਧੋ]ਰਾਹ ਦੇ ਮੁੱਖ ਸਟੇਸ਼ਨ ਹਨ – ਦਾਦਰ, ਕਲਯਾਣ, ਪੂਨੇ, ਦੌਉਂਦ, ਸੋਲਾਪੁਰ, ਗੁਲਬਰਗਾ, ਸਿਕੰਦਰਾਬਾਦ, ਤਾਨਦੁਰ, ਕਾਜ਼ੀਪੇਟ, ਵਾਰੰਗਲ, ਮਹਿਬੂਬਾਬਾਦ, ਵਿਜੇਵਾੜਾ, ਰਾਜਾਮੁੰਦਰੀ, ਵਿਸ਼ਾਖਾਪਤਨਮ, ਸ੍ਰੀਕਾਕੁਲਮ, ਪਾਲਾਸਾ ਅਤੇ ਬਹਿਰਮਪੁਰ ਅਤੇ ਖੁਰਦਾ ਰੋਡ।[3]
ਕੁੱਲ ਦੂਰੀ 1932 ਕਿਮੀ ਤੈਅ ਕਰਦੀ ਹੈ। ਇਹ ਆਂਧਰਾ ਪ੍ਦੇਸ਼ ਸਾਬਕਾ ਰਾਜ (ਜੋਕਿ ਹੁਣ ਤੇਲੰਗਾਨਾ ਅਤੇ ਆਂਧਰਾ ਪ੍ਦੇਸ਼ ਹੈ) ਦਾ ਤਕਰੀਬਨ 1066ਕਿਮੀ ਤੈਅ ਕਰਦੀ ਹੈ।
ਘਟਨਾ
[ਸੋਧੋ]31 ਜੁਲਾਈ 2008 ਨੂੰ, ਦੋ ਲੋਕ ਜਖ਼ਮੀ ਹੋ ਗਏ ਜਦੋਂ ਟਰੇਨ ਦੇ ਦੋ ਡੱਬੇ ਅਤੇ ਕੋਨਾਰਕ ਐਕਸਪ੍ਰੈਸ ਦਾ ਇੰਜਨ ਗੁਲਬਰਗਾ ਦੇ ਨੇੜੇ ਗੰਗਾਪੁਰ ਸਟੇਸ਼ਨ ਤੇ ਪਟਰੀ ਤੋਂ ਉਤੱਰ ਗਏ।[4] ਟਰੇਨ ਦੇ ਡੱਬਿਆਂ ਦਾ ਪਟੱਰੀ ਤੋਂ ਉਤਰਣ ਦਾ ਕਾਰਨ ਅੱਜ ਤੱਕ ਪਤਾ ਨਹੀਂ ਚਲਿਆ।
ਹਵਾਲੇ-
[ਸੋਧੋ]- ↑ "Superfast Train Names with Details". indianrail.gov.in. Retrieved 10 March 2017.
- ↑ "Konark Express/11020 Time Table Schedule". indiarailinfo.com. Retrieved 10 March 2017.
- ↑ "Konark Express (11020) Route". cleartrip.com. Archived from the original on 5 ਅਪ੍ਰੈਲ 2016. Retrieved 10 March 2017.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Konark Express derails, two injured". oneindia.com. Retrieved 31 July 2008.