ਕੋਰੋਨਾ ਪ੍ਰਭਾਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
500 ਕਿਲੋਵਾਟ ਦੀ ਓਵਰਹੈੱਡ ਪਾਵਰ ਲਾਈਨ ਦੇ ਕੁਚਾਲਕਾਂ ਦੀ ਲੜੀ ਉੱਪਰ ਕੋਰੋਨਾ ਪ੍ਰਭਾਵ।
ਇੱਕ ਹਾਈ-ਵੋਲਟੇਜ ਕੁਆਇਲ ਦੇ ਦੁਆਲੇ ਕੋਰੋਨਾ ਪ੍ਰਭਾਵ।

ਕੋਰੋਨਾ ਪ੍ਰਭਾਵ ਜਾਂ ਕੋਰੋਨਾ ਵਿਸਰਜਨ ਇੱਕ ਬਿਜਲਈ ਡਿਸਚਾਰਜ ਹੁੰਦਾ ਹੈ ਜਿਹੜਾ ਕਿਸੇ ਤਰਲ ਦੇ ਉੱਪਰ ਆਇਨੀਕਰਨ ਕਰਕੇ ਪੈਦਾ ਹੁੰਦਾ ਹੈ ਜਿਵੇਂ ਕਿ ਕਿਸੇ ਚਾਲਕ ਦੇ ਆਲੇ-ਦੁਆਲੇ ਚੱਲ ਰਹੀ ਹਵਾ ਜਿਸ ਵਿੱਚ ਕਿਸੇ ਖਾਸ ਹਾਲਤ ਵਿੱਚ ਬਿਜਲਈ ਚਾਰਜ ਪੈਦਾ ਹੋ ਜਾਂਦਾ ਹੈ। ਹਾਈ ਵੋਲਟੇਜ ਤਾਰਾਂ ਵਿੱਚ ਇੱਕ ਸੁਭਾਵਿਕ ਤੌਰ 'ਤੇ ਆਪਣੇ ਆਪ ਪੈਦਾ ਹੋ ਜਾਂਦਾ ਹੈ ਅਤੇ ਇਸਨੂੰ ਘੱਟ ਕਰਨ ਲਈ ਇਲੈਕਟ੍ਰਿਕ ਫ਼ੀਲਡ ਦੀ ਮਜ਼ਬੂਤੀ ਨੂੰ ਘਟਾਇਆ ਜਾਂਦਾ ਹੈ। ਕੋਰੋਨਾ ਪ੍ਰਭਾਵ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਕਿਸੇ ਚਾਲਕ ਦੇ ਆਲੇ-ਦੁਆਲੇ ਬਣੀ ਹੋਈ ਇਲੈਕਟ੍ਰਿਕ ਫ਼ੀਲਡ ਦਾ ਪੁਟੈਂਸ਼ਲ ਗਰੇਂਡੀਐਂਟ ਇੰਨਾ ਜ਼ਿਆਦਾ ਹੋ ਜਾਵੇ ਕਿ ਇਹ ਇੱਕ ਚਾਲਕਤਾ ਦਾ ਖੇਤਰ ਬਣ ਜਾਵੇ, ਪਰ ਇਹ ਇੰਨਾ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਜਿਸ ਨਾਲ ਕੋਲ ਸਥਿਤ ਪਦਾਰਥਾਂ ਨਾਲ ਬਿਜਲਈ ਬਰੇਕਡਾਊਨ ਜਾਂ ਚੰਗਿਆੜੀ ਪੈਦਾ ਹੋ ਜਾਵੇ। ਕੋਰੋਨਾ ਨੂੰ ਅਕਸਰ ਹਾਈ ਵੋਲਟੇਜ ਤਾਰਾਂ ਵਿੱਚ ਆਮ ਤੌਰ 'ਤੇ ਉਹਨਾਂ ਦੇ ਦੁਆਲੇ ਨੀਲੇ ਰੰਗ ਦੇ ਛੱਲੇ ਨਾਲ ਵੇਖਿਆ ਜਾ ਸਕਦਾ ਹੈ। ਇੱਕ ਗੈਸ ਡਿਸਚਾਰਜ ਲੈਂਪ ਇਸੇ ਪ੍ਰਭਾਵ ਨਾਲ ਰੌਸ਼ਨੀ ਪੈਦਾ ਕਰਦਾ ਹੈ।

ਹਵਾਲੇ[ਸੋਧੋ]