ਸਮੱਗਰੀ 'ਤੇ ਜਾਓ

ਬਿਜਲਈ ਚਾਲਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਵਰਹੈੱਡ ਚਾਲਕ ਜਾਂ ਕੰਡਕਟਰ ਜਿਹਨਾਂ ਨਾਲ ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ।

ਭੌਤਿਕ ਵਿਗਿਆਨ ਅਤੇ ਇਲੈੱਕਟ੍ਰਿਕਲ ਇੰਜੀਨੀਅਰਿੰਗ ਵਿੱਚ, ਇੱਕ ਚਾਲਕ ਜਾਂ ਕੰਡਕਟਰ ਉਹ ਵਸਤੂ ਜਾਂ ਕਿਸੇ ਖ਼ਾਸ ਪਦਾਰਥ ਤੋਂ ਤਿਆਰ ਕੀਤੀ ਗਈ ਤਾਰ ਹੁੰਦੀ ਹੈ, ਜਿਸ ਵਿੱਚੋਂ ਬਿਜਲਈ ਕਰੰਟ ਅਸਾਨੀ ਨਾਲ ਲੰਘ ਸਕਦਾ ਹੈ। ਆਮ ਤੌਰ 'ਤੇ ਧਾਤਾਂ ਦੁਆਰਾ ਬਣਾਈਆਂ ਗਈਆਂ ਤਾਰਾਂ ਦਾ ਇਸਤੇਮਾਲ ਬਿਜਲਈ ਚਾਲਕਾਂ ਜਾਂ ਕੰਡਕਟਰ ਤੇ ਤੌਰ 'ਤੇ ਕੀਤਾ ਜਾਂਦਾ ਹੈ। ਬਿਜਲਈ ਕਰੰਟ ਨੂੰ ਨੈਗੇਟਿਵ ਚਾਰਜ ਇਲੈੱਕਟ੍ਰੌਨਾਂ, ਪਾਜ਼ੀਟਿਵ ਚਾਰਜ ਹੋਲਾਂ ਅਤੇ ਅਤੇ ਕਈ ਵਾਰ ਪਾਜ਼ੀਟਿਵ ਜਾਂ ਨੈਗੇਟਿਵ ਆਇਨ੍ਹਾਂ ਦੇ ਵਹਾਅ ਤੋਂ ਬਣਾਇਆ ਜਾਂਦਾ ਹੈ।[1]

ਕਾੱਪਰ ਦੀ ਚਾਲਕਤਾ (conductivity) ਬਹੁਤ ਜ਼ਿਆਦਾ ਹੁੰਦੀ ਹੈ। ਅਨੀਲਡ ਕਾੱਪਰ ਇੱਕ ਅੰਤਰਰਾਸ਼ਟਰੀ ਦਰਜਾ ਹੈ ਜਿਸ ਨਾਲ ਹੋਰ ਸਾਰੇ ਬਿਜਲਈ ਚਾਲਕਾਂ ਨਾਲ ਤੁਲਨਾ ਕੀਤੀ ਜਾਂਦੀ ਹੈ। ਸਭ ਤੋਂ ਉੱਤਮ ਕਾੱਪਰ ਦਾ ਇਸਤੇਮਾਲ ਬਹੁਤ ਸਾਰੇ ਬਿਜਲੀ ਦੇ ਕਾਰਜਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਬਿਜਲਈ ਮੋਟਰ ਦੀ ਵਾਇੰਡਿੰਗ ਦੀ ਤਾਰ, ਕੇਬਲਾਂ ਅਤੇ ਬਸ-ਬਾਰ ਆਦਿ ਵਿੱਚ।

ਸਿਲਵਰ ਦੀ ਚਾਲਕਤਾ ਕਾੱਪਰ ਨਾਲੋਂ ਵੱਧ ਹੁੰਦੀ ਹੈ ਪਰ ਇਹ ਮਹਿੰਗਾ ਹੋਣ ਕਰਕੇ ਇਸਦਾ ਇਸਤੇਮਾਲ ਬਹੁਤ ਘੱਟ ਕੀਤਾ ਜਾਂਦਾ ਹੈ। ਹਾਲਾਂਕਿ ਇਸਦਾ ਇਸਤੇਮਾਲ ਖ਼ਾਸ ਉਪਕਰਨਾਂ ਜਿਵੇਂ ਕਿ ਉਪਗ੍ਰਹਿ ਆਦਿ ਬਣਾਉਣ ਵਿੱਚ ਕੀਤਾ ਜਾਂਦਾ ਹੈ।

ਐਲੂਮੀਨੀਅਮ ਦਾ ਤਾਰ, ਜਿਸਦੀ ਚਾਲਕਤਾ ਕਾੱਪਰ ਦੀ 61% ਹੁੰਦੀ ਹੈ, ਦਾ ਇਸਤੇਮਾਲ ਬਿਜਲੀ ਦੀਆਂ ਤਾਰਾਂ ਬਣਾਉਣ ਵਿੱਚ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈ ਕਿਉਂਕਿ ਇਹ ਕਾਫ਼ੀ ਸਸਤਾ ਹੁੰਦਾ ਹੈ। ਭਾਰ ਦੇ ਤੌਰ 'ਤੇ ਐਲੂਮੀਨੀਅਮ ਦੀ ਚਾਲਕਤਾ ਕਾੱਪਰ ਤੋਂ ਜ਼ਿਆਦਾ ਹੁੰਦੀ ਹੈ ਪਰ ਇਸਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਕਾਰਨ ਇਸਨੂੰ ਵਾਇੰਡਿੰਗ ਬਣਾਉਣ ਵਿੱਚ ਇਸਤੇਮਾਲ ਨਹੀਂ ਕੀਤਾ ਜਾਂਦਾ।

ਚਾਂਦੀ, ਤਾਂਬੇ ਅਤੇ ਐਲੂਮੀਨੀਅਮ ਦੀ ਬਿਜਲਈ ਚਾਲਕਤਾ 20 °C ਤਾਪਮਾਨ ਤੇ ਸੱਜੇ ਹੱਥ ਦਿੱਤੀ ਗਈ ਸੂਚੀ ਵਿੱਚ ਦਰਸਾਈ ਗਈ ਹੈ।

ਹਵਾਲੇ

[ਸੋਧੋ]
  1. "Wire Sizes and Resistance" (PDF). Retrieved 2018-01-14.
ਪਦਾਰਥ ρ [Ω·m] 20 °C ਤੇ σ [S/m] 20 °C ਤੇ
ਸਿਲਵਰ (ਚਾਂਦੀ), Ag 1.59 × 10−8 6.30 × 107
ਕਾੱਪਰ (ਤਾਂਬਾ), Cu 1.68 × 10−8 5.96 × 107
ਐਲੂਮੀਨੀਅਮ, Al 2.82 × 10−8 3.50 × 107