ਕੋਰੋਮੰਡਲ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਰੋਮੰਡਲ ਐਕਸਪ੍ਰੈਸ
Coromandel Express with WAP-4 Loco at Nalpur.jpg
Coromandel Express with WAP-4 Loco at Nalpur
Overview
Service typeSuperfast
LocaleWest Bengal, Orissa, Andhra Pradesh, Tamil Nadu
First service6 ਮਾਰਚ 1977; 43 ਸਾਲ ਪਹਿਲਾਂ (1977-03-06)
Current operator(s)South Eastern Railway zone
Route
Startਫਰਮਾ:Rws
Endਫਰਮਾ:Rws
Distance travelled1,661 kਮੀ (5,449,475 ਫ਼ੁੱਟ)
Average journey time26 hours 25 minutes
Service frequencyDaily
On-board services
Class(es)AC first, AC 2 tier, AC 3 tier, Pantry Car, Sleeper Class, General - 24 coaches.
Seating arrangementsAvailable
Sleeping arrangementsAvailable
Auto-rack arrangementsNot Available
Catering facilitiesAvailable
Observation facilitiesCBC Coaches
Entertainment facilitiesNot Available
Baggage facilitiesAvailable
Technical
Rolling stockStandard Indian Railway coaches
Track gaugeਫਰਮਾ:RailGauge
Operating speed120 km/h (75 mph) maximum 65 km/h (40 mph) (average with halts)

ਕੋਰੋਮੰਡਲ ਐਕਸਪ੍ਰੈਸ ਭਾਰਤੀ ਰੇਲਵੇ[1] ਦੀ ਪ੍ਮੁੱਖ ਕੈਰੀਅਰਾਂ ਵਿੱਚੋ ਇੱਕ ਹੈI ਇਹ ਇੱਕ ਸੁਪਰਫਾਸਟ ਰੇਲਗੱਡੀ ਹੈ ਜੋਕਿ ਰੋਜ਼ਾਨਾ ਭਾਰਤ ਦੇ ਪੁਰਬੀ ਤੱਟ ਦੇ ਹਾਵੜਾ (ਕੋਲਕਾਤਾ) ਵਿੱਚ ਹਾਵੜਾ ਸਟੇਸ਼ਨ (ਐਚ ਡਬੱਲਯੂ ਐਚ) ਅਤੇ ਚੇਨਈ ਵਿੱਚ ਚੇਨਈ ਸੈਂਟਰਲ (ਐਮ ਏ ਐਸ) ਦੇ ਵਿਚਕਾਰ ਚਲੱਦੀ ਹੈI ਇਹ ਆਈਆਰ ਦੇ ਇਤਿਹਾਸ ਵਿੱਚ ਪਹਿਲੀ ਸੁਪਰਫਾਸਟ ਐਕਸਪ੍ਰੈਸ ਟਰੇਨਾਂ ਵਿੱਚੋ ਇੱਕ ਹੈI ਬੰਗਾਲ ਦੀ ਖਾੜੀ ਦੇ ਨਾਲ ਭਾਰਤ ਦੇ ਪੂਰਬੀ ਤੱਟ ਨੂੰ ਕੋਰੋਮੰਡਲ ਤੱਟ ਕਿਹਾ ਜਾਂਦਾ ਹੈ।

ਇਸੇ ਲਈ ਇਸ ਰੇਲਗੱਡੀ ਨੂੰ ਇਹ ਨਾਮ ਦਿੱਤਾ ਗਿਆ ਹੈ ਕਿਉਂਕਿ ਇਹ ਕੋਰੋਮੰਡਲ ਤੱਟ ਦੀ ਪੂਰੀ ਲੰਬਾਈ ਦਾ ਸਫ਼ਰ ਕਰਦੀ ਹੈI ਇਹ ਟਰੇਨ ਦੱਖਣ ਪੂਰਬ ਰੇਲਵੇ ਖੇਤਰ ਦੇ ਤਹਿਤ ਆਉਂਦੀ ਹੈI ਇਹ ਟਰੇਨ ਹਾਵੜਾ ਚੇਨਈ ਮੇਲ ਨਾਲੋਂ ਪਹਿਲਾਂ ਪਹੁੰਚਦੀ ਹੈ ਇਸ ਲਈ ਚੇਨਈ ਜਾਣ ਵਾਲੇ ਜ਼ਿਆਦਾਤਰ ਲੋਕ ਇਸ ਟਰੇਨ ਨੂੰ ਤਰਜੀਹ ਦਿੰਦੇ ਹਨI ਇਸ ਟਰੇਨ ਵਿੱਚ ਸਾਰਾ ਸਾਲ ਹੀ ਭੀੜ ਰਹਿੰਦੀ ਹੈI ਇਸ ਟਰੇਨ ਵਿੱਚ ਸੀਬੀਸੀ ਕਪਲਿੰਗ ਹੈ ਜਿਸ ਨਾਲ ਯਾਤਰਾ ਕਰਦੇ ਹੋਏ ਯਾਤਰੀਆਂ ਨੂੰ ਘੱਟ ਝਟਕੇ ਲਗਦੇ ਹਨ ਅਤੇ ਰੇਲਗੱਡੀ ਦੇ ਡੱਬਿਆਂ ਵਿੱਚ ਮਜ਼ਬੂਤ ਪਕੱੜ ਬਣੀ ਰਹਿੰਦੀ ਹੈ, ਜਿਸ ਕਰਕੇ ਯਾਤਰੀਆਂ ਲਈ ਯਾਤਰਾ ਅਸਾਨ ਅਤੇ ਅਰਾਮਦਾਇਕ ਹੋ ਜਾਂਦੀ ਹੈ।[2][3]

ਇਤਿਹਾਸ[ਸੋਧੋ]

ਚੋਲਾ ਰਾਜਵੰਸ਼ ਦੀ ਜ਼ਮੀਨ ਨੂੰ ਤਾਮਿਲ ਵਿੱਚ ਚੋਲਾ ਮੰਡਲ ਕਿਹਾ ਜਾਂਦਾ ਹੈ ਜਿਸਦਾ ਸ਼ਾਬਦਿਕ ਅਨੁਵਾਦ “ਚੋਲਿਆਂ ਦੇ ਮੰਡਲ” ਵਿੱਚ ਹੁੰਦਾ ਹੈ। ਜਿਸ ਤੋਂ ਕੋਰੋਮੰਡਲ ਆਇਆ ਹੈI ਕੋਰੋਮੰਡਲ ਤੱਟ ਭਾਰਤੀ ਪਾ੍ਇਦੀਪ ਦੇ ਦਖਣ ਤੱਟ ਨੂੰ ਦਿੱਤਾ ਗਿਆ ਨਾਂ ਹੈI

ਸਮਾਂ[ਸੋਧੋ]

ਟਰੇਨ ਨੰਬਰ 12841[4] ਅਤੇ 12842 ਹਨ। 12841 14:50 ਬਜੇ ਹਾਵੜਾ ਤੋ ਵਿਦਾ ਹੁੰਦੀ ਹੈ ਅਤੇ ਅਗਲੇ ਦਿਨ 17:15 ਬਜੇ ਚੇਨਈ ਸੈਂਟਰਲ ਤੇ ਪਹੁੰਚਦੀ ਹੈI 12842[5] 8:45 ਬਜੇ ਚੇਨਈ ਸੈਂਟਰਲ ਤੋ ਵਿਦਾ ਹੁੰਦੀ ਹੈ ਅਤੇ (Iਦੁਬਾਰਾ ਅਗਲੇ ਦਿਨ) 11:50 ਬਜੇ ਹਾਵੜਾ ਪਹੁੰਚਦੀ ਹੈ। ਹਰੇਕ ਵਾਰ 1661 ਕਿਮੀ ਦੀ ਦੂਰੀ ਤਯ ਕਰਦੀ ਹੈI

ਇੰਜਣ ਦੀ ਕਾੱਡੀਆਂ[ਸੋਧੋ]

ਟਰੇਨ ਸੀਐਲਡਬਲਯੂ ਦੁਆਰਾ ਬਣਾਏ ਗਏ ਡਬਲਯੂਏਪੀ-4 ਵਰਗ ਬਿਜਲੀ ਦੇ ਇੰਜਣਾਂ ਨਾਲ ਖੀਚੀ ਜਾਂਦੀ ਹੈ। ਜੋ ਕਿ ਹਾਵੜਾ ਤੋਂ ਵਿਸ਼ਾਖਾਪਤਨਮ ਤੱਕ ਦਖਣ ਪੂਰਬ ਰੇਲਵੇ ਦੇ ਸਂਤਰਾਂਗਚੀ ਬਿਜਲੀ ਵਾਲੇ ਇੰਜਣ ਸ਼ੈਡ ਦੇ ਦੁਆਰਾ ਬਣਾਈ ਰੱਖਿਆ ਹੈ ਅਤੇ ਬਾਅਦ ਵਿੱਚ ਰੇਲਵੇ ਬੋਰਡ ਦੁਆਰਾ ਦਿੱਤੀ ਗਈ ਮੰਜ਼ੂਰੀ ਦੇ ਤਹਿਤ ਇੰਜਣ ਕਾੱਡੀਆਂ ਨੂੰ ਰੋਯਾਪੁਰਮ ਅਧਾਰਿਤ ਇੰਜਣ ਨਾਲ ਚੇਨਈ ਤੱਕ ਜੋੜਿਆ ਜਾਂਦਾ ਹੈI ਇਹ 5000 ਐਚਪੀ ਇੰਜਣ 140 ਕਿਮੀ ਪ੍ਰਤੀ ਘੰਟੇ ਦੌੜਨ ਦੀ ਸਮਰੱਥਾ ਨਾਲ ਲਗਾਏ ਗਏ ਹਨ ਲੇਕਿਨ ਵਿਭਾਗੀ ਗਤੀ ਦੀ ਸੀਮਾ ਕਰਕੇ ਕੋਰੋਮੰਡਲ ਐਕਸਪ੍ਰੈਸ 120 ਕਿਮੀ ਪ੍ਰਤੀ ਘੰਟੇ ਦੀ ਵੱਧ ਮੰਜ਼ੂਰ ਗਤੀ ਨਾਲ ਚਲਦੀ ਹੈ। ਬਿਜਲੀਕਰਨ ਦੇ ਤੁਰੰਤ ਬਾਅਦ, ਇਹ ਟਰੇਨ ਚੇਨਈ ਤੋਂ ਹਾਵੜਾ ਤੱਕ ਸਿਕੰਦਰਾਬਾਦ (ਲੱਲਾਗੁਡਾ) ਅਧਾਰਿਤ ਡਬਲਯੂਏਪੀ-4 ਇੰਜਣ ਨਾਲ ਖਿੱਚੀ ਜਾਂਦੀ ਹੈ ਲੇਕਿਨ ਵਿਸ਼ਾਖਾਪਤਨਮ ਵਿੱਚ ਇੰਜਣ ਨੂੰ ਉਲਟਾ ਕਰਨ ਲਈ ਬਹੁਤ ਸਮੇਂ ਅਤੇ ਮੁਸ਼ਕਲ ਦੇ ਕਾਰਨ ਬਾਅਦ ਵਿੱਚ ਇਸਨੂੰ ਹਾਵੜਾ ਤੋਂ ਵਿਸ਼ਾਖਾਪਤਨਮ ਤੱਕ ਸਂਤਰਾਂਗਚੀ ਇੰਜਣ ਨਾਲ ਅਤੇ ਵਿਸ਼ਾਖਾਪਤਨਮ ਤੋਂ ਚੇਨਈ ਤੱਕ ਈਰੋਡ ਅਧਾਰਿਤ ਇੰਜਣ ਨਾਲ ਚਲਾਉਣ ਦਾ ਫ਼ੈਸਲਾ ਕੀਤਾ ਗਿਆI ਜਦ ਰੋਯਾਪੁਰਮ ਸ਼ੈਡ ਚੇਨਈ ਦੇ ਨੇੜੇ ਆਉਦਾ ਹੈ ਤਦ ਰੋਯਾਪੁਰਮ ਅਧਾਰਿਤ ਇੰਜਣ ਵਿਸ਼ਾਖਾਪਤਨਮ ਤੋਂ ਚੇਨਈ ਤੱਕ ਖਿਚਣ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈI

ਪੂਰਬੀ ਤੱਟ ਲਾਈਨ ਦੇ ਬਿਜਲੀਕਰਨ ਮੁਕੰਮਲ ਹੋਣ ਤੋਂ ਪਹਿਲਾਂ, ਇਸ ਟਰੇਨ ਨੂੰ ਜੁੜਵਾ-ਡੀਜ਼ਲ ਡਬਲਿਊਡੀਐਮਸ(ਖੜਗਪੁਰ ਤੋਂ ਡੀਜ਼ਲ ਇੰਜਣ ਸ਼ੈਡ) ਨਾਲ ਚਲਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀI ਦੋ-ਡੀਜ਼ਲ ਇੰਜਣ ਦੀ ਵਰਤੋਂ ਦਾ ਕਾਰਨ ਸਿੰਗਲ ਡਬਲਿਊਡੀਐਮ ਡੀਜ਼ਲ ਦੀ, ਟਰੇਨ ਦੇ 24 ਡੱਬਿਆਂ ਨੂੰ 110 ਕਿਮੀ ਪ੍ਰਤੀ ਦੀ ਰਫਤਾਰ ਨਾਲ ਖਿਚਣ ਦੀ ਸੀਮਤ ਸਮਰਥਾ ਸੀI ਬਿਜਲੀ-ਕਰਨ ਤੋਂ ਬਾਅਦ, ਸਿੰਗਲ ਡਬਲਯੂਏਪੀ-4 ਬਿਜਲੀ ਦਾ ਇੰਜਣ ਹੀ ਕਾਫ਼ੀ ਸੀI ਇਸ ਤਰਾਂ ਭਾਰਤੀ ਰੇਲਵੇ ਲਈ ਇਹ ਇੱਕ ਲੋਕੋਮੋਟਿਵ ਦੀ ਸਿੱਧੀ ਬਚਤ ਸੀI ਤੇਜ਼ ਰਫ਼ਤਾਰ ਕਾਰਨ ਸਮੇਂ ਦੀ ਵੀ ਬਚਤ ਸੀI

ਹਵਾਲੇ[ਸੋਧੋ]

  1. "INDIAN RAILWAYS PASSENGER RESERVATION ENQUIRY". indianrail.gov.in. Retrieved 18 November 2015. 
  2. "Coromandel Express (12841) Time Table / Route / Schedule". findtraininfo.in. Retrieved 18 November 2015. 
  3. "About Coromandal Express". cleartrip.com. Retrieved 18 November 2015. 
  4. "12841/Coromandel Express". indiarailinfo.com. Retrieved 18 November 2015. 
  5. "12842/Coromandel Express". indiarailinfo.com. Retrieved 18 November 2015.