ਸਮੱਗਰੀ 'ਤੇ ਜਾਓ

ਕੋਵਿਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਵਿਲਨ

ਕੰਡਾਨੇਸਰੀ ਵੋਟੋਮਬਰਾਮਿਲ ਵੇਲੱਪਨ ਅਯੱਪਨ (9 ਜੁਲਾਈ 1923 - 2 ਜੂਨ 2010) ਜ ਵੀ ਵੀ ਅਯੱਪਨ, ਵਧੇਰੇ ਕਰਕੇ ਕੋਵਿਲਨ, ਨਾਮ ਨਾਲ ਮਸ਼ਹੂਰ ਇੱਕ ਭਾਰਤੀ ਮਲਿਆਲਮ ਭਾਸ਼ਾਈ ਨਾਵਲਕਾਰ ਅਤੇ ਆਜ਼ਾਦੀ ਘੁਲਾਟੀਆ ਸੀ। ਉਸਨੂੰ ਸਮਕਾਲੀ ਭਾਰਤੀ ਸਾਹਿਤ ਦਾ ਸਭ ਤੋਂ ਉੱਤਮ ਲੇਖਕ ਮੰਨਿਆ ਜਾਂਦਾ ਹੈ।[1] ਕੁਲ ਮਿਲਾ ਕੇ ਉਸਨੇ 11 ਨਾਵਲ, 10 ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਤਿੰਨ ਲੇਖ ਅਤੇ ਇੱਕ ਨਾਟਕ ਲਿਖੇ। ਹਾਲਾਂਕਿ ਉਸ ਦੀਆਂ ਕਹਾਣੀਆਂ ਦੀ ਸੈਟਿੰਗਾਂ ਬਰਫ਼ ਲੜਦੇ ਹਿਮਾਲਿਆ ਦੇ ਫ਼ੌਜੀ ਕੈਂਪਾਂ ਤੋਂ ਲੈ ਕੇ ਤ੍ਰਿਸੂਰ ਦੇ ਅਸਪਸ਼ਟ ਪਿੰਡ ਤੱਕ ਵੱਖੋ ਵੱਖਰੀਆਂ ਸਨ, ਪਰੰਤੂ ਉਸਨੇ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਨੂੰ ਪਾਰ ਕਰਦਿਆਂ ਉਨ੍ਹਾਂ ਤੇ ਇੱਕ ਸਰਬਵਿਆਪਕ ਪਹਿਲੂ ਦੀ ਪਾਨ ਚਾੜ੍ਹੀ। ਹਾਲਾਂਕਿ ਸ਼ੁਰੂ ਵਿੱਚ ਉਸਨੂੰ ਫੌਜੀ ਕਹਾਣੀਆਂ ਦੇ ਲੇਖਕ ਵਜੋਂ ਪਛਾਣਿਆ ਗਿਆ ਸੀ, ਕੋਵਿਲਨ ਨੇ ਜਲਦੀ ਹੀ ਇਹ ਸਾਬਤ ਕਰ ਦਿੱਤਾ ਕਿ ਉਸਨੇ ਜ਼ਿੰਦਗੀ ਨੂੰ ਵੱਖ ਵੱਖ ਪਹਿਲੂਆਂ ਤੋਂ ਵੇਖਿਆ ਵਿਚਾਰਿਆ ਸੀ। ਤੋਟੰਗਲ, ਏ ਮਾਈਨਸ ਬੀ ਅਤੇ ਏਲ਼ਾਮਦੰਗਲ ਵਰਗੀਆਂ ਉਸ ਦੀਆਂ ਰਚਨਾਵਾਂ ਬਾਹਰੀ ਸਥਿਤੀਆਂ ਅਤੇ ਹਕੀਕਤਾਂ ਨੂੰ ਲਕੀਰੀ ਰੂਪ ਵਿੱਚ ਦਰਸਾਉਣ ਦੀ ਬਜਾਏ ਮਨੁੱਖ ਦੀਆਂ ਹੋਂਦ ਦੀਆਂ ਦੁਬਿਧਾਵਾਂ ਨੂੰ ਪ੍ਰਤੀਬਿੰਬਤ ਕਰਦੀਆਂ ਹਨ। ਪਰ ਕੋਵਿਲਨ ਨੂੰ ਉਸਦੇ ਬਾਅਦ ਦੇ ਨਾਵਲ ਤੱਟਾਕਮ ਲਈ ਸਭ ਤੋਂ ਵੱਧ ਆਲੋਚਨਾਤਮਕ ਪ੍ਰਸ਼ੰਸਾ ਮਿਲੀ ਜੋ ਆਪਣੇ ਪੁਰਖਿਆਂ ਦੇ ਪਿੰਡ ਵਿੱਚ ਵੱਸਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਦਾ ਸ਼ਕਤੀਸ਼ਾਲੀ ਅਤੇ ਗੌਰਵਮਈ ਚਿੱਤਰਣ ਹੈ।

ਉਸਨੇ 1972 ਅਤੇ 1977 ਵਿੱਚ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਅਤੇ 1998 ਵਿੱਚ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਜਿੱਤੇ। ਉਸ ਨੇ ਮਲਿਆਲਮ ਸਾਹਿਤ ਵਿੱਚ ਪਾਏ ਯੋਗਦਾਨ ਦੀ ਮਾਨਤਾ ਵਜੋਂ ਕੇਰਲਾ ਰਾਜ ਸਰਕਾਰ ਦਾ ਸਰਵਉੱਚ ਸਾਹਿਤਕ ਸਨਮਾਨ ਏੜੂਤਚਨ ਪੁਰਸਕਾਰਮ ਵੀ ਪ੍ਰਾਪਤ ਕੀਤਾ ਸੀ।[2] ਉਹ 1997 ਤੋਂ ਕੇਰਲਾ ਸਾਹਿਤ ਅਕਾਦਮੀ ਅਤੇ 2005 ਤੋਂ ਸਾਹਿਤ ਅਕਾਦਮੀ ਦਾ ਇੱਕ ਫੈਲੋ ਰਿਹਾ।[1][3]

ਜ਼ਿੰਦਗੀ[ਸੋਧੋ]

ਸ਼ੁਰੂਆਤੀ ਸਾਲ[ਸੋਧੋ]

ਕੋਵਿਲਨ ਦਾ ਜਨਮ ਕੇਰਲਾ ਦੇ ਕੰਡਾਨੇਸਰੀ, ਤ੍ਰਿਸੂਰ ਵਿੱਚ ਹੋਇਆ ਸੀ। ਉਸਨੇ ਆਪਣੀ ਮੁਢਲੀ ਵਿਦਿਆ ਕੰਡਾਨੇਸਰੀ ਵਿੱਚ ਐਕਸਲਸੀਅਰ ਸਕੂਲ ਅਤੇ ਨੇਨਮਿਨੀ ਹਾਇਰ ਐਲੀਮੈਂਟਰੀ ਸਕੂਲ ਤੋਂ ਕੀਤੀ। ਫਿਰ ਉਹ 13 ਸਾਲ ਦੀ ਉਮਰ ਵਿੱਚ ਪਾਵਰਾੱਤੀ ਵਿਖੇ ਸਾਹਿਤ ਦੀਪਿਕਾ ਸੰਸਕ੍ਰਿਤ ਕਾਲਜ ਵਿੱਚ ਦਾਖਲ ਹੋਇਆ। ਕੇਪੀ ਨਾਰਾਇਣਾ ਪਿਸਾਰੋਡੀ, ਪੀਸੀ ਵਾਸੂਦੇਵਣ ਇਲਿਆਤੂ, ਸੰਸਦ ਮੈਂਬਰ ਸੰਕੁਨੀ ਨਾਇਰ, ਚੇਰੂਕਾਡੂ ਅਤੇ ਸ਼੍ਰੀਕ੍ਰਿਸ਼ਨ ਸ਼ਰਮਾ ਵਰਗੇ ਵਿਦਵਾਨਾਂ ਦੀਆਂ ਕਲਾਸਾਂ ਵਿੱਚ ਭਾਗ ਲੈਣ ਦਾ ਉਸ ਨੂੰ ਸੁਭਾਗ ਮਿਲਿਆ। ਅਜੇ ਉਹ ਵਿਦਿਆਰਥੀ ਹੀ ਸੀ ਜਦੋਂ ਉਸਨੇ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਉਭਰ ਰਹੇ ਲੇਖਕ ਹੋਣ ਦੇ ਨਾਤੇ, ਕਵਿਤਾ ਕੋਵਿਲਨ ਦਾ ਮੁ ਢਲਾ ਜਨੂੰਨ ਸੀ। ਪਰ ਅੱਤਿਆਚਾਰੀ ਬਸਤੀਵਾਦੀ ਅਤੇ ਜਾਗੀਰਦਾਰੀ ਸ਼ਾਸਨ, ਜਾਤੀਵਾਦੀ ਸਮਾਜਿਕ ਮਾਹੌਲ, ਵਿਆਪਕ ਪੇਂਡੂ ਗਰੀਬੀ, ਜੋ ਯੁੱਧ ਦੇ ਸਾਲਾਂ ਦੌਰਾਨ ਭਿਆਨਕ ਕਾਲ ਨਾਲ ਸਿਖਰਾਂ ਨੂੰ ਪਹੁੰਚ ਗਈ ਸੀ, ਟੁੱਟ ਰਹੇ ਪਰਿਵਾਰਕ ਅਤੇ ਸਮਾਜਿਕ ਬੰਧਨਾਂ ਦੀ ਪੀੜ ਅਤੇ ਬਗਾਵਤ ਕਰਨ ਦੀ ਅੰਦਰੂਨੀ ਇੱਛਾ ਦਾ ਪਰਿਪੱਕ ਹੋ ਕੇ ਰਾਜਨੀਤਿਕ ਤੌਰ 'ਤੇ ਚੇਤੰਨ ਕ੍ਰਾਂਤੀਕਾਰੀ ਬਣਨ - ਨੇ ਉਸਨੂੰ ਆਤਮ-ਪ੍ਰਗਟਾਵੇ ਦੇ ਵਿਸ਼ਾਲ ਅਖਾੜੇ ਵਜੋਂ ਗਲਪ ਨੂੰ ਮਾਧਿਅਮ ਬਣਾਉਣ ਲਈ ਮਜਬੂਰ ਕਰ ਦਿੱਤਾ।

ਹਵਾਲੇ[ਸੋਧੋ]

  1. 1.0 1.1 "Nirmal Verma, Kovilan elected Sahitya Academy Fellows". The Hindu. 17 February 2005. Archived from the original on 17 ਫ਼ਰਵਰੀ 2005. Retrieved 15 November 2009. {{cite news}}: Unknown parameter |dead-url= ignored (|url-status= suggested) (help)
  2. "Ezhuthachan Puraskaram presented to writer Kovilan". The Hindu. 29 January 2007. Archived from the original on 22 ਅਕਤੂਬਰ 2009. Retrieved 15 November 2009. {{cite news}}: Unknown parameter |dead-url= ignored (|url-status= suggested) (help)
  3. "A moment of honour for writer-patriarch Kovilan". The Hindu. 3 May 2005. Archived from the original on 6 ਮਈ 2005. Retrieved 15 November 2009. {{cite news}}: Unknown parameter |dead-url= ignored (|url-status= suggested) (help)