ਕੌਮਾਂਤਰੀ ਅਨੁਵਾਦ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੌਮਾਂਤਰੀ ਅਨੁਵਾਦ ਦਿਹਾੜਾ
ਮਿਤੀ30 ਸਤੰਬਰ
ਬਾਰੰਬਾਰਤਾਸਾਲਾਨਾ
ਸੰਤ ਜੇਰੋਮ ਆਪਣੇ ਅਧਿਐਨ ਕਮਰੇ ਵਿਚ।ਡੋਮੇਨੀਕੋ ਗਿਰਲਾਂਡਾਇਓ ਦੀ ਬਣਾਈ ਇੱਕ ਪੇਟਿੰਗ  

ਇੰਟਰਨੈਸ਼ਨਲ ਅਨੁਵਾਦ ਦਿਹਾੜਾ, ਹਰ ਸਾਲ 30 ਸਤੰਬਰ ਨੂੰ ਸੇਂਟ ਜਰੋਮ ਭੋਜ ਦੇ ਮੌਕੇ ਤੇ ਮਨਾਇਆ ਜਾਂਦਾ ਹੈ। ਸੇਂਟ ਜਰੋਮ ਬਾਈਬਲ ਦਾ ਅਨੁਵਾਦਕ ਸੀ ਅਤੇ ਉਸਨੂੰ ਅਨੁਵਾਦਕਾਂ ਦਾ ਸਰਪ੍ਰਸਤ ਸੰਤ ਮੰਨਿਆ ਜਾਂਦਾ ਹੈ। ਇਹ ਤਿਉਹਾਰ 1953 ਵਿੱਚ ਸਥਾਪਿਤ ਕੀਤੀ ਗਈ ਐਫਆਈਟੀ (ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਟ੍ਰਾਂਸਲੇਟਰਜ਼) ਦੁਆਰਾ ਵੱਡੇ ਪੱਧਰ ਤੇ ਮਨਾਇਆ ਜਾਣ ਲੱਗਿਆ। 1991 ਵਿੱਚ ਐਫਆਈਟੀ ਨੇ ਸੰਸਾਰ ਭਰ ਵਿੱਚ ਅਨੁਵਾਦ ਕਮਿਊਨਿਟੀ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਇੱਕ ਆਧਿਕਾਰਿਕ ਤੌਰ ਤੇ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਅਨੁਵਾਦ ਦਿਨ ਦਾ ਵਿਚਾਰ ਪੇਸ਼ ਕੀਤਾ ਤਾਂ ਜੋ ਅਨੁਵਾਦ ਦੇ ਕਿੱਤੇ ਦੀ ਵੱਖ-ਵੱਖ ਦੇਸ਼ਾਂ (ਕੇਵਲ ਮਸੀਹੀ ਲੋਕ ਹੀ ਨਹੀਂ) ਵਿੱਚ ਤਰੱਕੀ ਹੋ ਸਕੇ। ਇਹ ਇੱਕ ਅਜਿਹੇ ਪੇਸ਼ੇ ਵਿੱਚ ਮਾਣ ਦਿਖਾਉਣ ਦਾ ਇੱਕ ਮੌਕਾ ਹੈ ਜੋ ਵਧ ਰਹੇ ਵਿਸ਼ਵੀਕਰਨ ਦੇ ਦੌਰ ਵਿੱਚ ਵਧੇਰੇ ਹੀ ਵਧੇਰੇ ਅਹਿਮ ਹੁੰਦਾ ਜਾ ਰਿਹਾ ਹੈ।

ਸੰਯੁਕਤ ਰਾਸ਼ਟਰ ਮਤਾ[ਸੋਧੋ]

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 24 ਮਈ 2017 ਨੂੰ ਇੱਕ ਮਤਾ ਪਾਸ ਕੀਤਾ, ਜਿਸ ਅਨੁਸਾਰ 30 ਸਤੰਬਰ ਨੂੰ ਇੰਟਰਨੈਸ਼ਨਲ ਅਨੁਵਾਦ ਦਿਵਸ ਐਲਾਨਿਆ ਗਿਆ। ਇਹ ਦੇਸ਼ਾਂ ਨੂੰ ਜੋੜਨ ਵਿੱਚ ਪੇਸ਼ੇਵਰ ਅਨੁਵਾਦ ਦੀ ਭੂਮਿਕਾ ਨੂੰ ਮਾਨਤਾ ਦੇਣ ਵਾਲਾ ਇੱਕ ਕਦਮ ਹੈ। [1] ਗਿਆਰਾਂ ਦੇਸ਼ਾਂ - ਅਜ਼ਰਬਾਈਜਾਨ, ਬੰਗਲਾਦੇਸ਼, ਬੇਲਾਰੂਸ, ਕੋਸਟਾ ਰੀਕਾ, ਕਿਊਬਾ, ਇਕੂਏਡੋਰ, ਪੈਰਾਗੁਏ, ਕਤਰ, ਤੁਰਕੀ, ਤੁਰਕਮੇਨਿਸਤਾਨ ਅਤੇ ਵਿਅਤਨਾਮ - ਨੇ ਡਰਾਫਟ ਰੈਜ਼ੋਲੂਸ਼ਨ A/71/L.68 ਤੇ ਹਸਤਾਖਰ ਕੀਤੇ। ਇਸ ਪ੍ਰਸਤਾਵ ਨੂੰ ਅਪਣਾਏ ਜਾਣ ਲਈ ਕਈ ਸੰਸਥਾਵਾਂ ਵੀ ਜ਼ੋਰ ਦੇ ਰਹੀਆਂ ਸਨ: ਏਆਈਆਈਸੀ, ਸੀਐਲਆਈ, ਐਫਆਈਟੀ, ਆਈਏਪੀਟੀਆਈ, ਰੈੱਡ ਟੀ, ਡਬਲਿਊਏਐਸਐਲਆਈ।[2]

ਹਵਾਲੇ[ਸੋਧੋ]

  1. General Assembly A/RES/71/288. Also edited in French, Spanish, Russian
  2. "UN Set to Pass Draft Resolution Declaring September 30 As Translation Day". Slator.com. 22 May 2017.