ਅਨੁਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਨੁਵਾਦ ਸੰਚਾਰ ਦਾ ਇੱਕ ਸਾਧਨ ਹੈ ਜਿਸ ਨਾਲ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਨੂੰ ਉਸ ਦੇ ਆਪਣੇ ਸਭਿਆਚਾਰਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ।[੧]

ਮਸ਼ੀਨੀ ਅਨੁਵਾਦ[ਸੋਧੋ]

ਜਦੋਂ ਕਿਸੇ ਦੋ ਭਾਸ਼ਾਵਾਂ ਦੀ ਸਾਮੱਗਰੀ ਨੂੰ ਕੰਪਿਊਟਰ ਵਿਚ ਪਾਇਆ ਜਾਂਦਾ ਹੈ ਜਿਸ ਦੀ ਮਦਦ ਨਾਲ ਕੰਪਿਊਟਰ ਸਹੀ ਸ਼ਬਦ ਚੁਣ ਕੇ ਅਨੁਵਾਦ ਕਰਦਾ ਹੈ। ਜਿਨ੍ਹਾਂ ਦੋ ਭਾਸ਼ਾਵਾਂ ਨੂੰ ਆਪੋ ਵਿੱਚ ਅਨੁਵਾਦ ਕਰਨਾ ਹੋਵੇ ਉਨ੍ਹਾਂ ਦੀਆਂ ਕੁਝ ਪਹਿਲਾਂ ਅਨੁਵਾਦ ਕਿਤਾਬਾਂ ਜੋ ਦੋਵੇਂ ਭਾਸ਼ਾਵਾਂ ਵਿਚ ਮਿਲਦੀਆਂ ਹੋਣ ਉਨ੍ਹਾਂ ਨੂੰ ਕੰਪਿਊਟਰ ਵਿਚ ਪਾ ਦਿਓ। ਕੰਪਿਊਟਰ ਦੋਵੇਂ ਭਾਸ਼ਾਵਾਂ ਦੀ ਸਾਮਗਰੀ ਦੀ ਤੁਲਨਾ ਦੇ ਅਧਾਰ ਤੇ ਸ਼ਬਦਾਵਲੀ ਬਣਾ ਲਵੇਗਾ ਅਤੇ ਫਿਰ ਕੁਝ ਨਵਾਂ ਅਨੁਵਾਦ ਕਰਨ ਲਈ ਇਸ ਨੂੰ ਵਰਤੇਗਾ। ਭਾਵੇਂ ਇਸ ਅਨੁਵਾਦ ਵਿਚ ਵਿਆਕਰਣ ਠੀਕ ਨਹੀਂ ਹੁੰਦੀ, ਪਰ ਇਹ ਅਨੁਵਾਦ ਕੁਝ ਨਾ ਕੁਝ ਸਮਝ ਬਣਾਉਣ ਵਿੱਚ ਕੰਮ ਆਉਂਦਾ ਹੈ।

ਹਵਾਲੇ[ਸੋਧੋ]