ਸਮੱਗਰੀ 'ਤੇ ਜਾਓ

ਕੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੋ ਛਤੀਰਾਂ ਦੇ ਵਿਚਾਲੇ ਪਾਉਣ ਵਾਲੇ ਮੋਟੇ ਟੰਬੇ ਨੂੰ ਕੜੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਕੜੀਆਂ ਉਪਰ ਸਲਵਾੜ ਰੱਖ ਕੇ ਹੀ ਛੱਤ ਪਾਈ ਜਾਂਦੀ ਸੀ। ਕੜੀਆਂ ਆਮ ਤੌਰ 'ਤੇ ਥੋੜ੍ਹੀਆਂ ਜਿਹੀਆਂ ਵਿੰਗੀਆਂ ਹੁੰਦੀਆਂ ਸਨ। ਇਸ ਲਈ ਕੜੀਆਂ ਵਿਚ ਵਰਗੇ ਲਾਏ ਜਾਂਦੇ ਸਨ। ਵਰਗਾ ਲੱਕੜ ਦੀ ਛੋਟੀ ਜਿਹੀ ਇਕ ਪੱਚਰ ਹੁੰਦੀ ਸੀ ਜੋ ਕੜੀ ਨੂੰ ਛਤੀਰ ਉਪਰ ਪਾਉਣ ਸਮੇਂ ਸਿੱਧੀ ਰੱਖਦੀ ਸੀ। ਪਹਿਲੇ ਸਮਿਆਂ ਵਿਚ ਲੱਕੜ ਆਮ ਹੁੰਦੀ ਸੀ। ਹਰ ਜਿਮੀਂਦਾਰ ਦੇ ਖੇਤ ਵਿਚ ਰੁੱਖ ਹੁੰਦੇ ਸਨ। ਇਸ ਲਈ ਘਰ ਦੇ ਰੁੱਖਾਂ ਦੇ ਹੀ ਛਤੀਰ ਤੇ ਕੜੀਆਂ ਬਣ ਜਾਂਦੀਆਂ ਸਨ। ਉਸ ਸਮੇਂ ਲੱਕੜ ਨੂੰ ਚੀਰਨ ਵਾਲੀ ਆਰੀ ਦੀ ਅਜੇ ਕਾਢ ਨਹੀਂ ਨਿਕਲੀ ਸੀ। ਇਸ ਲਈ ਜਿਸ ਤਰ੍ਹਾਂ ਦੀ ਲੱਕੜ ਮਿਲਦੀ ਸੀ, ਉਸ ਨੂੰ ਹੀ ਘੜ ਕੇ ਕੜੀਆਂ ਬਣਾ ਲਈਆਂ ਜਾਂਦੀਆਂ ਸਨ।

ਹੁਣ ਤਾਂ ਇੰਜਣਾਂ ਨਾਲ ਤੇ ਬਿਜਲੀ ਨਾਲ ਚੱਲਣ ਵਾਲੇ ਆਰੇ ਹਨ ਜਿਨ੍ਹਾਂ ਨਾਲ ਹਰ ਕਿਸਮ ਦੀ ਲੱਕੜ ਸਿੱਧੀ ਚੀਰੀ ਜਾਂਦੀ ਹੈ। ਇਸ ਲਈ ਹੁਣ ਛੱਤ ਪਾਉਣ ਲਈ ਕੜੀਆਂ ਦੀ ਬਿਲਕੁਲ ਹੀ ਵਰਤੋਂ ਨਹੀਂ ਕੀਤੀ ਜਾਂਦੀ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.