ਕੰਧਾਰੀ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਧਾਰੀ ਬੇਗਮ
قندهاری‌ بیگم
ਸਫਾਵਿਦ ਰਾਜਕੁਮਾਰੀ

ਜੀਵਨ-ਸਾਥੀ ਸ਼ਾਹ ਜਹਾਨ
ਔਲਾਦ ਪਰਹੇਜ਼ ਬਾਨੋ ਬੇਗਮ
ਘਰਾਣਾ ਸਫਾਵਿਦ (ਜਨਮ ਤੋਂ)
ਤਿਮੁਰਿਦ (ਵਿਆਹ ਤੋਂ)
ਪਿਤਾ ਸੁਲਤਾਨ ਮੁਜ਼ਫਰ ਹੁਸੈਨ ਮਿਰਜ਼ਾ ਸਫਾਵੀ
ਜਨਮ ਅੰ. 1593
ਕੰਧਾਰ, ਅਫਗਾਨਿਸਤਾਨ
ਦਫ਼ਨ ਕੰਧਾਰੀ ਬਾਗ, ਆਗਰਾ
ਧਰਮ ਸੁੰਨੀ ਇਸਲਾਮ

ਕੰਧਾਰੀ ਬੇਗਮ (1593 – ?; ਨੂੰ ਕੰਧਾਰੀ ਮਹਲ ਵਜੋਂ ਵੀ ਜਾਣੀ ਜਾਂਦੀ ਹੈ; Arabic, {{ਉਰਦੂ|قندهاری‌ بیگم‌; ਮਤਲਬ "ਕੰਧਾਰ ਦੀ ਔਰਤ") ਮੁਗਲ ਸਮਰਾਟ ਸ਼ਾਹ ਜਹਾਨ ਦੀ ਪਹਿਲੀ ਪਤਨੀ ਸੀ। 

ਜਨਮ ਤੋਂ ਹੀ ਉਹ ਈਰਾਨ (ਪਰਸ਼ੀਆ) ਦੇ ਪ੍ਰਮੁੱਖ ਸਫਾਵਿਦ ਰਾਜਵੰਸ਼ ਦੀ ਰਾਜਕੁਮਾਰੀ ਸੀ ਅਤੇ ਸਫਾਵਿਦ ਰਾਜਕੁਮਾਰ ਸੁਲਤਾਨ ਮੁਜ਼ਫ਼ਰ ਹੁਸੈਨ ਮਿਰਜ਼ਾ ਸਫਾਵੀ ਦੀ ਸਭ ਤੋਂ ਛੋਟੀ ਬੇਟੀ ਸੀ, ਜੋ ਕਿ ਸੁਲਤਾਨ ਹੁਸੈਨ ਮਿਰਜ਼ਾ ਦਾ ਬੇਟਾ ਸੀ, ਜੋ ਬਹਿਰਾਮ ਮਿਰਜ਼ਾ ਦਾ ਪੁੱਤਰ ਸੀ, ਜੋ ਸ਼ਾਹ ਇਸਮਾਈਲ I ਦਾ ਪੁੱਤਰ ਸੀ, ਜੋ ਇਰਾਨ ਦੇ ਸਫਾਵਿਦ ਰਾਜਵੰਸ਼ ਦਾ ਬਾਨੀ ਸੀ। 

ਪਰਿਵਾਰ ਅਤੇ ਮੁੱਢਲਾ ਜੀਵਨ[ਸੋਧੋ]

ਕੰਧਾਰੀ ਬੇਗਮ ਪ੍ਰਮੁੱਖ ਸਫਾਵਿਦ ਰਾਜਵੰਸ਼ ਦੀ ਰਾਜਕੁਮਾਰੀ ਸੀ, ਈਰਾਨ (ਪਰਸ਼ੀਆ) ਦੇ ਸੱਤਾਧਾਰੀ ਰਾਜਵੰਸ਼ ਅਤੇ ਉਸਦੇ ਸਭ ਤੋਂ ਮਹੱਤਵਪੂਰਨ ਸੱਤਾਧਾਰੀ ਰਾਜਵੰਸ਼ਾਂ ਵਿੱਚੋਂ ਇੱਕ ਸੀ। ਉਹ ਕੰਧਾਰ ਵਿਚ ਉੱਤਰੀ ਪਹਾੜਾਂ ਤੋਂ ਫਾਰਸੀ  ਸੁਲਤਾਨ ਮੁਜ਼ਫ਼ਰ ਹੁਸੈਨ ਮਿਰਜ਼ਾ ਸਫਵੀ ਦੀ ਧੀ ਸੀ, ਜੋ ਕਿ ਸੁਲਤਾਨ ਹੁਸੈਨ ਮਿਰਜ਼ਾ ਦਾ ਪੁੱਤਰ ਸੀ, ਬਾਹਰਮ ਮਿਰਜ਼ਾ ਦਾ ਪੁੱਤਰ ਸੀ, ਜੋ ਸ਼ਾਹ ਇਸਮਾਈਲ, ਸਫਾਵਿਦ ਰਾਜਵੰਸ਼ ਦਾ ਸੰਸਥਾਪਕ, ਦਾ ਪੁੱਤਰ ਸੀ।[1] ਉਹ ਸ਼ਾਹ ਅੱਬਾਸ I ਦੇ ਪੂਰਵਜ ਸਨ ਅਤੇ ਇਰਾਨੀ ਸ਼ਾਸਕ ਦਾ ਚਚੇਰਾ ਭਰਾ ਸੀ।[2]

ਸਭਿਆਚਾਰ ਵਿੱਚ ਪ੍ਰਸਿੱਧੀ[ਸੋਧੋ]

 • ਕੰਧਾਰੀ ਬੇਗਮ ਸੋਨਜਾ ਚੰਦਰਚੂਡ ਦੇ ਇਤਿਹਾਸਕ ਨਾਵਲ ਟ੍ਰਬਲ ਔਫ ਐਟ ਦ ਤਾਜ ਵਿੱਚ ਇੱਕ ਮੁੱਖ ਪਾਤਰ ਹੈ। (2011)
 • ਕੰਧਾਰੀ ਬੇਗਮ ਰੂਚੀਰ ਗੁਪਤਾ ਦੀ ਇਤਿਹਾਸਕ ਨਾਵਲ ਮਿਸਟਰੈਸ ਆਫ਼ ਦੀ ਥਰੋਨ ਦੀ ਮੁੱਖ ਕਿਰਦਾਰ ਹੈ। (2014)
 • ਨਿਗਰ ਖਾਨ ਨੇ 2005 ਦੇ ਬਾਲੀਵੁੱਡ ਫ਼ਿਲਮ ਤਾਜ ਮਹਿਲ: ਐਨ ਇਟਰਨਲ ਲਵ ਸਟੋਰੀ ਵਿਚ ਕੰਧਾਰੀ ਬੇਗਮ ਨੂੰ ਦਿਖਾਇਆ।[3]

ਹਵਾਲੇ[ਸੋਧੋ]

ਪੁਸਤਕ ਸੂਚੀ[ਸੋਧੋ]

 • Nicoll, Fergus (2009). Shah Jahan: The Rise and Fall of the Mughal Emperor. Penguin Books India. ISBN 978-0-670-08303-9. 
 • Thomas William Beale (1881). The Oriental Biographical Dictionary. Asiatic Society. 
 • Indica, Volume 40. Heras Institute of Indian History and Culture, St. Xavier's College. 2003. 
 • Nagendra Kr Singh (2001). Encyclopaedia of Muslim Biography: Muh-R. A.P.H. Pub. Corp. ISBN 978-8-176-48234-9. 
 • Syad Muhammad Latif (1896). Agra, Historical & Descriptive: With an Account of Akbar and His Court and of the Modern City of Agra. 
 • Ernest Binfield Havell (1904). A Handbook to Agra and the Taj: Sikandra, Fatehpur-Sikri and the Neighbourhood. Longmans, Green, and Company. 
 • Peter Mundy (1967). The Travels of Peter Mundy, in Europe and Asia, 1608-1667 ... Hakluyt society. 
 • Abū al-Faz̤l ibn Mubārak (1873). The Ain i Akbari, Volume 1. Rouse.