ਕੰਵਲ ਧਾਲੀਵਾਲ
ਕੰਵਲ ਧਾਲੀਵਾਲ | |
---|---|
ਜਨਮ | 1960 |
ਪ੍ਰਮੁੱਖ ਕੰਮ |
|
ਵੈੱਬਸਾਈਟ | |
www.kanwaldhaliwal.com |
ਕੰਵਲ ਧਾਲੀਵਾਲ (ਜਨਮ 1960) ਭਾਰਤ ਦੀ ਵੰਡ ਤੋਂ ਬਾਅਦ ਦੇ ਕਲਾਕਾਰਾਂ ਦੀ ਦੂਜੀ ਪੀੜ੍ਹੀ ਨਾਲ ਸੰਬੰਧਤ ਪੰਜਾਬੀ ਚਿੱਤਰਕਾਰ, ਮੂਰਤੀਕਾਰ ਅਤੇ ਅਨੁਵਾਦਕ, ਲੇਖਕ ਅਤੇ ਖੋਜਾਰਥੀ ਹੈ।[1] ਕੰਵਲ ਧਾਲੀਵਾਲ ਨੇ ਆਪਣੇ ਆਲੇ ਦੁਆਲੇ ਦੇ ਜੀਵਨ ਤੋਂ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੀ ਕਲਾ ਵਿੱਚ ਚਿੱਤਰਿਆ ਹੈ।
ਜ਼ਿੰਦਗੀ
[ਸੋਧੋ]ਕੰਵਲ ਨੇ ਮੁਢਲੀ ਪੜ੍ਹਾਈ ਮਲੋਟ ਤੋਂ ਕਰਨ ਤੋਂ ਬਾਅਦ ਚੰਡੀਗੜ੍ਹ ਦੇ ਕਲਾ ਵਿਦਿਆਲੇ ਤੋਂ ਕਲਾ ਦੀ ਸਿੱਖਿਆ ਪ੍ਰਾਪਤ ਕੀਤੀ। ਅਤੇ 1982-84 ਵਿੱਚ ਰੂਸੀ ਭਾਸ਼ਾ ਵਿੱਚ ਐਡਵਾਂਸਡ ਡਿਪਲੋਮਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅਤੇ 1986 ਵਿੱਚ ਪੁਸ਼ਕਿਨ ਰੂਸੀ ਭਾਸ਼ਾ ਸੰਸਥਾਨ, ਮਾਸਕੋ ਤੋਂ ਯੂਜੀਸੀ ਸਕਾਲਰਸ਼ਿਪ `ਤੇ ਇੰਟਰਨਸ਼ਿਪ ਕੀਤੀ ਅਤੇ ਕੇਂਦਰੀ ਅੰਗਰਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਸੰਸਥਾਨ, ਹੈਦਰਾਬਾਦ ਤੋਂ 1987-90 ਰੂਸੀ ਭਾਸ਼ਾ ਅਤੇ ਸਾਹਿਤ ਵਿਚ ਐਮ.ਏ. ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ 2002 ਵਿੱਚ ਆਰਕੀਟੈਕਚਰ ਵਿੱਚ ਐਮਏ ਆਰਟ ਦੀ ਡਿਗਰੀ ਈਸਟ ਲੰਡਨ ਯੂਨੀਵਰਸਿਟੀ, ਯੂਕੇ ਤੋਂ ਹਾਸਲ ਕੀਤੀ।
ਅਧਿਆਪਨ: ਕੰਵਲ ਧਾਲੀਵਾਲ ਨੇ 1985-1996 ਭਾਰਤ ਵਿੱਚ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਸੈਕੰਡਰੀ ਸਿੱਖਿਆ ਵਿੱਚ ਕਲਾ ਅਧਿਆਪਕ ਵਜੋਂ ਸੇਵਾ ਨਿਭਾਈ।
ਰਚਨਾਵਾਂ
[ਸੋਧੋ]ਪੰਜਾਬੀ ਰਸਾਲੇ ਹੁਣ ਵਿੱਚ ਛਪੇ ਲੇਖ
- ਡੇਰਾਵਾਦ (2014)
- ਤਰਕ ਬਨਾਮ ਆਸਥਾ (2015)
- ਨਸਲਵਾਦ-ਖ਼ਾਲਸ ਹਿੰਦੁਸਤਾਨੀ ਵਿਰਾਸਤ (2018)
- ਮਰਜਾਣੀ ਜਾਂ ਜਿਉਣਜੋਗੀ (2019)
ਇਸ ਤੋਂ ਇਲਾਵਾ ਹਿੰਦੀ ਵਿੱਚ ਵੀ ਇੱਕ ਔਨਲਾਈਨ ਰਸਾਲੇ 'तर्क शील भारत' (2018) ਵਿੱਚ ਕੰਵਲ ਦਾ ਇੱਕ ਲੇਖ हिन्दू क्या है ਪ੍ਰਕਾਸ਼ਿਤ ਹੋਇਆ ਹੈ।
ਅਨੁਵਾਦ
[ਸੋਧੋ]- ਵੋਲਗਾ ਤੋਂ ਗੰਗਾ - (ਹਿੰਦੀ ਤੋਂ ਪੰਜਾਬੀ ਅਨੁਵਾਦ, ਹਿੰਦੀ ਤੋਂ ਅੰਗਰੇਜ਼ੀ ਅਨੁਵਾਦ ਦਾ ਸੰਪਾਦਨ)
- ਲਹੂ ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ – 1947 ਦੀ ਤਰਾਸਦੀ (ਸੁਖਵੰਤ ਹੁੰਦਲ ਨਾਲ਼ ਮਿਲ਼ ਕੇ ਇਸ਼ਤਿਆਕ ਅਹਿਮਦ ਦੀ ਅੰਗਰੇਜ਼ੀ ਪੁਸਤਕ ਦਾ ਅਨੁਵਾਦ)
- ਇਉਂ ਦਿਨ ਗੁਜ਼ਰਦੇ ਗਏ (ਸੰਪਾਦਨ)
- ਮੇਰੀ ਜੀਵਨ ਯਾਤਰਾ (ਜਿਲਦ ਪਹਿਲੀ) – ਰਾਹਲੁ ਸਾਾਂਲਕਤਰਯਾਯਨ ਦੀ ਸਵੈਜੀਵਨੀ, ਪੀਪਲਜ਼ ਫੋਰਮ ਬਰਗਾੜੀ ਪ੍ਰਕਾਸ਼ਨ- 2021
ਖੋਜ ਕਾਰਜ
[ਸੋਧੋ]- A Structural Approach to Paṅjābī as a Foreign Language- A concise guide to structure and functioning of Paṅjābī language in Gurmukhi script, published by Autumn Art Publishers- November 2022.
ਹਵਾਲੇ
[ਸੋਧੋ]- ↑ "kanwal dhaliwal". www.kanwaldhaliwal.com. Retrieved 2020-10-28.