ਕੱਕੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੱਕੜੀ
Scientific classification
Kingdom:
(unranked):
(unranked):
(unranked):
Order:
Family:
Genus:
Species:
Varietas:
C. m. var. flexuosus
Trinomial name
Cucumis melo var. flexuosus
(L.) Naudin.

ਕੱਕੜੀ ਜਾਂ ਤਰ (Cucumis melo var. flexuosus) ਇੱਕ ਖੀਰਾ ਜਾਤੀ(Cucumis sativus) ਨਾਲ ਨੇੜਿਓਂ ਸੰਬੰਧਿਤ ਖਰਬੂਜਾ (Cucumis milo) ਜਾਤੀ ਦੀ ਇੱਕ ਵੇਲ ਹੈ, ਜਿਸ ਨੂੰ.ਕੱਚਾ ਖਾਧਾ ਜਾਣ ਵਾਲਾ ਲਮੂਤਰਾ ਤੇ ਪਤਲਾ ਸਬਜ਼ ਫਲ ਲੱਗਦਾ ਹੈ। ਆਮ ਤੌਰ 'ਤੇ ਇਸਦਾ ਪ੍ਰਯੋਗ ਸਲਾਦ ਵਜੋਂ ਕੀਤਾ ਜਾਂਦਾ ਹੈ।

ਧਰਤੀ ਉਪਰ ਫੈਲਣ ਵਾਲੀ ਇਕ ਵੇਲ ਦੇ ਲੰਮੇ ਤੇ ਪਤਲੇ ਫਲ ਨੂੰ ਕੱਕੜੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਤਰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਕੱਕੜੀ ਇਕ ਪੇਂਡੂ ਫਲ ਹੁੰਦਾ ਸੀ। ਇਹ ਸਲਾਦ ਦੇ ਤੌਰ 'ਤੇ ਵੀ ਵਰਤੀ ਜਾਂਦੀ ਸੀ। ਹਰ ਜਿਮੀਂਦਾਰ ਪਰਿਵਾਰ ਬੀਜਦਾ ਸੀ। ਆਂਢ-ਗੁਆਂਢ ਅਤੇ ਲਾਗੀਆਂ ਨੂੰ ਵੰਡਦਾ ਰਹਿੰਦਾ ਸੀ।ਕੱਕੜੀ ਦੇ ਬੀਜਾਂ ਵਿਚੋਂ ਮਗਜ਼ ਕੱਢੇ ਜਾਂਦੇ ਸਨ/ਹਨ ਜਿਹੜੇ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਸਨ/ਹਨ। ਹੁਣ ਪਿੰਡਾਂ ਵਿਚ ਕੋਈ-ਕੋਈ ਪਰਿਵਾਰ ਹੀ ਕੱਕੜੀ ਬੀਜਦੇ ਹਨ। ਹੁਣ ਕੱਕੜੀ ਦੀ ਫਸਲ ਸਿਰਫ਼ ਵਪਾਰ ਲਈ ਬੀਜੀ ਜਾਂਦੀ ਹੈ। ਖਾਣ ਲਈ ਕੱਕੜੀ ਲੋਕ ਬਾਜ਼ਾਰ ਵਿਚੋਂ ਖਰੀਦਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.