ਖਨਾਨ ਖੀਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖਨਾਨ ਖੀਵਾ (Persian: خانات خیوه, ਉਜ਼ਬੇਕ: [خیوه خانلیگی] Error: {{Lang}}: text has italic markup (help)) ਕੇਂਦਰੀ ਏਸ਼ੀਆ[1] ਵਿੱਚ ਖ਼ਵਾਰਜ਼ਮ ਦੇ ਇਤਿਹਾਸਕ ਇਲਾਕੇ ਵਿੱਚ 1511ਈ. ਤੋਂ 1920ਈ. ਤੱਕ ਕਾਇਮ ਰਹਿਣ ਵਾਲੀ ਇੱਕ ਰਿਆਸਤ ਸੀ। ਸਿਰਫ਼ 1740ਈ. ਤੋਂ 1746ਈ. ਵਿੱਚ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਅਫ਼ਸ਼ਾਰ ਦੇ ਮੁਖ਼ਤਸਰ ਕਬਜ਼ੇ ਦੇ ਇਲਾਵਾ ਇਹ 400 ਸਾਲ ਤੱਕ ਆਜ਼ਾਦ ਕਾਇਮ ਰਹੀ। ਇਸ ਉੱਤੇ ਹਕੂਮਤ ਕਰਨ ਵਾਲੇ ਟੱਬਰ ਦਾ ਤਾਅਲੁੱਕ ਉਸਤਰਾ ਖ਼ਾਨਿਆਂ ਦੀ ਸ਼ਾਖ਼ ਕੋਨਗਰਾਦ ਨਾਲ ਸੀ। ਜਿਹੜੇ ਚੰਗੇਜ਼ ਖ਼ਾਨ ਦੀ ਨਸਲ ਵਿੱਚੋਂ ਸਨ। ਖਨਾਨ ਦੀ ਰਾਜਧਾਨੀ ਖ਼ੀਵਾ ਸ਼ਹਿਰ ਸੀ, ਜਿਹੜਾ ਅੱਜ ਦੇ ਉਜ਼ਬੇਕਿਸਤਾਨ ਵਿੱਚ ਹੈ। 1873ਈ. ਖ਼ੀਵਾ ਰੂਸੀ ਸਲਤਨਤ ਦੀ ਤੁਫ਼ੈਲੀ ਰਿਆਸਤ ਬਣ ਗਈਆ ਤੇ 1920 ਵਿੱਚ ਖਨਾਨ ਨੂੰ ਖ਼ਤਮ ਕਰ ਕੇ ਉਸਨੂੰ ਖ਼ਵਾਰਜ਼ਮ ਅਵਾਮੀ ਸੋਵੀਅਤ ਜਮਹੂਰੀਆ ਵਿੱਚ ਬਦਲ ਦਿੱਤਾ ਗਿਆ। 1924 ਵਿੱਚ ਉਸਨੂੰ ਸੋਵੀਅਤ ਯੂਨੀਅਨ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਅੱਜ ਕੱਲ੍ਹ ਖਨਾਨ ਖ਼ੀਵਾ ਦਾ ਇਲਾਕਾ ਕੇਂਦਰੀ ਏਸ਼ੀਆ ਦੇ ਦੇਸ਼ ਉਜ਼ਬੇਕਿਸਤਾਨ ਵਿੱਚ ਖ਼ੁਦ ਮੁਖ਼ਤਾਰ ਜਮਹੂਰੀਆ ਕਰਾਕਲਪਾਕਿਸਤਾਨ ਅਤੇ ਸੂਬਾ ਖੋਰਾਜ਼ਮ ਦਾ ਹਿੱਸਾ ਹੈ।

ਹਵਾਲੇ[ਸੋਧੋ]

  1. Gabriele Rasuly-Paleczek, Julia Katschnig (2005), European Society for Central Asian Studies.।nternational Conference, p.31