ਖ਼ਦੀਜਾ ਮਸਤੂਰ
ਖ਼ਦੀਜਾ ਮਸਤੂਰ خدیجہ مستور | |
---|---|
ਜਨਮ | ਬਰੇਲੀ, ਬਰਤਾਨਵੀ ਭਾਰਤ | 11 ਦਸੰਬਰ 1927
ਮੌਤ | 25 ਜੁਲਾਈ 1982 | (ਉਮਰ 54)
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਲੇਖਕ |
ਲਈ ਪ੍ਰਸਿੱਧ | ਨਿੱਕੀਆਂ ਕਹਾਣੀਆਂ ਦੀ ਰਚੇਤਾ |
ਖ਼ਦੀਜਾ ਮਸਤੂਰ (Urdu: خدیجہ مستور; Xadījah Mastūr) (11 ਦਸੰਬਰ 1927 – 25 ਜੁਲਾਈ 1982)[1] ਪਾਕਿਸਤਾਨੀ ਲੇਖਿਕਾ ਸੀ। ਉਸ ਨੇ ਨਿੱਕੀ ਕਹਾਣੀਆਂ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ।[2] ਉਸਦੇ ਨਾਵਲ ਆਂਗਨ ਦੀ ਉਰਦੂ ਵਿੱਚ ਇੱਕ ਸਾਹਿਤਕ ਇਤਿਹਾਸ ਦੇ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ। ਉਸ ਛੋਟੀ ਭੈਣ ਹਾਜਰਾ ਮਸਰੂਰ ਵੀ ਇੱਕ ਕੁਸ਼ਲ ਕਹਾਣੀ ਲੇਖਕ ਹੈ।[3]
ਨਿੱਜੀ ਜ਼ਿੰਦਗੀ
[ਸੋਧੋ]ਖ਼ਦੀਜਾ ਮਸਤੂਰ ਦਾ ਜਨਮ 11 ਦਸੰਬਰ, 1927 ਨੂੰ ਬਰੇਲੀ, ਭਾਰਤ ਵਿੱਚ ਹੋਇਆ ਸੀ। ਉਸ ਦਾ ਪਿਤਾ ਡਾ ਤਾਹੂਰ ਅਹਿਮਦ ਖਾਨ ਬਰਤਾਨਵੀ ਫੌਜ ਵਿੱਚ ਡਾਕਟਰ ਸੀ। ਮੁਲਾਜ਼ਮ ਹੋਣ ਕਰਕੇ ਮੁਖਤਲਿਫ਼ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਸ ਦਾ ਤਬਾਦਲਾ ਹੁੰਦਾ ਰਿਹਾ ਜਿਸ ਕਾਰਨ ਉਹ ਠੀਕ ਮਾਅਨਿਆਂ ਵਿੱਚ ਬੱਚੀਆਂ ਦੀ ਪੜ੍ਹਾਈ ਲਿਖਾਈ ਤੇ ਧਿਆਨ ਨਾ ਦੇ ਸਕੇ। ਖ਼ਦੀਜਾ ਦੀ ਮਾਂ ਦਾ ਨਾਮ ਅਨਵਰ ਜਹਾਂ ਸੀ। ਉਹ ਇੱਕ ਪੜ੍ਹੀ ਲਿਖੀ ਔਰਤ ਸੀ, ਉਸ ਦੇ ਲੇਖ ਔਰਤਾਂ ਦੇ ਵੱਖ ਵੱਖ ਰਿਸਾਲਿਆਂ ਵਿੱਚ ਅਕਸਰ ਛੁਪਦੇ ਰਹਿੰਦੇ ਸਨ। ਇਸ ਦੀ ਵੇਖਾ ਵੇਖੀ ਬੱਚੀਆਂ ਵਿੱਚ ਵੀ ਅਦਬੀ ਰੁਝਾਨ ਪੈਦਾ ਹੋਏ। ਛੋਟੀ ਉਮਰ ਵਿੱਚ ਹੀ ਖ਼ਦੀਜਾ ਦੇ ਬਾਪ ਦੀ ਦਿਲ ਦਾ ਦੌਰਾ ਪੈਣ ਦੇ ਬਾਅਦ ਮੌਤ ਹੋ ਗਈ, ਜਿਸ ਕਰਕੇ ਉਹਨਾਂ ਦੇ ਖ਼ਾਨਦਾਨ ਨੂੰ ਬੇਹੱਦ ਮੁਸ਼ਕਿਲਾਂ ਪੇਸ਼ ਆਈਆਂ। ਪਰਿਵਾਰ ਕੁੱਝ ਅਰਸਾ ਬੰਬਈ ਵਿੱਚ ਰਿਹਾ। ਭਾਰਤ ਦੀ ਤਕਸੀਮ ਦੇ ਬਾਅਦ ਉਹ ਅਤੇ ਉਸ ਦੀ ਭੈਣ ਹਾਰਜਾ ਮਸਰੂਰ ਲਾਹੌਰ, ਪਾਕਿਸਤਾਨ ਚਲੇ ਗਈਆਂ ਤੇ ਉਥੇ ਸੈਟਲ ਹੋ ਗਈਆਂ ਸਨ।[4] 1950 ਵਿੱਚ ਖ਼ਦੀਜਾ ਦਾ ਵਿਆਹ ਮਸ਼ਹੂਰ ਅਫ਼ਸਾਨਾ ਨਿਗਾਰ ਅਹਿਮਦ ਨਦੀਮ ਕਾਸਿਮੀ ਦੇ ਭਾਣਜੇ ਜ਼ਹੀਰ ਬਾਬਰ ਨਾਲ ਹੋਇਆ ਜੋ ਪੱਤਰਕਾਰੀ ਦੇ ਪੇਸ਼ੇ ਨਾਲ ਜੁੜਿਆ ਹੋਇਆ ਸੀ। ਖ਼ਦੀਜਾ ਨੇ ਵਿਆਹ ਦੇ ਬਾਅਦ ਬਹੁਤ ਸ਼ਾਂਤਮਈ ਜਿੰਦਗੀ ਗੁਜ਼ਾਰੀ। ਦੋਨਾਂ ਪਤੀ ਪਤਨੀ ਵਿੱਚ ਬੇਹੱਦ ਮੁਹੱਬਤ ਸੀ। ਦੋਨੋਂ ਇੱਕ ਦੂਜੇ ਦਾ ਬੇਹੱਦ ਖਿਆਲ ਰੱਖਦੇ ਸਨ। ਖ਼ਦੀਜਾ ਦੀ ਮੌਤ ਲੰਦਨ ਵਿੱਚ 25 ਜੁਲਾਈ 1982 ਨੂੰ ਹੋਈ ਅਤੇ ਉਹਨਾਂ ਨੂੰ ਲਹੌਰ ਵਿੱਚ ਦਫ਼ਨ ਕੀਤਾ ਗਿਆ।
ਸਾਹਿਤਕ ਸਫ਼ਰ
[ਸੋਧੋ]ਖ਼ਦੀਜਾ ਨੇ 1942 ਵਿੱਚ ਨਿੱਕੀ ਕਹਾਣੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੇ ਪੰਜ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਪ੍ਰਕਾਸ਼ਿਤ ਕੀਤੇ।[5] ਉਸ ਦੀਆਂ ਕਹਾਣੀਆਂ ਸਮਾਜਿਕ ਅਤੇ ਨੈਤਿਕ ਅਤੇ ਸਿਆਸੀ ਕਦਰਾਂ ਕੀਮਤਾਂ ਤੇ ਆਧਾਰਿਤ ਹਨ। ਰਚਨਾ ਪ੍ਰਕਿਰਿਆ ਦੇ ਦੌਰਾਨ ਉਸ ਦੇ ਅੱਗੇ ਕੋਈ ਵੀ ਮਾਡਲ ਨਹੀਂ ਹੁੰਦਾ। ਉਹ ਆਪਣੇ ਆਲੇ-ਦੁਆਲੇ ਦੇਖਦੀ ਹੈ ਅਤੇ ਆਪਣੇ ਅਨੁਭਵ ਲਿਖ ਦਿੰਦੀ ਹੈ।[6]ਬਹਾਉੱਦੀਨ ਜ਼ਕਰੀਆ ਯੂਨੀਵਰਸਿਟੀ, ਮੁਲਤਾਨ ਦੇ ਇੱਕ ਵਿਦਿਆਰਥੀ ਦੁਆਰਾ ਖ਼ਦੀਜਾ ਬਾਰੇ ਅਤੇ ਉਸ ਦੇ ਸਾਹਿਤਕ ਦੇ ਕੰਮ ਬਾਰੇ ਪੀ ਐੱਚ ਡੀ ਦਾ ਥੀਸਸ ਵੀ ਲਿਖਿਆ ਗਿਆ ਹੈ।[7] ਇੱਕ ਅਖਬਾਰ ਲਿਖਦਾ ਹੈ;
"ਲਿਖਣ ਲਈ ਪ੍ਰਬਲ ਇੱਛਾ ਨਾਲ ਡੁੱਲ੍ਹ ਡੁੱਲ੍ਹ ਪੈਂਦੀਆਂ, ਦੋਨੋਂ ਭੈਣਾਂ ਨੇ ਇੱਕ ਬਾਲ ਰਸਾਲੇ ਲਈ ਕਹਾਣੀਆਂ ਲਿਖੀਆਂ ਅਤੇ ਅਦਬੀ ਦੁਨੀਆਂ ਵਰਗੇ ਵੱਕਾਰੀ ਸਾਹਿਤਕ ਰਸਾਲੇ ਤੋਂ ਮਿਲੇ ਭਰਵੇਂ ਹੁੰਗਾਰੇ ਨੇ ਉਹਨਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਸੀ। ਅਦਬੀ ਦੁਨੀਆਂ ਦੇ ਸੰਪਾਦਕ ਮੌਲਾਨਾ ਸਲਾਹੂਦੀਨ ਅਹਿਮਦ ਨੇ ਪ੍ਰਸ਼ੰਸਕ ਟਿੱਪਣੀ ਅਤੇ ਇੱਕ ਸਲਾਹ ਦੇ ਨਾਲ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ।"[6]
ਪੁਸਤਕ ਸੂਚੀ
[ਸੋਧੋ]ਨਾਵਲ
ਨਿੱਕੀਆਂ ਕਹਾਣੀਆਂ
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 "خدیجہ مستور Khadija Mastoor". Global Urdu Forum.Org.(Urdu Encyclopedia). Retrieved September 11, 2012.[permanent dead link]
- ↑ "Khadija Masroor's anniversary observed". Pak Observer.net. July 27, 2012. Archived from the original on ਅਗਸਤ 7, 2012. Retrieved September 10, 2012.
{{cite web}}
: Unknown parameter|dead-url=
ignored (|url-status=
suggested) (help) - ↑ "Great story writer Khadija Mastoor's anniversary today". Samaa.TV. July 26, 2012. Retrieved September 10, 2012.
- ↑ "REVIEW: The dramatic interlude". Daily Dawn. November 25, 2007. Archived from the original on ਜਨਵਰੀ 21, 2013. Retrieved September 10, 2012.
{{cite news}}
: Unknown parameter|dead-url=
ignored (|url-status=
suggested) (help) - ↑ "Mastoor's death anniversary". The Fontier Post.com. July 27, 2012. Archived from the original on ਫ਼ਰਵਰੀ 3, 2013. Retrieved September 10, 2012.
{{cite news}}
: Unknown parameter|dead-url=
ignored (|url-status=
suggested) (help) - ↑ 6.0 6.1 "Khadija Mastoor's writings praised". Daily Dawn. September 3, 2005. Retrieved September 10, 2012.
- ↑ "Urdu Afsanvi Adab Ki Riwait Ma Khadija Mastoor Ka Muqam". Hec.Gov.PK. September 27, 2011. Archived from the original on ਜਨਵਰੀ 6, 2014. Retrieved September 10, 2012.
{{cite web}}
: Unknown parameter|dead-url=
ignored (|url-status=
suggested) (help)