ਖ਼ਲੀਲ ਮਮੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖ਼ਲੀਲ ਉਰ ਰਹਿਮਾਨ (ਜਨਮ 1948) ਆਪਣੇ ਕਲਮੀ ਨਾਮ ਖ਼ਲੀਲ ਮਮੂਨ ਨਾਲ ਜਾਣਿਆ ਜਾਂਦਾ ਉਰਦੂ ਦਾ ਪ੍ਰਸਿੱਧ ਕਵੀ ਹੈ।

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਮਮੂਨ ਦਾ ਜਨਮ ਬੰਗਲੌਰ ਵਿੱਚ ਹੋਇਆ ਸੀ। ਆਲ ਇੰਡੀਆ ਰੇਡੀਓ ਲਈ ਸਟਾਫ਼ ਕਲਾਕਾਰ ਵਜੋਂ ਕੰਮ ਕਰਨ ਤੋਂ ਬਾਅਦ, ਮਮੂਨ 1977 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਭਰਤੀ ਹੋ ਗਿਆ ਸੀ। ਉਸਨੇ ਕਰਨਾਟਕ ਵਿੱਚ ਬਤੌਰ ਇੰਸਪੈਕਟਰ ਜਨਰਲ ਦੇ ਉੱਚੇ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ।[1]

ਸਾਹਿਤਕ ਕੰਮ[ਸੋਧੋ]

ਮਾਮੂਨ ਨੇ ਬਹੁਤ ਸਾਰੀਆਂ ਰਚਨਾਵਾਂ ਪ੍ਰਕਾਸ਼ਤ ਕੀਤੀਆਂ ਹਨ। ਭਾਸ਼ਾ ਦੇ ਫਲਸਫੇ ਬਾਰੇ ਲਿਸਨ ਫਲਸਫੇ ਕੇ ਆਈਨੇ ਮੇਂ 1986 ਵਿੱਚ ਪ੍ਰਕਾਸ਼ਤ ਹੋਈ ਸੀ। ਉਨੀਸ ਲੀਲਾਹੀ ਨਜ਼ਮੇਂ (1989) ਸ਼ਹਿਰਜ਼ਾਦ ਰਿਖੀਏ ਦੁਆਰਾ ਪੈਗੰਬਰ ਮੁਹੰਮਦ ਦੀ ਪ੍ਰਸ਼ੰਸਾ ਵਿੱਚ ਲਿਖੀਆਂ ਕਵਿਤਾਵਾਂ ਦਾ ਅਨੁਵਾਦ ਹੈ। ਨਿਸ਼ਾਤ-ਏ-ਗਮ ਅਤੇ ਸਾਂਸੋਂ ਕੇ ਪਾਰ (2013) ਗ਼ਜ਼ਲਾਂ ਦੇ ਦੋ ਸੰਗ੍ਰਹਿ ਹਨ। ਕੰਨੜ ਅਦਾਬ ਕੰਨੜ ਭਾਸ਼ਾ ਦੀ ਕਵਿਤਾ ਅਤੇ ਗਲਪ ਦੇ ਅਨੁਵਾਦ ਦਾ ਸੰਗ੍ਰਹਿ ਹੈ।[1] ਮਮੂਨ ਦੇ ਕਾਵਿ ਸੰਗ੍ਰਹਿ ਆਫਾਕੀ ਕੀ ਤਰਫ ਨੇ ਉਰਦੂ ਵਿੱਚ ਰਚਨਾ ਲਈ 2011 ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।[2]

2004 ਵਿੱਚ, ਮਮੂਨ ਕਰਨਾਟਕ ਰਾਜਿਓਤਸਵ ਪ੍ਰਸ਼ਾਸਤੀ ਨੂੰ ਜਿੱਤਣ ਵਾਲਾ ਪਹਿਲਾ ਉਰਦੂ ਲੇਖਕ ਬਣ ਗਿਆ।[1]

ਉਸ ਦੀ ਕਵਿਤਾ ਇਸ ਦੀਆਂ ਰੋਜ਼ਾਨਾ ਜੀਵਨ ਬਿੰਬਾਂ ਦੀ ਜੀਵੰਤ ਵਰਤੋਂ ਲਈ ਮਸ਼ਹੂਰ ਹੈ, ਕਈ ਵਾਰ ਨਵੀਂ ਮੌਲਿਕ ਅਲੰਕਾਰ ਅਤੇ ਤੀਖਣ ਬੁੱਧੀ ਦੀ ਵਰਤੋਂ ਦੁਨਿਆਵੀ ਅਨੁਭਵਾਂ ਨੂੰ ਕਾਵਿਕ ਮੁਹਾਵਰੇ ਵਿੱਚ ਪੇਸ਼ ਕਰ ਦਿੰਦੀ ਹੈ। ਉਸ ਦੀਆਂ ਕਾਵਿ ਸੰਵੇਦਨਾਵਾਂ ਦੀਆਂ ਜੜ੍ਹਾਂ ਹਿੰਦ-ਪਰਸੀਅਨ ਸਭਿਆਚਾਰ ਦੀਆਂ ਸੂਫੀ-ਰਹੱਸਵਾਦੀ ਰਵਾਇਤਾਂ ਵਿੱਚ ਲੱਗੀਆਂ ਹੋਈਆਂ ਹਨ। ਉਸਨੇ ਕਲਾਸੀਕਲ ਗ਼ਜ਼ਲ ਅਤੇ ਅਜ਼ਾਦ ਨਜ਼ਮ ਦੋਵਾਂ ਦੀਆਂ ਵਿਧਾਵਾਂ ਵਿੱਚ ਪ੍ਰਯੋਗ ਕੀਤੇ ਹਨ। ਜਿਸਮ-ਓ-ਜਾਨ ਸੇ ਦੂਰ (2008), ਬਨਬਾਸ ਕਾ ਝੂਠ (2009), ਸਰਸਵਤੀ ਕੇ ਕਿਨਾਰੇ (2011) ਅਤੇ ਲਾ ਇਲਾ (2018) ਉਸ ਦੀਆਂ ਨਜ਼ਮਾਂ ਦੇ ਕੁਝ ਹੋਰ ਸੰਗ੍ਰਹਿ ਹਨ।

ਕਰਨਾਟਕ ਉਰਦੂ ਅਕੈਡਮੀ ਦੀ ਪ੍ਰਧਾਨਗੀ ਅਤੇ ਹਟਾਉਣ ਦਾ ਵਿਵਾਦ[ਸੋਧੋ]

ਮਮੂਨ ਨੇ 2008 ਤੋਂ 2010 ਦੇ ਵਿਚਕਾਰ ਕਰਨਾਟਕ ਉਰਦੂ ਅਕੈਡਮੀ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ।[3] ਉਸਨੂੰ 2010 ਵਿੱਚ 'ਹੰਕਾਰੀ ਢੰਗ' ਨਾਲ ਕੰਮ ਕਰਨ ਕਾਰਨ ਵਿਵਾਦਪੂਰਨ ਹਾਲਤਾਂ ਵਿੱਚ ਹਟਾ ਦਿੱਤਾ ਗਿਆ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਡੀਨ, ਸਕੂਲ ਆਫ ਆਰਟਸ ਐਂਡ ਅਸਥੈਟਿਕਸ, ਐਚਐਸ ਸ਼ਿਵਪ੍ਰਕਾਸ਼ ਨੇ ਇੱਕ ਖ਼ੁਦਮੁਖਤਿਆਰ ਸੰਸਥਾ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਵਿਰੋਧ ਵਿੱਚ ਕਰਨਾਟਕ ਸਾਹਿਤ ਅਕੈਡਮੀ ਤੋਂ ਅਸਤੀਫਾ ਦੇ ਦਿੱਤਾ ਸੀ।[4]

ਹਵਾਲੇ[ਸੋਧੋ]

  1. 1.0 1.1 1.2 Shafaat Ahmed (2004-12-12). "Investigations into poetry!". Deccan Herald. Retrieved 2011-12-24. 
  2. "Guha wins it for narrative history". The Hindu. 21 December 2011. 
  3. "Chairmen". Karnataka Urdu Academy. Retrieved 2011-12-24. 
  4. "Twist to controversy surrounding dissolution of Urdu Academy". The Hindu. 2011-01-01. Retrieved 2011-12-24.